(Source: ECI/ABP News/ABP Majha)
Anupam Shyam Death: ਮਸ਼ਹੂਰ ਅਦਾਕਾਰ ਅਨੁਪਮ ਸ਼ਿਆਮ ਦਾ ਦੇਹਾਂਤ, 'ਪ੍ਰਤਿੱਗਿਆ' ਸੀਰੀਅਲ 'ਚ ਨਿਭਾਇਆ ਸੀ ਯਾਦਗਾਰ ਰੋਲ
63 ਸਾਲ ਦੇ ਅਨੁਪਮ ਸ਼ਿਆਮ ਲੰਬੇ ਸਮੇਂ ਤੋਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਸਨ।
ਮੁੰਬਈ: ਆਪਣੀ ਬਾਕਮਾਲ ਅਦਾਕਾਰੀ ਨਾਲ ਫਿਲਮਾਂ ਤੇ ਟੀਵੀ ਦੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਅਨੁਪਮ ਸ਼ਿਆਮ ਓਝਾ ਦਾ ਐਤਾਵਰ ਅੱਧੀ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਗੰਭੀਰ ਹਾਲਤ 'ਚ ਮੁੰਬਈ ਦੇ ਗੋਰਗਾਂਵ ਇਲਾਕੇ ਦੇ ਲਾਈਫਲਾਈਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। 63 ਸਾਲ ਦੇ ਅਨੁਪਮ ਸ਼ਿਆਮ ਲੰਬੇ ਸਮੇਂ ਤੋਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਸਨ।
ਯਸ਼ਪਾਲ ਸ਼ਰਮਾ ਨੇ ਕੀਤੀ ਪੁਸ਼ਟੀ
ਹਸਪਤਾਲ 'ਚ ਮੌਜੂਦ ਅਨੁਪਮ ਸ਼ਿਆਮ ਦੇ ਦੋਸਤ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਅਨੁਪਮ ਦੀ ਮੌਤ ਮਲਟੀਪਲ ਆਰਗੇਨ ਫੇਲਈਅਰ ਕਾਰਨ ਹੋਈ ਹੈ।
ਪੈਸਿਆਂ ਦੀ ਤੰਗੀ ਦਾ ਕਰ ਰਹੇ ਸਨ ਸਾਹਮਣਾ
ਪਿਛਲੇ ਸਾਲ ਮਾਰਚ ਮਹੀਨੇ 'ਚ ਅਨੁਪਮ ਸ਼ਿਆਮ ਨੂੰ ਕਿਡਨੀ 'ਚ ਇਨਫੈਕਸ਼ਨ ਦੇ ਚੱਲਦਿਆਂ ਲਾਈਫਲਾਈਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕੁਝ ਦਿਨ ਇਲਾਜ ਤੋਂ ਬਾਅਦ ਉਹ ਘਰ ਪਰਤ ਆਏ ਸਨ। ਉਸ ਸਮੇਂ ਉਨ੍ਹਾਂ ਦੇ ਭਰਾ ਅਨੁਰਾਗ ਸ਼ਿਆਮ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਪਿਛਲੇ 9 ਮਹੀਨਿਆਂ ਤੋਂ ਉਹ ਡਾਇਲਸਿਸ 'ਤੇ ਹਨ। ਪਰ ਪੈਸਿਆਂ ਦੀ ਤੰਗੀ ਦੇ ਚੱਲਦਿਆਂ 6 ਮਹੀਨੇ ਪਹਿਲਾਂ ਉਨ੍ਹਾਂ ਦਾ ਇਲਾਜ ਰੋਕਣਾ ਪਿਆ ਸੀ। ਹੁਣ ਜਦੋਂ ਬਿਮਾਰੀ ਦੇ ਚੱਲਦਿਆਂ ਅਨੁਪਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਦੋਂ ਵੀ ਉਹ ਆਰਥਿਕ ਤੰਗੀ ਨਾਲ ਜੂਝ ਰਹੇ ਸਨ ਤੇ ਅਜਿਹੇ 'ਚ ਇਲਾਜ ਲਈ ਉਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੈ। ਅਜਿਹੇ 'ਚ ਸਿਨੇ ਐਂਡ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ ਤੇ ਇੰਡਸਟਰੀ ਨਾਲ ਜੁੜੇ ਕੁਝ ਕਲਾਕਾਰਾਂ ਨੇ ਅਨੁਪਮ ਦੇ ਇਲਾਜ ਤੇ ਉਨ੍ਹਾਂ ਦੇ ਹਸਪਤਾਲ ਦਾ ਬਿੱਲ ਚੁਕਾਉਣ ਚ ਮਦਦ ਕੀਤੀ ਸੀ।
ਇਸ ਸ਼ੋਅ ਤੋਂ ਹੋਏ ਸਨ ਫੇਮਸ
2009 'ਚ ਸਟਾਰ ਪਲੱਸ ਤੇ ਆਉਣ ਵਾਲੇ ਸੀਰੀਅਲ ਮਨ ਕੀ ਆਵਾਜ਼ ਪ੍ਰਤਿੱਗਿਆ 'ਚ ਅਨੁਪਮ ਨੇ ਠਾਕੁਰ ਸੱਜਣ ਸਿੰਘ ਦੀ ਨਾਕਾਰਾਤਮਕ ਭੂਮਿਕਾ ਨਿਭਾਕੇ ਖਾਸੀ ਲੋਕਪ੍ਰਿਯਤਾ ਬਟੋਰੀ ਸੀ। ਹਾਲ ਹੀ 'ਚ ਸੀਰੀਅਲ ਦੇ ਦੂਜੇ ਸੀਜ਼ਨ ਦਾ ਵੀ ਪ੍ਰਸਾਰਣ ਸ਼ਰੂ ਹੋਇਆ ਸੀ। ਜਿਸ 'ਚ ਇਕ ਵਾਰ ਫਿਰ ਅਨੁਪਮ ਠਾਕੁਰ ਸੱਜਣ ਸਿੰਘ ਦਾ ਰੋਲ ਨਿਭਾਅ ਰਹੇ ਸਨ। ਪ੍ਰਤਿੱਗਿਆ ਤੋਂ ਇਲਾਵਾ ਉਨ੍ਹਾਂ ਨੇ ਹੁਣ ਤਕ ਕਰੀਬ 10 ਸੀਰੀਅਲਾਂ 'ਚ ਵੱਖ-ਵੱਖ ਭਮਿਕਾ ਨਿਭਾਈ ਸੀ।
ਕਈ ਫਿਲਮਾਂ 'ਚ ਕੰਮ ਕੀਤਾ
ਅਨੁਪਮ ਸ਼ਿਆਮ ਨੇ ਸ਼ੇਖਰ ਕਪੂਰ ਵੱਲੋਂ ਦਸਯੂ ਸੰਦੂਰੀ ਫੂਲਣ ਦੇਵੀ ਤੇ ਬਣਾਈ ਗਈ ਤੇ 1994 'ਚ ਰਿਲੀਜ਼ ਹੋਈ ਚਰਚਿਤ ਫਿਲਮ ਬੈਂਡਿਟ ਕੁਈਨ ਤੋਂ ਇਲਾਵਾ 8 ਆਸਕਰ ਜਿੱਤ ਚੁੱਕੀ ਹਾਲੀਵੁੱਡ ਫਿਲਮ ਸਲਮਡੌਗ ਮਿਲੇਨੀਅਰ ਜਿਹੀਆਂ ਕਈ ਫਿਲਮਾਂ 'ਚ ਕੰਮ ਕੀਤਾ ਸੀ।