ਅਕਸ਼ੇ ਨੇ ਸ਼ੇਅਰ ਕੀਤਾ ‘ਬੱਚਨ ਪਾਂਡੇ’ ਦਾ ਪਹਿਲਾ ਪੋਸਟਰ, ਦਿੱਸਿਆ ਸਾਊਥ ਇੰਡੀਅਨ ਅੰਦਾਜ਼
ਬੀਤੇ ਦਿਨੀਂ ਖ਼ਬਰ ਆਈ ਸੀ ਕਿ ਸਾਜਿਦ ਨਾਡੀਆਡਵਾਲਾ ਤੇ ਅਕਸ਼ੇ ਕੁਮਾਰ ਨੇ ਇੱਕ ਹੋਰ ਨਵੀਂ ਐਕਸ਼ਨ-ਡਰਾਮਾ ਫ਼ਿਲਮ ਰਿਲੀਜ਼ ਕੀਤੀ ਹੈ, ਜਿਸ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਅਕਸ਼ੇ ਦੀ ਇਸ ਫ਼ਿਲਮ ਨੂੰ ਫਰਹਾਦ ਸਾਮਜੀ ਡਾਇਰੈਕਟ ਕਰਨਗੇ। ਫ਼ਿਲਮ ਦਾ ਨਾਂ ‘ਬੱਚਨ ਪਾਂਡੇ’ ਰੱਖਿਆ ਗਿਆ ਹੈ।

ਮੁੰਬਈ: ਬੀਤੇ ਦਿਨੀਂ ਖ਼ਬਰ ਆਈ ਸੀ ਕਿ ਸਾਜਿਦ ਨਾਡੀਆਡਵਾਲਾ ਤੇ ਅਕਸ਼ੇ ਕੁਮਾਰ ਨੇ ਇੱਕ ਹੋਰ ਨਵੀਂ ਐਕਸ਼ਨ-ਡਰਾਮਾ ਫ਼ਿਲਮ ਰਿਲੀਜ਼ ਕੀਤੀ ਹੈ, ਜਿਸ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਅਕਸ਼ੇ ਦੀ ਇਸ ਫ਼ਿਲਮ ਨੂੰ ਫਰਹਾਦ ਸਾਮਜੀ ਡਾਇਰੈਕਟ ਕਰਨਗੇ। ਫ਼ਿਲਮ ਦਾ ਨਾਂ ‘ਬੱਚਨ ਪਾਂਡੇ’ ਰੱਖਿਆ ਗਿਆ ਹੈ। ਇਸ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ ਤੇ ਫੈਨਸ ਨੂੰ ਅੱਕੀ ਦੀ ਲੁੱਕ ਕਾਫੀ ਪਸੰਦ ਆ ਰਹੀ ਹੈ।
ਅਕਸ਼ੇ ਨੂੰ ਫੈਨਜ਼ ਨੇ ਪਹਿਲਾਂ ਕਦੇ ਇਸ ਅੰਦਾਜ਼ ‘ਚ ਨਹੀਂ ਦੇਖਿਆ। ਅਕਸ਼ੇ ਨੇ ਇਸ ਲੁੱਕ ਨੂੰ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਫੈਨਜ਼ ਦੇ ਲਗਾਤਾਰ ਕੁਮੈਂਟ ਆ ਰਹੇ ਹਨ। ਇੱਕ ਫੈਨ ਨੇ ਅੱਕੀ ਦੀ ਲੁੱਕ ‘ਤੇ ਕੁਮੈਂਟ ਕਰ ਲਿਖਿਆ, “ਭਾਈ ਸਾਹਬ ਇਹ ਤਾਂ ਕਮਾਲ ਹੋ ਗਿਆ...ਆਪਣੀ ਖੁਸ਼ੀ ਦਾ ਠਿਕਾਣਾ ਨਹੀ ਹੈ।”
Coming on Christmas 2020! In & As #BachchanPandey 😎 In #SajidNadiadwala’s Next, directed by @farhad_samji @NGEMovies @WardaNadiadwala pic.twitter.com/ayMkzwPEsJ
— Akshay Kumar (@akshaykumar) 26 July 2019
ਅੱਕੀ ਦੀ ਫ਼ਿਲਮ ‘ਬੱਚਨ ਪਾਂਡੇ’ 2020 ‘ਚ ਕ੍ਰਿਸਮਸ ‘ਤੇ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਦੀ ਬਾਕਸਆਫਿਸ ‘ਤੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨਾਲ ਟੱਕਰ ਹੋਵੇਗੀ। ਜੇਕਰ ਅਕਸ਼ੇ ਦੇ ਬੱਚਨ ਪਾਂਡੇ ਲੁੱਕ ਦੀ ਗੱਲ ਕਰੀਏ ਤਾਂ ਪੋਸਟਰ ‘ਚ ਅਕਸ਼ੇ ਨੇ ਬਲੈਕ ਲੁੰਗੀ ਪਾਈ ਹੈ ਤੇ ਗਲ ‘ਚ ਕਾਫੀ ਚੇਨਜ਼ ਪਾਇਆਂ ਹੋਇਆਂ ਹਨ।






















