Virat Kohli Birthday: ਵਿਰਾਟ ਕੋਹਲੀ ਦਾ ਅੱਜ ਮਨਾ ਰਹੇ 34ਵਾਂ ਜਨਮਦਿਨ, ਪਤਨੀ ਅਨੁਸ਼ਕਾ ਸ਼ਰਮਾ ਨੇ ਫਨੀ ਅੰਦਾਜ਼ `ਚ ਦਿੱਤੀ ਵਧਾਈ
Virat Kohli Anushka Sharma: ਵਿਰਾਟ ਕੋਹਲੀ ਨੂੰ ਜਨਮਦਿਨ ਦੀ ਸ਼ੁਭਕਾਮਨਾ ਦਿੰਦੇ ਹੋਏ ਅਨੁਸ਼ਕਾ ਨੇ ਇੱਕ ਫੋਟੋ ਪੋਸਟ ਕੀਤੀ, ਜਿਸ ਚ ਇਹ ਕ੍ਰਿਕਟਰ ਕਾਫੀ ਮਜ਼ਾਕੀਆ ਲੱਗ ਰਿਹਾ ਹੈ। ਅਨੁਸ਼ਕਾ ਨੇ ਇਸ ਫੋਟੋ ਨਾਲ ਇੱਕ ਮਜ਼ਾਕੀਆ ਕੈਪਸ਼ਨ ਵੀ ਲਿਖਿਆ
Anushka Sharma Wished Birthday to Virat Kohli: ਸਟਾਰ ਭਾਰਤੀ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅੱਜ 34 ਸਾਲ ਦੇ ਹੋ ਗਏ ਹਨ। ਕ੍ਰਿਕੇਟ ਸਟਾਰ ਦਾ ਜਨਮ 5 ਨਵੰਬਰ 1988 ਨੂੰ ਦਿੱਲੀ ਵਿੱਚ ਹੋਇਆ ਸੀ। ਇਸ ਦੇ ਨਾਲ ਹੀ ਵਿਰਾਟ ਦੇ ਜਨਮਦਿਨ 'ਤੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਇਕ ਖਾਸ ਪੋਸਟ ਸ਼ੇਅਰ ਕੀਤੀ ਹੈ।
View this post on Instagram
ਅਨੁਸ਼ਕਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਵਿਰਾਟ ਕੋਹਲੀ ਦੀ ਕਲੋਜ਼ਅੱਪ ਫੋਟੋ ਪੋਸਟ ਕੀਤੀ ਹੈ। ਤਸਵੀਰ 'ਚ ਵਿਰਾਟ ਦੇ ਚਿਹਰੇ ਦੇ ਹਾਵ-ਭਾਵ ਦੇਖਣ ਯੋਗ ਹਨ। ਇਸ ਫੋਟੋ ਦੇ ਨਾਲ, ਅਨੁਸ਼ਕਾ ਨੇ ਕੈਪਸ਼ਨ ਵਿੱਚ ਲਿਖਿਆ, "ਤੁਹਾਡਾ ਜਨਮਦਿਨ ਹੈ ਮੇਰਾ ਪਿਆਰ, ਇਜ਼ਾਹਰ ਹੈ ਕਿ ਮੈਂ ਤੁਹਾਨੂੰ ਬਰਥਡੇ ਵਿਸ਼ ਕਰਨ ਲਈ ਤੁਹਾਡੀਆਂ ਬੇਹਤਰੀਨ ਤਸਵੀਰਾਂ ਚੁਣੀਆਂ ਹਨ।" ਅਨੁਸ਼ਕਾ ਦੀ ਇਸ ਪੋਸਟ ਨੂੰ ਹੁਣ ਤੱਕ ਲੱਖਾਂ ਲਾਈਕ ਮਿਲ ਚੁੱਕੇ ਹਨ। ਫ਼ੈਨਜ਼ ਨੂੰ ਕ੍ਰਿਕੇਟ ਮਾਸਟਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਦਸ ਦਈਏ ਕਿ ਵਿਰਾਟ ਨੇ ਕ੍ਰਿਕੇਟ `ਚ ਟੀ-20 ਵਰਲਡ ਕੱਪ ਦੇ ਨਾਲ ਬੇਹਤਰੀਨ, ਸ਼ਾਨਦਾਰ ਤੇ ਧਮਾਕੇਦਾਰ ਵਾਪਸੀ ਕੀਤੀ ਹੈ। ਇਹੀ ਨਹੀਂ ਉਨ੍ਹਾਂ ਨੇ ਆਸਟਰੇਲੀਆ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿਤਾ ਹੈ। ਇੱਕ ਵਾਰ ਫਿਰ ਤੋਂ ਵਿਰਾਟ ਆਪਣੇ ਕਮਬੈਕ ਨਾਲ ਹਿੰਦੁਸਤਾਨ ਦੇ ਦਿਲ `ਚ ਵੱਸ ਗਏ ਹਨ।