ਪੜਚੋਲ ਕਰੋ
Advertisement
ਹਿੰਸਕ ਝੜਪ ਤੋਂ ਬਾਅਦ ਬੱਬੂ ਮਾਨ ਦਾ ਛਲਕਿਆ ਦਰਦ , ਕਲਮ ਤੋਂ ਨਿਕਲੇ ਜਜ਼ਬਾਤ
ਪੰਜਾਬੀ ਗਾਇਕ ਬੱਬੂ ਮਾਨ ਨੇ 26 ਜਨਵਰੀ ਨੂੰ ਹੋਈ ਹਿੰਸਕ ਝੜਪ 'ਤੇ ਆਪਣਾ ਰੀਐਕਸ਼ਨ ਦਿੱਤਾ ਹੈ। ਪਿਛਲੇ 6 ਮਹੀਨੇ ਤੋਂ ਦਿੱਲੀ ਬਾਰਡਰਸ 'ਤੇ ਕਿਸਾਨਾਂ ਦਾ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਸੀ। ਪਰ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਾਫੀ ਸਵਾਲ ਖੜ੍ਹੇ ਹੋ ਰਹੇ ਹਨ।
ਪੰਜਾਬੀ ਗਾਇਕ ਬੱਬੂ ਮਾਨ ਨੇ 26 ਜਨਵਰੀ ਨੂੰ ਹੋਈ ਹਿੰਸਕ ਝੜਪ 'ਤੇ ਆਪਣਾ ਰੀਐਕਸ਼ਨ ਦਿੱਤਾ ਹੈ। ਪਿਛਲੇ 6 ਮਹੀਨੇ ਤੋਂ ਦਿੱਲੀ ਬਾਰਡਰਸ 'ਤੇ ਕਿਸਾਨਾਂ ਦਾ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਸੀ। ਪਰ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਾਫੀ ਸਵਾਲ ਖੜ੍ਹੇ ਹੋ ਰਹੇ ਹਨ। ਜਿਸ ਤੋਂ ਬਾਅਦ ਪੰਜਾਬੀ ਕਲਾਕਾਰ ਵੀ ਆਪਣਾ ਰੀਐਕਸ਼ਨ ਦੇ ਰਹੇ ਹਨ। ਇਸ ਦੇ ਨਾਲ ਹੀ ਗਾਇਕ ਬੱਬੂ ਮਾਨ ਨੇ ਆਪਣੀ ਕਲਮ ਤੋਂ ਦਰਦ ਬਿਆਨ ਕੀਤਾ ਹੈ।
ਬੱਬੂ ਮਾਨ ਨੇ ਲਿਖਿਆ,
"6 ਮਹੀਨੇ ਦੇ ਵਿੱਚ ਬੂਟਾ ਪਾਲਿਆ ਸੀ,
ਅੱਧੀ ਰਾਤ ਕੋਈ ਦਾਤੀ ਫੇਰ ਗਿਆ।
ਇੱਕ-ਇੱਕ ਇੱਟ ਦੇ ਨਾਲ ਚੁਬਾਰਾ ਪਾਇਆ ਸੀ,
ਇੱਕੋ ਝਟਕੇ ਦੇ ਵਿੱਚ ਮਿਤਰੋ ਗੇਰ ਗਿਆ।
ਚੋਰੀ-ਚੋਰੀ ਕੌਣ ਜ਼ਮੀਰ ਧਰ ਗਿਆ ਏ,
ਉਹਦਾ ਕਿ ਜੋ ਕੂਚ ਜਹਾਨੋਂ ਕਰ ਗਿਆ ਏ।"
ਬੱਬੂ ਮਾਨ ਨੇ ਇਹ ਸਤਰਾਂ 26 ਜਨਵਰੀ ਨੂੰ ਹੋਈ ਹਿੰਸਕ ਝੜਪ 'ਤੇ ਲਿਖੀਆਂ ਹਨ। ਜਿਸ ਤੋਂ ਬਾਅਦ ਹਰ ਕੋਈ ਕਿਸਾਨ ਅੰਦੋਲਨ ਨੂੰ ਘੇਰੇ 'ਚ ਲੈ ਰਿਹਾ ਹੈ। ਜ਼ਿਕਰਯੋਗ ਹੈ ਕਿ 25 ਜਨਵਰੀ ਨੂੰ ਗਾਇਕ ਬੱਬੂ ਮਾਨ ਕੁੰਡਲੀ ਬੋਰਡਰ ਪਹੁੰਚੇ ਸੀ। ਇਥੇ ਕਿਸਾਨ ਅੰਦੋਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਟਰੈਕਟਰ ਪਰੇਡ ਦੌਰਾਨ ਜਾਬਤਾ ਬਰਤਨ ਦੀ ਸਲਾਹ ਦਿੱਤੀ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement