ਪੜਚੋਲ ਕਰੋ
ਅਨੁਰਾਗ ਦਾ ਅਭਿਸ਼ੇਕ 'ਤੇ ਕੁਮੈਂਟ, ਅੱਗੋਂ ਮਿਲਿਆ ਕੁਝ ਅਜਿਹਾ ਜਵਾਬ

ਮੁੰਬਈ: ਅਭਿਸ਼ੇਕ ਬੱਚਨ, ਵਿੱਕੀ ਕੌਸ਼ਲ ਤੇ ਤਾਪਸੀ ਪਨੂੰ ਜਲਦੀ ਹੀ ਫ਼ਿਲਮ ‘ਮਨਮਰਜ਼ੀਆਂ’ ‘ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਲਈ ਫ਼ਿਲਮ ਦੀ ਟੀਮ ਲਗਾਤਾਰ ਪ੍ਰਮੋਸ਼ਨ ‘ਚ ਰੁੱਝੀ ਹੈ। ਫ਼ਿਲਮ ‘ਚ ਅਭਿਸ਼ੇਕ ਬੱਚਨ ਸਿੱਖ ਦਾ ਰੋਲ ਅਦਾ ਕਰਦੇ ਨਜ਼ਰ ਆ ਰਹੇ ਹਨ ਜਦੋਂਕਿ ਵਿੱਕੀ ਕੌਸ਼ਲ ਡੀਜੇ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ‘ਮਨਮਰਜ਼ੀਆਂ’ ‘ਚ ਵਿੱਕੀ, ਅਭੀ ਤੇ ਤਾਪਸੀ ਵਿੱਚ ਲਵ ਟ੍ਰੈਂਗਲ ਦਿਖਾਇਆ ਗਿਆ ਹੈ।
ਹਾਲ ਹੀ ਵਿੱਚ ਫ਼ਿਲਮ ਦੀ ਟੀਮ ਇਸ ਦੀ ਪ੍ਰਮੋਸ਼ਨ ਲਈ ਇਵੈਂਟ ਵਿੱਚ ਨਜ਼ਰ ਆਈ ਜਿੱਥੇ ਫ਼ਿਲਮ ਦੇ ਲੀਡ ਐਕਟਰ ਅਭੀ ਦੇ ਨਾਲ-ਨਾਲ ਫ਼ਿਲਮ ਦੇ ਡਾਇਰੈਕਟਰ ਅਨੁਰਾਗ ਕਸ਼ਯਪ ਵੀ ਮੌਜੂਦ ਸੀ। ਇਸ ਇਵੈਂਟ ਵਿੱਚ ਗੱਲਾਂ-ਗੱਲਾਂ ਵਿੱਚ ਹੀ ਅਨੁਰਾਗ ਨੇ ਅਭਿਸ਼ੇਕ ਨੂੰ ਕੁਝ ਅਜਿਹਾ ਕਹਿ ਦਿੱਤਾ ਜਿਸ ਦਾ ਸ਼ਾਇਦ ਅਭੀ ਨੂੰ ਬੁਰਾ ਵੀ ਲੱਗਾ। ਉਂਝ ਹਾਲਾਤ ਨੂੰ ਦੇਖਦੇ ਹੋਏ ਅਭਿਸ਼ੇਕ ਆਪਣੇ ਰੰਗ ‘ਚ ਵਾਪਸ ਆ ਗਏ ਤੇ ਉਨ੍ਹਾਂ ਨੇ ਅਨੁਰਾਗ ਨੂੰ ਪੁੱਛਿਆ ਕਿ ਦੱਸੋ ਫ਼ਿਲਮ ਲਈ ਸਭ ਨੂੰ ਕਾਸਟ ਕਿਵੇਂ ਕੀਤਾ ਗਿਆ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਨੁਰਾਗ ਕਹਿੰਦੇ ਹਨ ਕਿ ਸਭ ਦੀ ਸਿਲੈਕਸ਼ਨ ਤੋਂ ਬਾਅਦ ਹੀ ਅਭਿਸ਼ੇਕ ਨੂੰ ਰੌਬੀ ਦੇ ਰੋਲ ਲਈ ਚੁਣਿਆ ਗਿਆ ਸੀ। ਅਨੁਰਾਗ ਦਾ ਇਹ ਜਵਾਬ ਸੁਣ ਕੇ ਅਭਿਸ਼ੇਕ ਉਸ ਨੂੰ ਮਜ਼ਾਕੀਆ ਅੰਦਾਜ਼ ‘ਚ ਨਾਰਾਜ਼ ਹੁੰਦੇ ਹੋਏ ਕਹਿੰਦੇ ਹਨ, "ਨੈਪੋ ਕਿਡਸ ਕਮ ਲਾਸਟ ਹਾਂ...ਦਿਸ ਇਜ਼ ਨੌਟ ਫੇਅਰ।" ਉਂਝ ਨੈਪੋਟਿਜ਼ਮ ਨੂੰ ਲੈ ਕੇ ਅਕਸਰ ਹੀ ਮੀਡੀਆ ‘ਚ ਸਵਾਲ ਉੱਠਦੇ ਰਹਿੰਦੇ ਹਨ। ਫ਼ਿਲਮ ‘ਮਨਮਰਜ਼ੀਆਂ’ ਦੀ ਗੱਲ ਕੀਤੀ ਜਾਵੇ ਤਾਂ ਇਹ 14 ਸਤੰਬਰ ਨੂੰ ਰਿਲੀਜ਼ ਹੋਰ ਹੀ ਹੈ।
