ਬੱਬੂ ਮਾਨ ਆਏ ਅਨਮੋਲ ਗਗਨ ਮਾਨ ਦੀ ਸਪੋਰਟ 'ਚ, ਇਨ੍ਹਾਂ ਲੋਕਾਂ ਨੂੰ ਪਾਈਆਂ ਲਾਹਨਤਾਂ
ਪੰਜਾਬੀ ਗਾਇਕ ਬੱਬੂ ਮਾਨ ਨੇ ਅਨਮੋਲ ਗਗਨ ਮਾਨ ਦੀ ਸਪੋਰਟ ਕੀਤੀ ਹੈ। ਤੇ ਨਾਲ ਹੀ ਬੱਬੂ ਮਾਨ ਨੇ ਲਿਖਿਆ ਪ੍ਰਸਾਸ਼ਨ ਤੇ ਤਸਵੀਰਾਂ 'ਤੇ ਭਦੀ ਸ਼ਬਦਾਵਲੀ ਵਰਤਣ ਵਾਲਿਆ ਦੀ ਸਖਤ ਨਿੰਦਾ ਕੀਤੀ।
ਪੰਜਾਬੀ ਗਾਇਕ ਬੱਬੂ ਮਾਨ ਨੇ ਅਨਮੋਲ ਗਗਨ ਮਾਨ ਦੀ ਸਪੋਰਟ ਕੀਤੀ ਹੈ। ਤੇ ਨਾਲ ਹੀ ਬੱਬੂ ਮਾਨ ਨੇ ਲਿਖਿਆ ਪ੍ਰਸਾਸ਼ਨ ਤੇ ਤਸਵੀਰਾਂ 'ਤੇ ਭਦੀ ਸ਼ਬਦਾਵਲੀ ਵਰਤਣ ਵਾਲਿਆ ਦੀ ਸਖਤ ਨਿੰਦਾ ਕੀਤੀ।
ਪੰਜਾਬੀ ਗਾਇਕ ਅਤੇ ਅਭਿਨੇਤਾ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ - "ਰਾਜਨੀਤੀ ਤੋਂ ਪਰੇ ਇੱਕ ਕਲਾਕਾਰ ਹੋਣ ਦੇ ਨਾਅਤੇ, ਅਸੀਂ ਅਨਮੋਲ ਗਗਨ ਮਾਨ ਯਾਨੀ ਪੰਜਾਬ ਦੀਆਂ ਧੀਆਂ 'ਤੇ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਅੱਤਿਆਚਾਰਾਂ ਦੀ ਸਪੱਸ਼ਟ ਨਿੰਦਾ ਕਰਦੇ ਹਾਂ। ਇੱਕ ਕਲਾਕਾਰ ਹੋਣ ਦੇ ਨਾਅਤੇ ਅਨਮੋਲ ਤੁਹਾਡੇ ਹਰ ਦੁੱਖ ਸੁਖ 'ਚ ਨਾਲ ਖੜੇ ਹਾਂ।"
ਹਾਲ ਹੀ 'ਚ ਜਦ ਆਮ ਆਦਮੀ ਪਾਰਟੀ ਪੰਜਾਬ ਵਲੋਂ ਚੰਡੀਗੜ੍ਹ ਸਥਿਤ BJP ਦਫਤਰ ਦਾ ਘਿਰਾਓ ਕੀਤਾ ਗਿਆ ਸੀ , ਤਦ ਉਨ੍ਹਾਂ 'ਤੇ ਪੁਲਿਸ ਵਲੋਂ WATER CANNON ਚਲਾਏ ਗਏ। ਉਸ ਪ੍ਰੋਟੈਸਟ 'ਚ ਗਾਇਕ ਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਨਮੋਲ ਗਗਨ ਮਾਨ ਵੀ ਸ਼ਾਮਲ ਸੀ। ਜੋ ਖੁਦ ਵਾਟਰ Canon ਦਾ ਸ਼ਿਕਾਰ ਹੋਈ ਅਤੇ ਉਨ੍ਹਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਇਸ 'ਤੇ ਸੋਸ਼ਲ ਮੀਡੀਆ 'ਤੇ ਲੋਕ ਵਲੋਂ ਕਾਫੀ ਕਮੈਂਟ ਵੀ ਕੀਤੇ ਗਏ।
ਮਹਿਲਾਂ ਵਰਕਰਾਂ ਨੇ ਨਰਿੰਦਰ ਮੋਦੀ, ਅਮਿਤ ਸ਼ਾਹ, ਮਨੋਹਰ ਲਾਲ ਅਤੇ ਭਾਜਪਾ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜੀ ਕੀਤੀ, ਜਦੋਂ ਕਿ ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਦਫ਼ਤਰ ਜਾਣ ਤੋਂ ਰੋਕਣ ਲਈ ਚੰਡੀਗੜ੍ਹ ਪੁਲੀਸ ਵੱਲੋਂ ਲਾਠੀਚਾਰਜ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਯੂਥ ਆਗੂ ਅਨਮੋਲ ਗਗਨ ਮਾਨ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।