ਡਰੱਗਜ਼ ਮਾਮਲੇ `ਚ ਕਲੀਨ ਚਿੱਟ ਤੋਂ ਬਾਅਦ ਕੋਰਟ ਪਹੁੰਚੇ ਆਰੀਅਨ ਖ਼ਾਨ, ਵਾਪਸ ਮੰਗਿਆ ਪਾਸਪੋਰਟ
ਆਰੀਅਨ ਖਾਨ ਨੇ ਆਪਣਾ ਪਾਸਪੋਰਟ ਵਾਪਸ ਲੈਣ ਲਈ ਵਿਸ਼ੇਸ਼ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਸੀ। ਇਹ ਪਟੀਸ਼ਨ 30 ਜੂਨ ਵੀਰਵਾਰ ਨੂੰ ਉਨ੍ਹਾਂ ਦੇ ਵਕੀਲਾਂ ਰਾਹੀਂ ਦਾਇਰ ਕੀਤੀ ਗਈ ਸੀ।
ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਰੂਜ਼ ਨਾਰਕੋਟਿਕਸ ਮਾਮਲੇ ਵਿੱਚ ਜ਼ਮਾਨਤ ਅਤੇ ਕਲੀਨ ਚਿੱਟ ਮਿਲਣ ਨੂੰ ਇੱਕ ਮਹੀਨਾ ਹੋ ਗਿਆ ਹੈ। ਅਕਤੂਬਰ 2021 ਵਿੱਚ ਮੁੰਬਈ ਵਿੱਚ ਇੱਕ ਕਰੂਜ਼ ਸਮੁੰਦਰੀ ਜਹਾਜ਼ ਉੱਤੇ ਛਾਪੇਮਾਰੀ ਤੋਂ ਬਾਅਦ ਕੇਸ ਵਿੱਚ ਦਾਇਰ ਚਾਰਜਸ਼ੀਟ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੁਆਰਾ ਆਰੀਅਨ ਖਾਨ ਦਾ ਨਾਮ ਨਹੀਂ ਲਿਆ ਗਿਆ ਸੀ। ਹੁਣ ਇਸ ਮਾਮਲੇ 'ਚ ਕਲੀਨ ਚਿੱਟ ਮਿਲਣ ਤੋਂ ਬਾਅਦ ਆਰੀਅਨ ਖਾਨ ਨੇ ਅਦਾਲਤ ਤੋਂ ਆਪਣਾ ਪਾਸਪੋਰਟ ਵਾਪਸ ਕਰਨ ਦੀ ਮੰਗ ਕੀਤੀ ਹੈ।
ਪ੍ਰੈੱਸ ਟਰੱਸਟ ਆਫ ਇੰਡੀਆ (PTI) ਦੀ ਰਿਪੋਰਟ ਮੁਤਾਬਕ ਆਰੀਅਨ ਖਾਨ ਨੇ ਆਪਣਾ ਪਾਸਪੋਰਟ ਵਾਪਸ ਲੈਣ ਲਈ ਵਿਸ਼ੇਸ਼ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਸੀ। ਇਹ ਪਟੀਸ਼ਨ 30 ਜੂਨ ਵੀਰਵਾਰ ਨੂੰ ਉਨ੍ਹਾਂ ਦੇ ਵਕੀਲਾਂ ਰਾਹੀਂ ਦਾਇਰ ਕੀਤੀ ਗਈ ਸੀ। ਅਰਜ਼ੀ ਵਿੱਚ ਆਰੀਅਨ ਖਾਨ ਨੇ ਕਿਹਾ ਹੈ ਕਿ ਉਸ ਨਾਂ ਐਨਸੀਬੀ ਦੀ ਚਾਰਜਸ਼ੀਟ ਵਿੱਚ ਨਹੀਂ ਹੈ ਅਤੇ ਇਸ ਲਈ ਉਸ ਦਾ ਪਾਸਪੋਰਟ ਵਾਪਸ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਐਨਸੀਬੀ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ 13 ਜੁਲਾਈ ਦੀ ਤਰੀਕ ਵੀ ਤੈਅ ਕੀਤੀ ਹੈ।
ਸ਼ਰਤਾਂ `ਤੇ ਮਿਲੀ ਸੀ ਜ਼ਮਾਨਤ
ਦੱਸ ਦੇਈਏ ਕਿ ਆਰੀਅਨ ਖਾਨ ਨੂੰ ਅਦਾਲਤ ਨੇ ਸ਼ਰਤੀਆ ਜ਼ਮਾਨਤ ਦਿੱਤੀ ਸੀ। ਜਿਸ ਮੁਤਾਬਕ ਉਸ ਨੂੰ ਮੁੰਬਈ ਜਾਂ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਕਾਰਨ ਉਸ ਨੂੰ ਆਪਣਾ ਪਾਸਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾਉਣਾ ਪਿਆ। ਉਸ ਨੂੰ ਪਹਿਲੇ ਕੁਝ ਮਹੀਨਿਆਂ ਲਈ ਆਪਣੀ ਹਫਤਾਵਾਰੀ ਹਾਜ਼ਰੀ ਲਈ NCB ਦਫਤਰ ਵਿਚ ਵੀ ਜਾਣਾ ਪੈਂਦਾ ਸੀ। ਆਰੀਅਨ ਖਾਨ ਨੇ ਮੁੰਬਈ ਦੀ ਆਰਥਰ ਰੋਡ ਜੇਲ 'ਚ ਤਿੰਨ ਹਫਤੇ ਤੋਂ ਜ਼ਿਆਦਾ ਸਮਾਂ ਬਿਤਾਇਆ, ਜਿੱਥੇ ਉਨ੍ਹਾਂ ਦੇ ਪਿਤਾ ਸ਼ਾਹਰੁਖ ਖਾਨ ਵੀ ਉਨ੍ਹਾਂ ਨੂੰ ਮਿਲਣ ਗਏ ਸਨ।