Anmol Kwatra: ਲੋਕਸਭਾ ਚੋਣਾਂ ਦੇ ਮੈਦਾਨ 'ਚ ਉੱਤਰਨ ਲਈ ਤਿਆਰ ਅਨਮੋਲ ਕਵਾਤਰਾ, ਜਾਣੋ ਕਿਸ ਪਾਰਟੀ ਤੋਂ ਲੜ ਸਕਦਾ ਹੈ ਚੋਣ
Anmol Kwatra Lok Sabha Elections 2024: ਅਨਮੋਲ ਕਵਾਤਰਾ ਨੇ ਅੱਜ ਯਾਨਿ 26 ਫਰਵਰੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੇ ਫੈਨਜ਼ ਤੋਂ ਪੁੱਛਿਆ, 'ਮੈਂ ਤੁਹਾਨੂੰ...
Anmol Kwatra Lok Sabha Elections 2024: ਅਨਮੋਲ ਕਵਾਤਰਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਲੋਕ ਭਲਾਈ ਦੇ ਕੰਮ ਕਰਦਾ ਹੈ। ਉਸ ਨੇ ਸਮਾਜ ਸੇਵਾ ਲਈ ਆਪਣਾ ਕਾਮਯਾਬ ਗਾਇਕੀ ਦਾ ਕਰੀਅਰ ਛੱਡਿਆ ਸੀ। ਪਹਿਲਾਂ ਗਾਇਕੀ, ਫਿਰ ਸਮਾਜ ਸੇਵਾ ਤੇ ਹੁਣ ਕਵਾਤਰਾ ਲੋਕ ਸਭਾ ਚੋਣਾਂ ਲੜਨ ਲਈ ਬਿਲਕੁਲ ਤਿਆਰ ਹੈ।
ਇਹ ਵੀ ਪੜ੍ਹੋ: ਕਿਸੇ ਫਿਲਮ ਤੋਂ ਘੱਟ ਨਹੀਂ ਪੰਕਜ ਉਧਾਸ ਦੀ ਲਵ ਸਟੋਰੀ, ਧਰਮ ਦੀ ਕੰਧ ਤੋੜ ਕੇ ਇੰਝ ਫੜਿਆ ਸੀ ਪਤਨੀ ਦਾ ਹੱਥ
ਜੀ ਹਾਂ, ਇਹ ਖਬਰ ਬਿਲਕੁਲ ਸੱਚੀ ਹੈ। ਅਨਮੋਲ ਕਵਾਤਰਾ ਨੇ ਅੱਜ ਯਾਨਿ 26 ਫਰਵਰੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੇ ਫੈਨਜ਼ ਤੋਂ ਪੁੱਛਿਆ, 'ਮੈਂ ਤੁਹਾਨੂੰ ਪਹਿਲਾਂ ਹੀ ਪੁੱਛ ਰਿਹਾ ਹਾਂ ਕਿ ਦੱਸੋ ਕਿਹੜੀ ਪਾਰਟੀ ਤੋਂ ਇਲੈਕਸ਼ਨ ਲੜਨੇ ਚਾਹੀਦੇ?' ਦੇਖੋ ਉਸ ਦੀ ਪੋਸਟ:
View this post on Instagram
ਕੰਗਨਾ ਰਣੌਤ ਦੇ ਵਿਰੁੱਧ ਚੋਣ ਲੜਨਾ ਚਾਹੁੰਦਾ ਹੈ ਅਨਮੋਲ
ਇਸੇ ਮਹੀਨੇ ਯਾਨਿ ਫਰਵਰੀ 'ਚ ਅਨਮੋਲ ਕਵਾਤਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜੇ ਕੰਗਨਾ ਰਣੌਤ ਚੰਡੀਗੜ੍ਹ ਤੋਂ ਚੋਣ ਲੜਦੀ ਹੈ ਤਾਂ ਉਹ ਉਸ ਦੇ ਵਿਰੁੱਧ ਚੋਣਾਂ 'ਚ ਖੜਾ ਹੋਵੇਗਾ। ਕਿਉਂਕਿ ਉਹ ਸਿੱਖਾਂ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰਦੀ ਹੈ। ਉਸ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ। ਤੇ ਕੰਗਨਾ ਰਣੌਤ ਨੇ ਅੱਜ ਹੀ ਚੋਣਾਂ ਲੜਨ ਬਾਰੇ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਕਿ ਜੇ ਲੋਕ ਸਭਾ ਚੋਣ ਲੜਨੀ ਹੈ ਤਾਂ ਇਹੀ ਸਹੀ ਸਮਾਂ ਹੈ। ਉੱਧਰ ਅਨਮੋਲ ਕਵਾਤਰਾ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਚੋਣ ਲੜਨ ਲਈ ਬਿਲਕੁਲ ਤਿਆਰ ਹੈ।
View this post on Instagram
ਕੰਗਨਾ ਦੇ ਹਿਮਾਚਲ ਦੀ ਇਸ ਸੀਟ ਤੋਂ ਚੋਣ ਲੜਨ ਦੀਆਂ ਕਿਆਸਅਰਾਈਆਂ
ਰਿਪੋਰਟਾਂ ਮੁਤਾਬਕ ਕੰਗਨਾ ਰਣੌਤ ਨੇ ਹਾਲ ਹੀ 'ਚ ਭਾਜਪਾ ਆਗੂ ਜੇ ਪੀ ਨੱਡਾ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਕੰਗਨਾ ਵੀ ਚੋਣ ਲੜੇਗੀ। ਰਿਪੋਰਟ ਮੁਤਾਬਕ ਹੁਣ ਤੱਕ ਉਸ ਹਿਮਾਚਲ ਦੇ ਮੰਡੀ ਤੋਂ ਚੋਣ ਲੜਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪਰ ਹਾਲੇ ਤੱਕ ਇਸ ਬਾਰੇ ਕੋਈ ਫਾਈਨਲ ਬਿਆਨ ਜਾਰੀ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: 'ਚਿੱਠੀ ਆਈ ਹੈ' ਤੋਂ 'ਜੀਏ ਤੋ ਜੀਏ ਕੈਸੇ', ਸੁਣੋ ਲੈਜੇਂਡ ਪੰਕਜ ਉਧਾਸ ਦੇ ਸੁਪਰਹਿੱਟ ਗਾਣੇ