ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਸਾਰ ਹੀ ਟ੍ਰੈਂਡ ਹੋਈ ਅਰਚਨਾ ਪੂਰਨ ਸਿੰਘ, ਲੋਕਾਂ ਨੇ ਕਿਹਾ- ਹੁਣ ਸੀਟ ਪੱਕੀ, ਠੋਕੋ ਤਾਲੀ!
ਪੰਜਾਬ ਵਿਧਾਨ ਸਭਾ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਦੀ ਕਰਾਰੀ ਹਾਰ ਤੋਂ ਬਾਅਦ ਲੋਕਾਂ ਨੇ ਟਵਿਟਰ 'ਤੇ ਅਰਚਨਾ ਨੂੰ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਹੈ। ਯੂਜ਼ਰਜ਼ ਨੇ ਕਿਹਾ ਕਿ ਹੁਣ ਅਰਚਨਾ ਦੀ ਸੀਟ ਗਈ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਸਿੱਧੂ ਕਦੇ ਦਿ ਕਪਿਲ ਸ਼ਰਮਾ ਸ਼ੋਅ 'ਚ ਬੈਠ ਕੇ ਹੱਸਦੇ ਸੀ ਜਿਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਨੇ ਇਸ ਸੀਟ 'ਤੇ ਕਬਜ਼ਾ ਕਰ ਲਿਆ ਸੀ। ਸ਼ੋਅ 'ਚ ਕਲਾਕਾਰ ਅਕਸਰ ਸਿੱਧੂ ਦੀ ਵਾਪਸੀ ਨੂੰ ਲੈ ਕੇ ਅਰਚਨਾ ਨੂੰ ਚਿੜਾਉਂਦੇ ਹਨ। ਪਰ ਸਿੱਧੂ ਦੇ ਜੇਲ੍ਹ ਜਾਂਦੇ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਅਰਚਨਾ ਪੂਰਨ ਸਿੰਘ ਬਾਰੇ ਕੁਝ ਟਵੀਟ ਅੰਨ੍ਹੇਵਾਹ ਵਾਇਰਲ ਹੋਣ ਲੱਗੇ। ਯੂਜ਼ਰਜ਼ ਨੇ ਕਿਹਾ- ਸਮਝ ਲਓ ਹੁਣ ਤੁਹਾਡੀ ਸੀਟ ਪੱਕੀ ਹੋ ਗਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਦੀ ਕਰਾਰੀ ਹਾਰ ਤੋਂ ਬਾਅਦ ਲੋਕਾਂ ਨੇ ਟਵਿਟਰ 'ਤੇ ਅਰਚਨਾ ਨੂੰ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਹੈ। ਯੂਜ਼ਰਜ਼ ਨੇ ਕਿਹਾ ਕਿ ਹੁਣ ਅਰਚਨਾ ਦੀ ਸੀਟ ਗਈ , ਸਿੱਧੂ ਚੋਣ ਹਾਰਨ ਤੋਂ ਬਾਅਦ ਆਉਣਗੇ ਅਤੇ ਦ ਕਪਿਲ ਸ਼ਰਮਾ ਸ਼ੋਅ ਵਿੱਚ ਆਪਣੀ ਸੀਟ ਦੁਬਾਰਾ ਹਾਸਲ ਕਰਨਗੇ। ਇਸ ਲਈ ਸਿੱਧੂ ਦੇ ਜੇਲ੍ਹ ਜਾਂਦੇ ਹੀ ਲੋਕਾਂ ਨੇ ਅਰਚਨਾ ਨੂੰ ਸੁੱਖ ਦਾ ਸਾਹ ਲੈਣ ਦੀ ਸਲਾਹ ਦਿੱਤੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਰਚਨਾ ਪੂਰਨ ਸਿੰਘ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ।
#NavjotSinghSidhu going jail and #ArchanaPuranSingh is like this pic.twitter.com/UWVS6wdN50
— Pankaj Jain (@Jainpankajkasan) May 20, 2022
Supreme Court awards one year jail term to Navjot Singh Sidhu in 1988 road rage case...
— UmderTamker (@jhampakjhum) May 19, 2022
Le Archana Puran Singh last night : pic.twitter.com/dDje68jm8U
Navjot Singh Sidhu gets jail for an old case
— HasnaZarooriHai (@HasnaZaruriHai) May 19, 2022
Archana Puran Singh: pic.twitter.com/DGRt1PyCHd
Navjot Singh Sidhu gets one year jail in 1988 road rage case
— Sagar (@sagarcasm) May 19, 2022
Archana: pic.twitter.com/Y6PrdaUSJW