Sidhu Moose Wala: ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡਾ ਰਿਕਾਰਡ, ਯੂਟਿਊਬ 'ਤੇ ਸਭ ਤੋਂ ਵੱਧ ਸਬਸਕ੍ਰਾਈਬਰਜ਼ ਵਾਲਾ ਆਜ਼ਾਦ ਕਲਾਕਾਰ
Another Record For Sidhu Moose Wala: ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ਨੇ ਅੱਜ ਵੱਡਾ ਰਿਕਾਰਡ ਬਣਾਇਆ ਹੈ। ਸਿੱਧੂ ਮੂਸੇ ਵਾਲਾ ਦਾ ਯੂਟਿਊਬ ਚੈਨਲ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਸ ਵਾਲਾ ਆਜ਼ਾਦ ਕਲਾਕਾਰ ਦਾ ਚੈਨਲ ਬਣ ਗਿਆ ਹੈ
SIdhu Moose Wala News: ਸਿੱਧੂ ਮੂਸੇਵਾਲਾ ਦੀ ਮੌਤ ਹੋਏ ਲਗਭਗ 8 ਮਹੀਨੇ ਹੋ ਚੁੱਕੇ ਹਨ। ਪਰ ਉਸ ਦਾ ਨਾਂ ਹਾਲੇ ਵੀ ਸੁਰਖੀਆਂ ਵਿੱਚ ਹੈ। ਇਸ ਦੇ ਨਾਲ ਨਾਲ ਮੂਸੇਵਾਲਾ ਦੇ ਨਾਂ ਹਰ ਦਿਨ ਕੋਈ ਨਾ ਕੋਈ ਪ੍ਰਾਪਤੀ ਜੁੜਦੀ ਰਹਿੰਦੀ ਹੈ। ਇੱਥੋਂ ਪਤਾ ਲੱਗਦਾ ਹੈ ਕਿ ਮਰਨ ਉਪਰੰਤ ਵੀ ਉਹ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਹੁਣ ਮੂਸੇਵਾਲਾ ਦੇ ਨਾਂ ਇਕ ਹੋਰ ਵੱਡਾ ਰਿਕਾਰਡ ਜੁੜ ਗਿਆ ਹੈ।
ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀ ਦਾਦਾ-ਦਾਦੀ ਦੀ ਵੀਡੀਓ, ਪੋਤੀ 'ਤੇ ਅਸੀਸਾਂ ਦੀ ਵਰਖਾ ਕਰਦੇ ਆਏ ਨਜ਼ਰ
ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ਨੇ ਅੱਜ ਵੱਡਾ ਰਿਕਾਰਡ ਬਣਾਇਆ ਹੈ। ਸਿੱਧੂ ਮੂਸੇ ਵਾਲਾ ਦਾ ਯੂਟਿਊਬ ਚੈਨਲ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਸ ਵਾਲਾ ਆਜ਼ਾਦ ਕਲਾਕਾਰ ਦਾ ਚੈਨਲ ਬਣ ਗਿਆ ਹੈ। ਸਿੱਧੂ ਮੂਸੇ ਵਾਲਾ ਨੇ ਇਸ ਮਾਮਲੇ ’ਚ ਰੈਪਰ ਐਮੀਵੇਅ ਬੰਟਾਈ ਨੂੰ ਪਛਾੜ ਦਿੱਤਾ ਹੈ। ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ ਸਿੱਧੂ ਮੂਸੇ ਵਾਲਾ ਦੇ 1 ਕਰੋੜ 88 ਲੱਖ 31 ਹਜ਼ਾਰ ਸਬਸਕ੍ਰਾਈਬਰਸ ਸਨ, ਉਥੇ ਐਮੀਵੇਅ ਬੰਟਾਈ ਦੇ 1 ਕਰੋੜ 88 ਲੱਖ 24 ਹਜ਼ਾਰ ਸਬਸਕ੍ਰਾਈਬਰਸ ਹਨ।
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ਦੇ ਕੁਲ ਵਿਊਜ਼ 5 ਅਰਬ ਤੋਂ ਵੀ ਵੱਧ ਹਨ। ਉਥੇ ਐਮੀਵੇਅ ਬੰਟਾਈ ਦੇ ਵਿਊਜ਼ 3 ਅਰਬ ਤੋਂ ਵੱਧ ਹਨ। ਸਿੱਧੂ ਮੂਸੇ ਵਾਲਾ ਦੇ ਚੈਨਲ ’ਤੇ ਹੁਣ ਤਕ 112 ਵੀਡੀਓਜ਼ ਅਪਲੋਡ ਹੋਈਆਂ ਹਨ, ਉਥੇ ਐਮੀਵੇਅ ਬੰਟਾਈ ਦੇ ਚੈਨਲ ’ਤੇ 216 ਵੀਡੀਓਜ਼ ਅਪਲੋਡ ਹੋ ਚੁੱਕੀਆਂ ਹਨ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ 8 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ, ਪਰ ਹਾਲੇ ਤੱਕ ਮਰਹੂਮ ਰੈਪਰ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਿਲਆ ਹੈ। ਸੋਸ਼ਲ ਮੀਡੀਆ 'ਤੇ ਸਿੱਧੂ ਦੇ ਮਾਪਿਆਂ ਨੇ ਉਸ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਛੇੜੀ ਹੋਈ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਛੋਟੇ ਜਿਹੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਬਲਾਕਬਸਟਰ ਗੀਤ ਦਿੱਤੇ। ਉਸ ਦਾ ਹਰ ਗਾਣਾ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹੈ।