Nayanthara: ਸਾਊਥ ਸਟਾਰ ਨਯਨਤਾਰਾ ਨੇ 'ਅੰਨਪੂਰਨੀ' ਵਿਵਾਦ 'ਤੇ ਤੋੜੀ ਚੁੱਪੀ, ਫਿਲਮ ਨੂੰ ਲੈਕੇ ਮੰਗੀ ਮੁਆਫੀ, ਕਹੀ ਇਹ ਗੱਲ
Annapoorani Controversy: 'ਅੰਨਪੁਰਨੀ' ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਫਿਲਮ 'ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। ਹੁਣ ਨਯਨਤਾਰਾ ਨੇ ਇਸ ਲਈ ਸਾਰਿਆਂ ਤੋਂ ਮੁਆਫੀ ਮੰਗ ਲਈ ਹੈ।
Annapoorani Controversy: ਨਯਨਥਾਰਾ (Nayanthara) ਦੀ ਫਿਲਮ 'ਅੰਨਪੂਰਣੀ' (Annapoorani) ਨੂੰ ਲੈ ਕੇ ਪਿਛਲੇ ਦਿਨੀਂ ਕਾਫੀ ਵਿਵਾਦ ਹੋਏ ਸਨ। ਜਦੋਂ ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਇਹ 29 ਦਸੰਬਰ ਨੂੰ OTT ਪਲੇਟਫਾਰਮ ਨੈੱਟਫਲਿਕਸ (Netflix) 'ਤੇ ਆਈ ਸੀ, ਜਿਸ ਨੇ ਹਲਚਲ ਮਚਾ ਦਿੱਤੀ ਸੀ। ਫਿਲਮ 'ਤੇ 'ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ' ਦਾ ਦੋਸ਼ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਫਿਲਮ ਨੂੰ OTT ਤੋਂ ਹਟਾ ਦਿੱਤਾ ਗਿਆ ਸੀ।
ਨਯਨਥਾਰਾ ਨੇ ਫਿਲਮ ਲਈ ਮੰਗੀ ਮੁਆਫੀ
ਹੁਣ ਫਿਲਮ ਦੀ ਹੀਰੋਇਨ ਨਯਨਥਾਰਾ ਨੇ ਇਸ ਪੂਰੇ ਮਾਮਲੇ 'ਤੇ ਆਪਣੇ ਸਾਰੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਲੰਮਾ ਨੋਟ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਨੋਟ ਦੀ ਸ਼ੁਰੂਆਤ ਜੈ ਸ਼੍ਰੀ ਰਾਮ ਲਿਖ ਕੇ ਕੀਤੀ ਹੈ। ਇਸ ਤੋਂ ਬਾਅਦ ਉਹ ਲਿਖਦੀ ਹੈ ਕਿ 'ਮੈਂ ਇਹ ਨੋਟ ਬਹੁਤ ਭਾਰੀ ਦਿਲ ਨਾਲ ਲਿਖ ਰਹੀ ਹਾਂ। ਮੇਰੀ ਫਿਲਮ ਅੰਨਪੂਰਨੀ ਸਿਰਫ ਇਕ ਫਿਲਮ ਨਹੀਂ ਹੈ ਬਲਕਿ ਇਹ ਫਿਲਮ ਲੋਕਾਂ ਨੂੰ ਆਪਣੀ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਵੀ ਕਰਦੀ ਹੈ।
'ਲੋਕਾਂ ਨੂੰ ਦੁੱਖ ਪਹੁੰਚਾਉਣਾ ਸਾਡਾ ਇਰਾਦਾ ਨਹੀਂ ਸੀ'
ਉਨ੍ਹਾਂ ਅੱਗੇ ਲਿਖਿਆ ਕਿ ਅਸੀਂ ਇਸ ਫਿਲਮ ਰਾਹੀਂ ਸਕਾਰਾਤਮਕ ਸੰਦੇਸ਼ ਦੇਣਾ ਚਾਹੁੰਦੇ ਸੀ, ਪਰ ਅਣਜਾਣੇ ਵਿੱਚ ਅਸੀਂ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੇਰਾ ਜਾਂ ਮੇਰੀ ਟੀਮ ਦਾ ਲੋਕਾਂ ਦੇ ਮਨਾਂ 'ਚ ਪਰੇਸ਼ਾਨੀ ਪੈਦਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੈਂ ਆਪ ਹੀ ਰੱਬ ਨੂੰ ਮੰਨਣ ਵਾਲੀ ਇਨਸਾਨ ਹਾਂ। ਮੈਂ ਭਗਵਾਨ ਦੀ ਪੂਜਾ ਕਰਦੀ ਹਾਂ, ਮੰਦਰ ਜਾਂਦੀ ਹਾਂ। ਇਸ ਲਈ ਇਹ ਆਖਰੀ ਗੱਲ ਹੋਵੇਗੀ ਜੋ ਮੈਂ ਲੋਕਾਂ ਨਾਲ ਕਰਾਂਗੀ। ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਣਾ ਚਾਹੁੰਦੀ, ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੇਰੇ ਫਿਲਮੀ ਕਰੀਅਰ ਦੇ ਪਿਛਲੇ ਦੋ ਦਹਾਕਿਆਂ ਵਿੱਚ ਮੇਰਾ ਉਦੇਸ਼ ਸਿਰਫ ਸਕਾਰਾਤਮਕਤਾ ਫੈਲਾਉਣਾ ਰਿਹਾ ਹੈ।
View this post on Instagram
ਫਿਲਮ ਨੂੰ ਲੈ ਕੇ ਹੋਇਆ ਕਾਫੀ ਹੰਗਾਮਾ
ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿੱਚ ਭਗਵਾਨ ਰਾਮ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਫਿਲਮ 'ਚ ਭਗਵਾਨ ਸ਼੍ਰੀ ਰਾਮ ਨੂੰ 'ਮਾਸ ਖਾਣ ਵਾਲਾ' ਦੱਸਿਆ ਗਿਆ ਹੈ। ਜਿਸ ਕਾਰਨ ਲੋਕ ਨਾਰਾਜ਼ ਹੋ ਗਏ ਅਤੇ ਨੈੱਟਫਲਿਕਸ ਨੂੰ ਬੈਨ ਕਰਨ ਦੀ ਮੰਗ ਕਰਨ ਲੱਗੇ। ਵਧਦੇ ਵਿਵਾਦ ਨੂੰ ਦੇਖਦੇ ਹੋਏ ਨੈੱਟਫਲਿਕਸ ਨੇ ਤੁਰੰਤ ਇਸ 'ਤੇ ਕਾਰਵਾਈ ਕੀਤੀ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਨਯਨਥਾਰਾ ਦੀ ਫਿਲਮ ਨੂੰ OTT ਪਲੇਟਫਾਰਮ ਤੋਂ ਹਟਾਉਣ ਦਾ ਫੈਸਲਾ ਕੀਤਾ।