ਹੁਣ ਤਕ ਫ਼ਿਲਮ ਦੇ ਟ੍ਰੇਲਰ ਤੇ ਰਿਲੀਜ਼ ਹੋਏ ਗਾਣਿਆਂ ਨੂੰ ਔਡੀਅੰਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਤਾਪਸੀ, ਵਿੱਕੀ ਤੇ ਅਭਿਸ਼ੇਕ ਨਾਲ ਕਿਸੇ ਫ਼ਿਲਮ ‘ਚ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਤਾਪਸੀ ਨੂੰ ਫੈਨਸ ਨੇ ਸੀਰੀਅਲ ਕਿਰਦਾਰਾਂ ‘ਚ ਕਾਫੀ ਪਸੰਦ ਕੀਤਾ ਹੈ। ਅਭਿਸ਼ੇਕ ਵੀ ਇਸ ਫ਼ਿਲਮ ਨਾਲ ਲੰਬੇ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੇ ਹਨ।
ਹਾਲ ਹੀ ਵਿੱਚ ਫ਼ਿਲਮ ਦੀ ਟੀਮ ਇਸ ਦੀ ਪ੍ਰਮੋਸ਼ਨ ਲਈ ਇਵੈਂਟ ਵਿੱਚ ਨਜ਼ਰ ਆਈ ਜਿੱਥੇ ਫ਼ਿਲਮ ਦੇ ਲੀਡ ਐਕਟਰ ਅਭੀ ਦੇ ਨਾਲ-ਨਾਲ ਫ਼ਿਲਮ ਦੇ ਡਾਇਰੈਕਟਰ ਅਨੁਰਾਗ ਕਸ਼ਯਪ ਵੀ ਮੌਜੂਦ ਸੀ। ਇਸ ਇਵੈਂਟ ਵਿੱਚ ਗੱਲਾਂ-ਗੱਲਾਂ ਵਿੱਚ ਹੀ ਅਨੁਰਾਗ ਨੇ ਅਭਿਸ਼ੇਕ ਨੂੰ ਕੁਝ ਅਜਿਹਾ ਕਹਿ ਦਿੱਤਾ ਜਿਸ ਦਾ ਸ਼ਾਇਦ ਅਭੀ ਨੂੰ ਬੁਰਾ ਵੀ ਲੱਗਾ। ਉਂਝ ਹਾਲਾਤ ਨੂੰ ਦੇਖਦੇ ਹੋਏ ਅਭਿਸ਼ੇਕ ਆਪਣੇ ਰੰਗ ‘ਚ ਵਾਪਸ ਆ ਗਏ ਤੇ ਉਨ੍ਹਾਂ ਨੇ ਅਨੁਰਾਗ ਨੂੰ ਪੁੱਛਿਆ ਕਿ ਦੱਸੋ ਫ਼ਿਲਮ ਲਈ ਸਭ ਨੂੰ ਕਾਸਟ ਕਿਵੇਂ ਕੀਤਾ ਗਿਆ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਨੁਰਾਗ ਕਹਿੰਦੇ ਹਨ ਕਿ ਸਭ ਦੀ ਸਿਲੈਕਸ਼ਨ ਤੋਂ ਬਾਅਦ ਹੀ ਅਭਿਸ਼ੇਕ ਨੂੰ ਰੌਬੀ ਦੇ ਰੋਲ ਲਈ ਚੁਣਿਆ ਗਿਆ ਸੀ। ਅਨੁਰਾਗ ਦਾ ਇਹ ਜਵਾਬ ਸੁਣ ਕੇ ਅਭਿਸ਼ੇਕ ਉਸ ਨੂੰ ਮਜ਼ਾਕੀਆ ਅੰਦਾਜ਼ ‘ਚ ਨਾਰਾਜ਼ ਹੁੰਦੇ ਹੋਏ ਕਹਿੰਦੇ ਹਨ, "ਨੈਪੋ ਕਿਡਸ ਕਮ ਲਾਸਟ ਹਾਂ...ਦਿਸ ਇਜ਼ ਨੌਟ ਫੇਅਰ।" ਉਂਝ ਨੈਪੋਟਿਜ਼ਮ ਨੂੰ ਲੈ ਕੇ ਅਕਸਰ ਹੀ ਮੀਡੀਆ ‘ਚ ਸਵਾਲ ਉੱਠਦੇ ਰਹਿੰਦੇ ਹਨ। ਫ਼ਿਲਮ ‘ਮਨਮਰਜ਼ੀਆਂ’ ਦੀ ਗੱਲ ਕੀਤੀ ਜਾਵੇ ਤਾਂ ਇਹ 14 ਸਤੰਬਰ ਨੂੰ ਰਿਲੀਜ਼ ਹੋਰ ਹੀ ਹੈ।
ਹੁਣ ਤਕ ਫ਼ਿਲਮ ਦੇ ਟ੍ਰੇਲਰ ਤੇ ਰਿਲੀਜ਼ ਹੋਏ ਗਾਣਿਆਂ ਨੂੰ ਔਡੀਅੰਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਤਾਪਸੀ, ਵਿੱਕੀ ਤੇ ਅਭਿਸ਼ੇਕ ਨਾਲ ਕਿਸੇ ਫ਼ਿਲਮ ‘ਚ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਤਾਪਸੀ ਨੂੰ ਫੈਨਸ ਨੇ ਸੀਰੀਅਲ ਕਿਰਦਾਰਾਂ ‘ਚ ਕਾਫੀ ਪਸੰਦ ਕੀਤਾ ਹੈ। ਅਭਿਸ਼ੇਕ ਵੀ ਇਸ ਫ਼ਿਲਮ ਨਾਲ ਲੰਬੇ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੇ ਹਨ। Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