'ਦ ਕਸ਼ਮੀਰ ਫਾਈਲਜ਼' ਦੀ ਸਫਲਤਾ ਤੋਂ ਖੁਸ਼ ਹਨ ਅਨੁਪਮ ਖੇਰ ਪਰ ਫਿਲਮ ਇੰਡਸਟਰੀ ਦੇ ਲੋਕਾਂ ਨਾਲ ਸ਼ਿਕਾਇਤ
The Kashmir Files: ਫਿਲਮ 'ਦ ਕਸ਼ਮੀਰ ਫਾਈਲਜ਼' ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਪੂਰੀ ਕਾਸਟ ਤੋਂ ਲੈ ਕੇ ਆਪਣੀ ਕਹਾਣੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਫਿਲਮ ਦੀ ਕਾਫੀ ਤਾਰੀਫ ਹੋ ਰਹੀ ਹੈ।
The Kashmir Files: ਫਿਲਮ 'ਦ ਕਸ਼ਮੀਰ ਫਾਈਲਜ਼' ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਪੂਰੀ ਕਾਸਟ ਤੋਂ ਲੈ ਕੇ ਆਪਣੀ ਕਹਾਣੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਫਿਲਮ ਦੀ ਕਾਫੀ ਤਾਰੀਫ ਹੋ ਰਹੀ ਹੈ। ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਨੁਪਮ ਖੇਰ ਵੀ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਫਿਲਮ ਦੀ ਸਫਲਤਾ ਤੋਂ ਉਹ ਖੁਸ਼ ਹਨ ਪਰ ਇਕ ਗੱਲ ਦਾ ਦੁੱਖ ਵੀ ਜੋ ਉਹਨਾਂ ਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ।
ਦਰਅਸਲ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਅਨੁਪਮ ਖੇਰ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਫਿਲਮ ਨੂੰ ਲੈ ਕੇ ਕਾਫੀ ਚਰਚਾ ਕੀਤੀ । ਖਬਰਾਂ ਮੁਤਾਬਕ ਅਨੁਪਮ ਖੇਰ ਨੇ ਫਿਲਮ 'ਦ ਕਸ਼ਮੀਰ ਫਾਈਲਜ਼' ਬਾਰੇ ਕਿਹਾ, 'ਜੇਕਰ ਜੰਗਲਾਤ ਵਿਭਾਗ ਦੇ ਕਲਰਕ ਦੇ ਬੇਟੇ ਦੀ ਫਿਲਮ, ਜੋ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਆਇਆ ਹੈ ਅਤੇ ਜਿਸ ਨੂੰ ਹਿੰਦੀ ਫਿਲਮਾਂ 'ਚ ਹੀਰੋ ਨਹੀਂ ਕਿਹਾ ਜਾਂਦਾ ਹੈ'ਜੇਕਰ ਉਸ ਦੀ ਫਿਲਮ 250 ਕਰੋੜ ਦਾ ਕਾਰੋਬਾਰ ਕਰ ਸਕਦੀ ਹੈ ਤਾਂ ਫਿਰ ਕੁਝ ਵੀ ਹੋ ਸਕਦਾ ਹੈ। ਇੰਨਾ ਹੀ ਨਹੀਂ, ਅਨੁਪਮ ਖੇਰ ਨੇ ਅੱਗੇ ਕਿਹਾ, 'ਮੈਨੂੰ ਲੱਗਦਾ ਹੈ ਕਿ 'ਦ ਕਸ਼ਮੀਰ ਫਾਈਲਜ਼' ਨੂੰ ਜਿੰਨੀ ਤਾਰੀਫ ਮਿਲੀ ਹੈ, ਦੁਨੀਆ ਭਰ 'ਚ ਲੋਕਾਂ ਨੇ ਇਸ ਨੂੰ ਦੇਖਿਆ ਹੈ ਤਾਂ ਸਿਨੇਮਾ ਲਵਰਸ ਅਤੇ ਸਿਨੇਮਾ ਦੇ ਲੋਕਾਂ ਨੂੰ ਇਸ ਨੂੰ ਸਰ ਅੱਖਾਂ 'ਤੇ ਚੁੱਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਿਲਮ ਇੰਡੱਸਟਰੀ ਦੇ ਲੋਕ ਇਸ ਦੀ ਖੁੱਲ੍ਹ ਕੇ ਤਾਰੀਫ਼ ਨਹੀਂ ਕਰ ਰਹੇ ਜਿਸ ਦਾ ਮੈਨੂੰ ਅਫ਼ਸੋਸ ਹੈ।
View this post on Instagram
ਜ਼ਿਕਰਯੋਗ ਹੈ ਕਿ ਵਿਵੇਕ ਅਗਨੀਹੋਤਰੀ ਦੀ ਫਿਲਮ 'ਦ ਕਸ਼ਮੀਰ ਫਾਈਲਜ਼' ਰਿਲੀਜ਼ ਹੋਣ ਤੋਂ ਬਾਅਦ ਹੀ ਲਾਈਮਲਾਈਟ 'ਚ ਆ ਗਈ । ਜਿੱਥੇ ਕੁਝ ਲੋਕ ਇਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ, ਉੱਥੇ ਹੀ ਕੁਝ ਇਸ ਨੂੰ ਮਹਿਜ਼ ਪ੍ਰਾਪੇਗੰਡਾ ਦੱਸ ਰਹੇ ਹਨ। ਇਸ ਸਭ ਦੇ ਵਿਚਕਾਰ, ਫਿਲਮ ਨੇ ਬਾਕਸ ਆਫਿਸ 'ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਖੂਬ ਕਮਾਈ ਕੀਤੀ। ਫਿਲਮ ਵਿੱਚ 90 ਦੇ ਦਹਾਕੇ ਵਿੱਚ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਦੀ ਕਹਾਣੀ ਦਿਖਾਈ ਗਈ ਹੈ। ਫਿਲਮ 'ਚ ਅਨੁਪਮ ਖੇਰ ਤੋਂ ਇਲਾਵਾ ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ, ਦਰਸ਼ਨ ਕੁਮਾਰ ਸਮੇਤ ਕਈ ਦਿੱਗਜ ਕਲਾਕਾਰ ਨਜ਼ਰ ਆਏ ਹਨ।