(Source: ECI/ABP News/ABP Majha)
Rupali Ganguly: 'ਅਨੁਪਮਾ' 'ਚ ਅਨਪੜ੍ਹ ਬਣੀ ਰੂਪਾਲੀ ਗਾਂਗੁਲੀ ਅਸਲ ਜ਼ਿੰਦਗੀ 'ਚ ਪੜ੍ਹਾਈ 'ਚ ਰਹੀ ਅੱਵਲ, ਐਕਟਿੰਗ ਤੋਂ ਇਲਾਵਾ ਕਰਦੀ ਹੈ ਇਹ ਕਾਰੋਬਾਰ
Rupali Ganguly Education-Business: 'ਅਨੁਪਮਾ' ਨਾਲ ਮਸ਼ਹੂਰ ਹੋਈ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ ਭਾਵੇਂ ਹੀ ਪਰਦੇ 'ਤੇ ਇੱਕ ਅਨਪੜ੍ਹ ਅਤੇ ਮੱਧ ਵਰਗੀ ਔਰਤ ਦਾ ਕਿਰਦਾਰ ਨਿਭਾ ਰਹੀ ਹੋਵੇ, ਪਰ ਅਸਲ ਜ਼ਿੰਦਗੀ ਵਿੱਚ ਉਹ ਬਹੁਤ ਪੜ੍ਹੀ-ਲਿਖੀ ਹੈ।
Anupama Rupali Ganguly Education-Business: ਰੂਪਾਲੀ ਗਾਂਗੁਲੀ ਹੁਣ ਟੀਵੀ ਦੀ ਸਭ ਤੋਂ ਮਹਿੰਗੀ, ਮਸ਼ਹੂਰ ਅਤੇ ਸਫਲ ਅਦਾਕਾਰਾ ਬਣ ਗਈ ਹੈ। ਸਾਲ 2020 'ਚ ਸ਼ੁਰੂ ਹੋਇਆ ਉਨ੍ਹਾਂ ਦਾ ਸ਼ੋਅ 'ਅਨੁਪਮਾ' ਸਫਲਤਾ ਦੇ ਸਾਰੇ ਰਿਕਾਰਡ ਤੋੜ ਰਿਹਾ ਹੈ ਅਤੇ ਵੱਡੇ ਟੀਵੀ ਸ਼ੋਅ ਨੂੰ ਪਿੱਛੇ ਛੱਡ ਕੇ ਟੀਆਰਪੀ ਸੂਚੀ 'ਚ ਪਹਿਲੇ ਨੰਬਰ 'ਤੇ ਕਾਬਿਜ਼ ਹੈ। ਇਸ ਸ਼ੋਅ ਵਿੱਚ ਰੂਪਾਲੀ ਗਾਂਗੁਲੀ ਇੱਕ ਅਨਪੜ੍ਹ ਅਤੇ ਘਰੇਲੂ ਔਰਤ ਦਾ ਕਿਰਦਾਰ ਨਿਭਾ ਰਹੀ ਹੈ। ਹਾਲਾਂਕਿ, ਰੂਪਾਲੀ ਅਸਲ ਜ਼ਿੰਦਗੀ 'ਚ ਅਜਿਹੀ ਨਹੀਂ ਹੈ।
ਰੂਪਾਲੀ ਗਾਂਗੁਲੀ ਦੀ ਸਿੱਖਿਆ ਅਤੇ ਕਾਰੋਬਾਰ
ਹਾਲਾਂਕਿ ਰੂਪਾਲੀ ਗਾਂਗੁਲੀ ਨੇ ਅਦਾਕਾਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਇਆ, ਪਰ ਉਸਨੇ ਅਦਾਕਾਰੀ ਦੇ ਖੇਤਰ ਵਿੱਚ ਪੜ੍ਹਾਈ ਨਹੀਂ ਕੀਤੀ ਅਤੇ ਕਿਸੇ ਹੋਰ ਪੇਸ਼ੇ ਵਿੱਚ ਡਿਗਰੀ ਹਾਸਲ ਕੀਤੀ। 