(Source: ECI/ABP News/ABP Majha)
Badhaai Do Collection Day 1: ਪਹਿਲੇ ਦਿਨ ਬਧਾਈ ਦੋ ਦਾ ਨਹੀਂ ਚੱਲਿਆ ਜਾਦੂ, ਕਮਾਏ ਇੰਨੇ ਕਰੋੜ
Badhaai Do Collection Day 1: ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇ ਨਾਲ, ਸਿਨੇਮਾਘਰ ਇੱਕ ਵਾਰ ਫਿਰ ਖੁੱਲ੍ਹ ਗਏ ਹਨ ਅਤੇ ਸਿਨੇਮਾਘਰਾਂ ਦੇ ਖੁੱਲ੍ਹਦੇ ਹੀ ਰਾਜਕੁਮਾਰ ਰਾਓ -ਭੂਮੀ ਪੇਡਨੇਕਰ ਦੀ ਫਿਲਮ ਬਧਾਈ ਦੋ (Badhai Do)ਰਿਲੀਜ਼ ਹੋ ਗਈ ਹੈ।
Badhaai Do Collection Day 1: ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇ ਨਾਲ, ਸਿਨੇਮਾਘਰ ਇੱਕ ਵਾਰ ਫਿਰ ਖੁੱਲ੍ਹ ਗਏ ਹਨ ਅਤੇ ਸਿਨੇਮਾਘਰਾਂ ਦੇ ਖੁੱਲ੍ਹਦੇ ਹੀ ਰਾਜਕੁਮਾਰ ਰਾਓ (Rajkumar Rao)-ਭੂਮੀ ਪੇਡਨੇਕਰ (Bhumi Padnekar) ਦੀ ਫਿਲਮ ਬਧਾਈ ਦੋ (Badhai Do)ਰਿਲੀਜ਼ ਹੋ ਗਈ ਹੈ। ਰਾਜਕੁਮਾਰ ਅਤੇ ਭੂਮੀ ਦੀ ਫਿਲਮ 'ਬਧਾਈ ਦੋ' ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਟ੍ਰੇਲਰ ਦੇਖਣ ਤੋਂ ਬਾਅਦ ਇਸ ਫਿਲਮ ਨੂੰ ਦੇਖਣ ਦਾ ਉਤਸ਼ਾਹ ਵਧ ਗਿਆ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਬਧਾਈ ਦੋ' ਦੇ ਪਹਿਲੇ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਟ੍ਰੇਲਰ ਵਾਂਗ ਇਹ ਫਿਲਮ ਲੋਕਾਂ ਦਾ ਮਨੋਰੰਜਨ ਨਹੀਂ ਕਰ ਸਕੀ ਹੈ। ਗੇਅ ਅਤੇ ਲੈਸਬੀਅਨ ਦੀ ਕਹਾਣੀ ਲੋਕਾਂ ਨੂੰ ਆਕਰਸ਼ਿਤ ਨਹੀਂ ਕਰ ਪਾ ਰਹੀ ਹੈ।
ਬਧਾਈ ਦੋ ਆਯੁਸ਼ਮਾਨ ਖੁਰਾਨਾ (Ayushmann Khurrana) ਦੀ ਫਿਲਮ 'ਬਧਾਈ ਹੋ' ਦੀ ਫਰੈਂਚਾਈਜ਼ੀ ਹੈ। ਆਯੁਸ਼ਮਾਨ ਖੁਰਾਨਾ ਦੀ ਫਿਲਮ ਲੋਕਾਂ ਦਾ ਜਿੰਨਾ ਮਨੋਰੰਜਨ ਕਰਨ 'ਚ ਕਾਮਯਾਬ ਰਹੀ, ਓਨਾ 'ਬਧਾਈ ਦੋ' ਪਹਿਲੇ ਦਿਨ ਨਹੀਂ ਕਰ ਸਕੀ। ਬਧਾਈ ਦੋ ਦੀ ਗੱਲ ਕਰੀਏ ਤਾਂ ਇਹ ਇੱਕ ਟਵਿਸਟਡ ਵਿਆਹ 'ਤੇ ਅਧਾਰਤ ਹੈ ਜਿਸ ਵਿੱਚ ਦੋ ਲੋਕ ਸਮਾਜ ਤੋਂ ਆਪਣੀ ਸਮਲਿੰਗਤਾ ਨੂੰ ਛੁਪਾਉਣ ਲਈ ਇੱਕ ਦੂਜੇ ਨਾਲ ਵਿਆਹ ਕਰਦੇ ਹਨ।
View this post on Instagram
ਪਹਿਲੇ ਦਿਨ ਦੀ ਕਮਾਈ-
ਬਾਕਸ ਆਫਿਸ ਇੰਡੀਆ ਦੀ ਰਿਪੋਰਟ ਦੇ ਮੁਤਾਬਕ, ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਦੀ ਫਿਲਮ 'ਬਧਾਈ ਦੋ' ਦਾ ਜਾਦੂ ਸਿਨੇਮਾਘਰਾਂ 'ਚ ਨਹੀਂ ਚੱਲਿਆ ਹੈ। ਫਿਲਮ ਨੇ ਕਰੀਬ 1.20-1.40 ਕਰੋੜ ਦਾ ਕਾਰੋਬਾਰ ਕੀਤਾ ਹੈ। ਹਾਲਾਂਕਿ ਵੀਕੈਂਡ 'ਤੇ ਫਿਲਮ ਦਾ ਕਲੈਕਸ਼ਨ ਚੰਗਾ ਰਹਿਣ ਦੀ ਉਮੀਦ ਹੈ।
ਫਿਲਮ 'ਚ ਭੂਮੀ ਫਿਜ਼ੀਕਲ ਐਜੂਕੇਸ਼ਨ ਟੀਚਰ ਦੀ ਭੂਮਿਕਾ 'ਚ ਨਜ਼ਰ ਆਈ ਹੈ। ਜਿਸਨੂੰ ਔਰਤਾਂ ਪਸੰਦ ਕਰਦੀਆਂ ਹਨ। ਉਸਨੇ ਆਪਣੇ ਪਰਿਵਾਰ ਦੇ ਦਬਾਅ ਤੋਂ ਬਚਣ ਲਈ ਸ਼ਾਰਦੁਲ ਠਾਕੁਰ, ਇੱਕ ਸਿਪਾਹੀ ਨਾਲ ਵਿਆਹ ਕਰ ਲਿਆ। ਬਾਅਦ ਵਿੱਚ ਸ਼ਾਰਦੁਲ ਉਨ੍ਹਾਂ ਨੂੰ ਦੱਸਦਾ ਹੈ ਕਿ ਉਸਨੂੰ ਔਰਤਾਂ ਨਹੀਂ ਸਗੋਂ ਮਰਦ ਪਸੰਦ ਹਨ। ਉਦੋਂ ਤੋਂ ਦੋਵਾਂ ਦੀ ਜ਼ਿੰਦਗੀ 'ਚ ਟਵਿਸਟ ਆ ਗਿਆ ਹੈ। ਭੂਮੀ ਅਤੇ ਰਾਜਕੁਮਾਰ ਇੱਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋ ਗਏ ਹਨ। ਦੋਵਾਂ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ।
'ਬਧਾਈ ਦੋ' 'ਚ ਰਾਜਕੁਮਾਰ ਅਤੇ ਭੂਮੀ ਦੇ ਨਾਲ ਸੀਮਾ ਪਾਹਵਾ, ਸ਼ੀਬਾ ਚੱਢਾ, ਚੁਮ ਡਰੰਗ, ਲਵਲੀਨ ਮਿਸ਼ਰਾ, ਨਿਤੀਸ਼ ਮਿਸ਼ਰਾ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਹਨ। ਇਸ ਦਾ ਨਿਰਦੇਸ਼ਨ ਹਰਸ਼ਵਰਧਨ ਕੁਲਕਰਨੀ ਨੇ ਕੀਤਾ ਹੈ।
ਇਹ ਵੀ ਪੜ੍ਹੋ: ਮਾਂ ਬਣਨ ਤੋਂ ਬਾਅਦ ਇਸ ਤਰ੍ਹਾਂ ਟਾਈਮ ਸਪੈਂਡ ਕਰ ਰਹੀ ਪ੍ਰਿਅੰਕਾ ਚੋਪੜਾ, ਦੇਸੀ ਗਰਲ ਨੇ ਸ਼ੇਅਰ ਕੀਤੀ ਇਹ ਤਸਵੀਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: