Varun Dhawan: ਵਰੁਣ ਧਵਨ ਦੀ ਫਿਲਮ 'ਬਵਾਲ' ਨੂੰ ਲੈਕੇ ਵਿਵਾਦ, ਇਸ ਸੰਗਠਨ ਨੇ ਫਿਲਮ 'ਤੇ ਰੋਕ ਲਾਉਣ ਦੀ ਕੀਤੀ ਮੰਗ
Bawaal Controversy: ਅਦਾਕਾਰਾ ਜਾਹਨਵੀ ਕਪੂਰ ਅਤੇ ਵਰੁਣ ਧਵਨ ਦੀ ਫਿਲਮ 'ਬਵਾਲ' ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ। ਇਕ ਸੰਗਠਨ ਨੇ ਐਮਾਜ਼ਾਨ ਤੋਂ ਇਸ ਦੀ ਸਟ੍ਰੀਮਿੰਗ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
Bawaal Controversy: ਵਰੁਣ ਧਵਨ ਅਤੇ ਜਾਹਨਵੀ ਕਪੂਰ ਦੀ ਫਿਲਮ 'ਬਵਾਲ' ਪਿਛਲੇ ਹਫਤੇ ਹੀ OTT ਪਲੇਟਫਾਰਮ 'ਤੇ ਰਿਲੀਜ਼ ਹੋਈ ਹੈ। ਜਿਸ ਨੂੰ ਲੈ ਕੇ ਹੁਣ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਫਿਲਮ ਨੂੰ ਦਰਸ਼ਕਾਂ ਦੇ ਇੱਕ ਵਰਗ ਨੇ ਫਿਲਮ ਦੇ ਉਸ ਸੀਨ ਦੀ ਆਲੋਚਨਾ ਕੀਤੀ ਹੈ, ਜੋ ਆਸ਼ਰੀਤਵਜ ਕਤਲੇਆਮ ਤੋ ਪ੍ਰੇਰਿਤ ਸੀ। ਇਕ ਯਹੂਦੀ ਸੰਗਠਨ ਨੇ ਪ੍ਰਾਈਮ ਵੀਡੀਓ ਤੋਂ ਫਿਲਮ ਨੂੰ ਹਟਾਉਣ ਦੀ ਮੰਗ ਕੀਤੀ ਹੈ ਅਤੇ ਓਟੀਟੀ ਪਲੇਟਫਾਰਮ ਨੂੰ 'ਬਵਾਲ' ਦੀ ਸਟ੍ਰੀਮ 'ਤੇ ਪਾਬੰਦੀ ਲਗਾਉਣ ਲਈ ਇਕ ਖੁੱਲ੍ਹਾ ਪੱਤਰ ਲਿਖ ਕੇ ਬੇਨਤੀ ਕੀਤੀ ਹੈ।
ਸੰਗਠਨ ਨੇ ਪ੍ਰਾਈਮ ਵੀਡੀਓ ਨੂੰ ਲਿਖਿਆ ਓਪਨ ਲੈਟਰ (ਖੁੱਲਾ ਪੱਤਰ)
ਹਿੰਦੂਸਤਾਨ ਟਾਈਮਜ਼ ਦੀ ਖਬਰ ਮੁਤਾਬਕ ਨਾਜ਼ੀ ਕਤਲੇਆਮ ਦੇ ਪੀੜਤਾਂ ਦੀ ਯਾਦ 'ਚ ਸਮਰਪਿਤ ਇੱਕ ਯਹੂਦੀ ਮਨੁੱਖ ਅਧਿਕਾਰ ਸੰਗਠਨ, ਸਾਈਮਨ ਵਿਸੇਂਥਲ ਸੈਂਟਰ ਨੇ ਪ੍ਰਾਈਮ ਵੀਡੀਓ ਤੋਂ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਫਿਲਮ ਦੇ ਮੇਕਰਸ ਦਾ ਮਕਸਦ ਕਥਿਤ ਤੌਰ 'ਤੇ ਨਾਜ਼ੀ ਮੌਤ ਕੈਂਪ 'ਚ ਕਾਲਪਨਿਕ ਸੀਨ ਦਿਖਾ ਕੇ ਆਪਣੀ ਫਿਲਮ ਨੂੰ ਮਸ਼ਹੂਰ ਕਰਨਾ ਸੀ, ਤਾਂ ਉਹ ਇਸ ਵਿੱਚ ਬੇਸ਼ੱਕ ਸਫਲ ਹੋ ਗਏ ਹਨ। ਇਸ ਕਰਕੇ ਹੁਣ ਅਮੇਜ਼ੋਨ ਪ੍ਰਾਈਮ ਵੀਡੀਓ ਨੂੰ 'ਬਵਾਲ' ਦੀ ਸਟ੍ਰੀਮਿੰਗ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਫਿਲਮ ਦੇ ਡਾਇਲੌਗਜ਼ ਜਿਸ ਵਿੱਚ ਜਾਨ੍ਹਵੀ ਕਹਿੰਦੀ ਹੈ, 'ਅਸੀਂ ਸਭ ਕੁੱਝ ਹੱਦ ਤੱਕ ਹਿਟਲਰ ਵਾਂਗ ਹਾਂ। ਹੈ ਨਾ?' ਇਸ 'ਤੇ ਵੀ ਇਤਰਾਜ਼ ਜਤਾਇਆ ਗਿਆ ਹੈ।
ਬਿਆਨ 'ਚ ਕਹੀ ਇਹ ਗੱਲ
ਇਸ ਤੋਂ ਇਲਾਵਾ ਇਸ ਪੱਤਰ ਵਿੱਚ ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੇ ਹਵਾਲੇ ਵਰਤਣ ਦੀ ਵੀ ਸਖ਼ਤ ਨਿਖੇਧੀ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਰਾਹੀਂ ਫ਼ਿਲਮਸਾਜ਼ ਨਿਤੀਸ਼ ਨੇ ਹਿਟਲਰ ਦੀ ਨਸਲਕੁਸ਼ੀ ਹਕੂਮਤ ਹੱਥੋਂ ਮਾਰੇ ਗਏ 6 ਲੱਖ ਯਹੂਦੀਆਂ ਅਤੇ ਪੀੜਤਾਂ ਦੀ ਯਾਦ ਨੂੰ ਤਾਰ-ਤਾਰ ਕੀਤਾ ਹੈ ।
ਦੂਜੇ ਪਾਸੇ ਵਰੁਣ ਧਵਨ ਨੇ ਫਿਲਮ ਨੂੰ ਲੈ ਕੇ ਹੰਗਾਮਾ ਕਰਦੇ ਹੋਏ ਕਿਹਾ ਸੀ ਕਿ ਇਸ 'ਚ ਕੋਈ ਨਵੀਂ ਗੱਲ ਨਹੀਂ ਹੈ, ਮੇਰੀਆਂ ਕਈ ਫਿਲਮਾਂ ਦੀ ਪਹਿਲਾਂ ਵੀ ਆਲੋਚਨਾ ਹੋ ਚੁੱਕੀ ਹੈ ਅਤੇ ਮੈਂ ਆਲੋਚਨਾ ਦਾ ਸਨਮਾਨ ਕਰਦਾ ਹਾਂ ।