5 ਅਪ੍ਰੈਲ 1977 ਨੂੰ ਕਲਕੱਤਾ 'ਚ ਜਨਮੀ ਰੂਪਾਲੀ ਗਾਂਗੁਲੀ ਨੇ ਥੀਏਟਰ ਦੀ ਪੜ੍ਹਾਈ ਦੇ ਨਾਲ-ਨਾਲ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੈ। ਬਿਜ਼ਨੈੱਸ ਦੀ ਗੱਲ ਕਰੀਏ ਤਾਂ ਉਹ ਆਪਣੀ ਐਕਟਿੰਗ ਲਈ ਜਾਣੀ ਜਾਂਦੀ ਹੈ ਪਰ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਉਹ ਇਕ ਐਡਵਰਟਾਈਜ਼ਿੰਗ ਏਜੰਸੀ ਦੀ ਮਾਲਕਣ ਵੀ ਹੈ। ਉਸ ਨੇ ਇਹ ਏਜੰਸੀ ਸਾਲ 2000 ਵਿੱਚ ਸ਼ੁਰੂ ਕੀਤੀ ਸੀ। ਖੈਰ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੂਪਾਲੀ ਗਾਂਗੁਲੀ ਬਹੁਤ ਅੱਗੇ ਦੀ ਸੋਚਦੀ ਹੈ ਅਤੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪਹਿਲਾਂ ਹੀ ਸੋਚ ਚੁੱਕੀ ਹੈ।
View this post on Instagram
ਰੂਪਾਲੀ ਗਾਂਗੁਲੀ ਦਾ ਕਰੀਅਰ
ਰੂਪਾਲੀ ਗਾਂਗੁਲੀ ਮਸ਼ਹੂਰ ਫਿਲਮ ਨਿਰਦੇਸ਼ਕ ਅਨਿਲ ਗਾਂਗੁਲੀ ਦੀ ਬੇਟੀ ਹੈ। ਅਭਿਨੇਤਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਹਿਜ਼ 7 ਸਾਲ ਦੀ ਉਮਰ 'ਚ ਫਿਲਮ 'ਸਾਹਿਬ' ਨਾਲ ਕੀਤੀ ਸੀ। ਇਹ ਫਿਲਮ ਉਨ੍ਹਾਂ ਦੇ ਪਿਤਾ ਅਨਿਲ ਗਾਂਗੁਲੀ ਦੇ ਨਿਰਦੇਸ਼ਨ ਹੇਠ ਬਣੀ ਸੀ। ਫਿਲਮੀ ਦੁਨੀਆ 'ਚ ਆਪਣਾ ਕਰੀਅਰ ਬਣਾਉਣ ਦੀ ਬਜਾਏ ਅਭਿਨੇਤਰੀ ਨੇ ਟੀਵੀ ਵੱਲ ਰੁਖ ਕੀਤਾ ਅਤੇ 'ਸੁਕੰਨਿਆ' ਨਾਲ ਛੋਟੇ ਪਰਦੇ 'ਤੇ ਡੈਬਿਊ ਕੀਤਾ। ਬਾਅਦ ਵਿੱਚ ਉਹ 'ਸੰਜੀਵਨੀ', 'ਭਾਭੀ' ਅਤੇ 'ਸਾਰਾਭਾਈ ਬਨਾਮ ਸਾਰਾਭਾਈ' ਟੀਵੀ ਸ਼ੋਅ ਵਿੱਚ ਨਜ਼ਰ ਆਈ। ਫਿਲਹਾਲ 43 ਸਾਲਾ ਰੂਪਾਲੀ ਗਾਂਗੁਲੀ 'ਅਨੁਪਮਾ' 'ਚ ਨਜ਼ਰ ਆ ਰਹੀ ਹੈ। 'ਅਨੁਪਮਾ' 'ਚ ਰੂਪਾਲੀ ਗਾਂਗੁਲੀ ਅਨੁਜ ਕਪਾਡੀਆ ਉਰਫ਼ ਗੌਰਵ ਖੰਨਾ ਦੀ ਆਨ-ਸਕਰੀਨ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ।