ਪੜਚੋਲ ਕਰੋ
(Source: ECI/ABP News)
ਭਾਣਜੀ ਆਇਤ ਨਾਲ ਸਲਮਾਨ ਖ਼ਾਨ ਦੀਆਂ ਖੂਬਸੂਰਤ ਤਸਵੀਰਾਂ, ਅਰਪਿਤਾ ਨੇ ਕੀਤਾ ਕੁਮੈਂਟ
ਸਲਮਾਨ ਖ਼ਾਨ ਨੂੰ ਉਨ੍ਹਾਂ ਦੇ 54ਵੇਂ ਜਨਮ ਦਿਨ 'ਤੇ ਇੱਕ ਕੀਮਤੀ ਤੋਹਫ਼ਾ ਮਿਲਿਆ। 27 ਦਸੰਬਰ, 2019 ਨੂੰ ਸਲਮਾਨ ਦੀ ਭੈਣ ਅਰਪਿਤਾ ਨੇ ਬੇਟੀ ਆਇਤ ਨੂੰ ਜਨਮ ਦਿੱਤਾ। ਹੁਣ ਭਾਣਜੀ ਆਇਤ ਨਾਲ ਸਲਮਾਨ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
![ਭਾਣਜੀ ਆਇਤ ਨਾਲ ਸਲਮਾਨ ਖ਼ਾਨ ਦੀਆਂ ਖੂਬਸੂਰਤ ਤਸਵੀਰਾਂ, ਅਰਪਿਤਾ ਨੇ ਕੀਤਾ ਕੁਮੈਂਟ Arpita Khan Shares FIRST PICS Of 'Mamu' Salman Khan Holding Newborn Niece Ayat Sharma ਭਾਣਜੀ ਆਇਤ ਨਾਲ ਸਲਮਾਨ ਖ਼ਾਨ ਦੀਆਂ ਖੂਬਸੂਰਤ ਤਸਵੀਰਾਂ, ਅਰਪਿਤਾ ਨੇ ਕੀਤਾ ਕੁਮੈਂਟ](https://static.abplive.com/wp-content/uploads/sites/5/2020/01/14162957/salman-khan.jpg?impolicy=abp_cdn&imwidth=1200&height=675)
ਮੁੰਬਈ: ਸਲਮਾਨ ਖ਼ਾਨ ਨੂੰ ਉਨ੍ਹਾਂ ਦੇ 54ਵੇਂ ਜਨਮ ਦਿਨ 'ਤੇ ਇੱਕ ਕੀਮਤੀ ਤੋਹਫ਼ਾ ਮਿਲਿਆ। 27 ਦਸੰਬਰ, 2019 ਨੂੰ ਸਲਮਾਨ ਦੀ ਭੈਣ ਅਰਪਿਤਾ ਨੇ ਬੇਟੀ ਆਇਤ ਨੂੰ ਜਨਮ ਦਿੱਤਾ। ਹੁਣ ਭਾਣਜੀ ਆਇਤ ਨਾਲ ਸਲਮਾਨ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਸਲਮਾਨ ਆਪਣੀ ਗੋਦ 'ਚ ਆਇਤ ਨੂੰ ਫੜ ਕੇ ਪਿਆਰ ਨਾਲ ਵੇਖ ਰਹੇ ਹਨ। ਇਸ ਦੇ ਨਾਲ ਉਨ੍ਹਾਂ ਦੀ ਮਾਂ ਸਲਮਾ ਵੀ ਨਜ਼ਰ ਆ ਰਹੀ ਹੈ।
ਇਸ ਤਸਵੀਰ ਨੂੰ ਅਰਪਿਤਾ ਖ਼ਾਨ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਫੈਨਸ ਨਾਲ ਸ਼ੇਅਰ ਕੀਤਾ ਹੈ। ਇਸ ਨਾਲ ਹੀ ਅਰਪਿਤਾ ਨੇ ਬਹੁਤ ਖਾਸ ਕੈਪਸ਼ਨ ਵੀ ਦਿੱਤਾ ਹੈ। ਅਰਪਿਤਾ ਨੇ ਲਿਖਿਆ, "ਮੈਨੂੰ ਇਸ ਦੁਨੀਆ 'ਚ ਕਿਸੇ ਤੋਂ ਡਰ ਨਹੀਂ ਲੱਗਦਾ। ਇਸ ਦਾ ਕਾਰਨ ਇਹ ਹੈ ਕਿ ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਨਾਲ ਹੋ ਤੇ ਇਸ ਲਈ ਮੈਨੂੰ ਕੁਝ ਵੀ ਨਹੀਂ ਹੋ ਸਕਦਾ। ਹੁਣ ਆਇਤ ਵੀ ਇਸੇ ਤਰ੍ਹਾਂ ਸੁਰੱਖਿਅਤ ਹੈ। ਰੱਬ ਨੇ ਇਸ ਨੂੰ ਸਾਡੇ ਕੋਲ ਭੇਜਿਆ ਹੈ। ਸਲਮਾਨ ਖ਼ਾਨ ਤੇ ਮਾਂ ਦੋ ਲੋਕ ਜਿਨ੍ਹਾਂ ਕੋਲ ਦੇਣ ਲਈ ਸਿਰਫ ਪਿਆਰ ਹੈ।”
ਅਰਪਿਤਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕੁਝ ਮਿੰਟਾਂ 'ਚ ਛਾਈ ਹੋਈ ਹੈ। ਸਲਮਾਨ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਇਹ ਤਸਵੀਰਾਂ ਵੀ ਕਾਫੀ ਸ਼ੇਅਰ ਕੀਤੀਆਂ ਗਈਆਂ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)