ਫ਼ਿਲਮਫ਼ੇਅਰ ਐਵਾਰਡ ਮਿਲਣ ਤੋਂ ਬਾਅਦ ਬੀ ਪਰਾਕ ਨੇ ਸ਼ੇਅਰ ਕੀਤੀ ਸੋਸ਼ਲ ਮੀਡੀਆ ਪੋਸਟ, ਕਿਹਾ- ਸੁਪਨਾ ਪੂਰਾ ਹੋਇਆ
B Parak Filmfare Award: ਬੀ ਪਰਾਕ ਨੂੰ ਫਿਲਮਫੇਅਰ ਅਵਾਰਡ 'ਚ 'ਸ਼ੇਰਸ਼ਾਹ' ਦੇ ਗੀਤ 'ਮਨ ਭਰਿਆ' (Mannbharrya) ਲਈ ਸਰਵੋਤਮ ਪਲੇਬੈਕ ਗਾਇਕ ਦਾ ਪੁਰਸਕਾਰ ਮਿਲਿਆ ਹੈ। ਜਿਸ ਦੀ ਖੁਸ਼ੀ ਕਲਾਕਾਰ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ
B Parak On His Filmfare Win: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਦਾ ਨਾਂ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਦੀਆਂ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ।
ਇਹੀ ਵਜ੍ਹਾਂ ਹੈ ਕਿ ਨਾ ਸਿਰਫ ਪਾਲੀਵੁੱਡ ਬਲਕਿ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਦੇ ਇਸ ਹੁਨਰ ਦੇ ਕਾਇਲ ਹਨ। ਦੱਸ ਦੇਈਏ ਕਿ ਗਾਇਕ ਨੂੰ 67ਵੇਂ ਫਿਲਮਫੇਅਰ ਅਵਾਰਡ ਵਿੱਚ 'ਸ਼ੇਰਸ਼ਾਹ' ਦੇ ਗੀਤ 'ਮਨ ਭਰਿਆ' (Mannbharrya) ਲਈ ਬੀ ਪਰਾਕ ਨੂੰ ਸਰਵੋਤਮ ਪਲੇਬੈਕ ਗਾਇਕ ਦਾ ਪੁਰਸਕਾਰ ਮਿਲਿਆ ਹੈ। ਜਿਸ ਦੀ ਖੁਸ਼ੀ ਕਲਾਕਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਹੈ।
View this post on Instagram
ਦੱਸ ਦੇਈਏ ਕਿ ਬੀ ਪਰਾਕ ਦੁਆਰਾ ਕੰਪੋਜ਼ ਕੀਤਾ ਅਤੇ ਗਾਇਆ ਇਹ ਗੀਤ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਸਟਾਰਰ ਬਾਇਓਪਿਕ ਡਰਾਮਾ ਫਿਲਮ 'ਸ਼ੇਰਸ਼ਾਹ' ਦਾ ਸਭ ਤੋਂ ਹਿੱਟ ਗੀਤ ਹੈ। ਫਿਲਮ 'ਚ ਸਿਧਾਰਥ ਦੇ ਕਿਰਦਾਰ ਦੇ ਅੰਤਿਮ ਸੰਸਕਾਰ ਦੇ ਸੀਨ ਦੌਰਾਨ ਖੇਡੇ ਗਏ ਇਮੋਸ਼ਨਲ ਟ੍ਰੈਕ ਨੂੰ ਦਰਸ਼ਕਾਂ ਵਲੋਂ ਕਾਫੀ ਪ੍ਰਸ਼ੰਸਾ ਮਿਲੀ। ਇਸ ਭਾਵੁਕ ਕਰ ਦੇਣ ਵਾਲੇ ਗੀਤ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਕਲਾਕਾਰ ਨੇ ਪੋਸਟ ਸ਼ੇਅਰ ਕਰ ਲਿਖਿਆ- ਰੱਬ ਦੀ ਯੋਜਨਾ ਰੱਬ ਦਾ ਤੋਹਫ਼ਾ ਘਰ ਵਿੱਚ ਸ਼ੁੱਧ ਆਸ਼ੀਰਵਾਦ @filmfare ਸਰਬੋਤਮ ਪਲੇਬੈਕ ਗਾਇਕ #Mannbharrya ਲਈ ਮੈਂ ਹਮੇਸ਼ਾ ਸੁਪਨੇ ਦੇਖਿਆ ਕਿ ਇੱਕ ਦਿਨ ਮੈਂ ਪੁਰਸਕਾਰ ਜਿੱਤਾਂਗਾ ਪਰ ਕੀ ਪਤਾ ਸੀ ਇਹ ਸੱਚ ਹੋਵੇਗਾ, ਹਾਂ ਸੁਪਨਾ ਸੱਚ ਹੋਵੇਗਾ ਜਦੋਂ ਤੁਸੀਂ ਇਸਨੂੰ ਹਮੇਸ਼ਾ ਦੇਖਦੇ ਹੋ ਸ਼ੁਕਰਾਨਾ🙏❤️ ਮੇਰੇ ਪਰਿਵਾਰ ਦਾ ਸਭ ਤੋਂ ਵੱਡਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਭ ਤੋਂ ਵੱਡੀ ਵਧਾਈ ਦਿੱਤੀ ਅਤੇ ਸਭ ਤੋਂ ਵਧੀਆ ਟੀਮ ਦਾ ਧੰਨਵਾਦ. ਇਸਦੇ ਨਾਲ ਹੀ ਕਲਾਕਾਰ ਨੇ ਜਾਨੀ ਸਮੇਤ ਕਈ ਹੋਰ ਕਲਾਕਾਰ ਨੂੰ ਪੋਸਟ ਵਿੱਚ ਟੈਗ ਕੀਤਾ ਹੈ।
ਜਾਨੀ ਦੁਆਰਾ ਲਿਖੇ ਇਸ ਗੀਤ ਨੂੰ ਯੂਟਿਊਬ 'ਤੇ 200 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਕਰਨ ਜੌਹਰ ਦੁਆਰਾ ਨਿਰਮਿਤ 'ਸ਼ੇਰਸ਼ਾਹ' ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਮੁੱਖ ਭੂਮਿਕਾਵਾਂ ਵਿੱਚ ਫਿਲਮ ਦਾ ਪ੍ਰੀਮੀਅਰ ਵਿਸ਼ੇਸ਼ ਤੌਰ 'ਤੇ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਕੀਤਾ ਗਿਆ ਸੀ। ਵਿਸ਼ਨੂੰਵਰਧਨ ਦੁਆਰਾ ਨਿਰਦੇਸ਼ਤ, 'ਸ਼ੇਰਸ਼ਾਹ' ਪਰਮਵੀਰ ਚੱਕਰ ਨਾਲ ਸਨਮਾਨਿਤ ਵਿਕਰਮ ਬੱਤਰਾ ਦੇ ਜੀਵਨ 'ਤੇ ਅਧਾਰਤ ਸੀ। ਜਿਸਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ।