(Source: ECI/ABP News)
Satinder Satti: ਜ਼ਿੰਦਗੀ 'ਚ ਹਾਰ ਮੰਨ ਕੇ ਬੈਠਣ ਵਾਲੇ ਸੁਣ ਲੈਣ ਸਤਿੰਦਰ ਸੱਤੀ ਦੀਆਂ ਇਹ ਗੱਲਾਂ, ਬੋਲੀ- 'ਸੁਪਨੇ ਪੂਰੇ ਕਰਨ ਦੀ ਉਮਰ ਨਹੀਂ ਹੁੰਦੀ'
Satinder Satti Video: ਸਤਿੰਦਰ ਸੱਤੀ ਦਾ ਇੱਕ ਵੀਡੀਓ ਚਰਚਾ 'ਚ ਹੈ। ਇਹ ਵੀਡੀਓ ਖਾਸ ਕਰਕੇ ਉਨ੍ਹਾਂ ਲੋਕਾਂ ਦੇ ਲਈ ਹੈ, ਜੋ ਆਪਣੀ ਜ਼ਿੰਦਗੀ 'ਚ ਸੁਪਨੇ ਨਾ ਪੂਰੇ ਹੋਣ ਕਰਕੇ ਹਾਰ ਮੰਨ ਕੇ ਬੈਠ ਗਏ ਹਨ ਅਤੇ ਕੋਸ਼ਿਸ਼ ਵੀ ਕਰਨ ਦੇ ਮੂਡ 'ਚ ਨਹੀਂ।
![Satinder Satti: ਜ਼ਿੰਦਗੀ 'ਚ ਹਾਰ ਮੰਨ ਕੇ ਬੈਠਣ ਵਾਲੇ ਸੁਣ ਲੈਣ ਸਤਿੰਦਰ ਸੱਤੀ ਦੀਆਂ ਇਹ ਗੱਲਾਂ, ਬੋਲੀ- 'ਸੁਪਨੇ ਪੂਰੇ ਕਰਨ ਦੀ ਉਮਰ ਨਹੀਂ ਹੁੰਦੀ' before you ever give up listen to what satinder satti says about not giving in on what you want in life Satinder Satti: ਜ਼ਿੰਦਗੀ 'ਚ ਹਾਰ ਮੰਨ ਕੇ ਬੈਠਣ ਵਾਲੇ ਸੁਣ ਲੈਣ ਸਤਿੰਦਰ ਸੱਤੀ ਦੀਆਂ ਇਹ ਗੱਲਾਂ, ਬੋਲੀ- 'ਸੁਪਨੇ ਪੂਰੇ ਕਰਨ ਦੀ ਉਮਰ ਨਹੀਂ ਹੁੰਦੀ'](https://feeds.abplive.com/onecms/images/uploaded-images/2023/11/04/b40adcfd965c62d98a4f81040cf8fb8e1699086708206469_original.png?impolicy=abp_cdn&imwidth=1200&height=675)
Satinder Satti Motivational Video: ਸਤਿੰਦਰ ਸੱਤੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਦਮ 'ਤੇ ਪੰਜਾਬੀ ਇੰਡਸਟਰੀ 'ਚ ਤਾਂ ਪਛਾਣ ਬਣਾਈ ਹੈ, ਨਾਲ ਹੀ ਉਹ ਹੁਣ ਕੈਨੇਡਾ 'ਚ ਇੰਮੀਗ੍ਰੇਸ਼ਨ ਵਕੀਲ ਬਣ ਕੇ ਸੇਵਾਵਾਂ ਨਿਭਾ ਰਹੀ ਹੈ। ਇਸ ਦੇ ਨਾਲ ਨਾਲ ਸਤਿੰਦਰ ਸੱਤੀ ਦੇ ਪ੍ਰੇਰਨਾਦਾਇਕ ਵੀਡੀਓਜ਼ ਵੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੇ ਰਹਿੰਦੇ ਹਨ।
ਹਾਲ ਹੀ 'ਚ ਸਤਿੰਦਰ ਸੱਤੀ ਦਾ ਇੱਕ ਵੀਡੀਓ ਖੂਬ ਚਰਚਾ ਦਾ ਵਿਸ਼ਾ ਬਣ ਰਹੀ ਹੈ । ਇਹ ਵੀਡੀਓ ਖਾਸ ਕਰਕੇ ਉਨ੍ਹਾਂ ਲੋਕਾਂ ਦੇ ਲਈ ਹੈ, ਜੋ ਆਪਣੀ ਜ਼ਿੰਦਗੀ 'ਚ ਸੁਪਨੇ ਨਾ ਪੂਰੇ ਹੋਣ ਕਰਕੇ ਹਾਰ ਮੰਨ ਕੇ ਬੈਠ ਗਏ ਹਨ ਅਤੇ ਕੋਸ਼ਿਸ਼ ਵੀ ਕਰਨ ਦੇ ਮੂਡ 'ਚ ਨਹੀਂ ਹਨ । ਸੱਤੀ ਨੇ ਕਿਹਾ ਕਿ ਸੁਪਨੇ ਦੇਖਣ ਦੀ ਕੋਈ ਉਮਰ ਨਹੀਂ ਹੁੰਦੀ। ਸੁਪਨੇ ਕਿਸੇ ਵੀ ਉਮਰ 'ਚ ਦੇਖੇ ਜਾ ਸਕਦੇ ਅਤੇ ਪੂਰੇ ਕੀਤੇ ਜਾ ਸਕਦੇ ਹਨ । ਸੱਤੀ ਕਹਿੰਦੀ ਹੈ ਕਿ ਕਿਸੇ ਵੀ ਹਾਲਾਤ 'ਚ ਇਨਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਜਿਹੜੇ ਲੋਕ ਹਾਰ ਨਹੀਂ ਮੰਨਦੇ ਉਹ ਆਪਣੀ ਮੰਜ਼ਲ ਤੱਕ ਪਹੁੰਚ ਜਾਂਦੇ ਹਨ । ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਲੱਖਾਂ 'ਚ ਫੈਨ ਫਾਲੋਇੰਗ ਹੈ । ਸੱਤੀ ਦੇ ਮੋਟੀਵੇਸ਼ਨਲ ਵੀਡੀਓਜ਼ ਅਕਸਰ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ । ਇਸ ਤੋਂ ਇਲਾਵਾ ਸੱਤੀ ਕੈਨੇਡਾ 'ਚ ਇੰਮੀਗ੍ਰੇਸ਼ਨ ਵਕੀਲ ਵਜੋਂ ਵੀ ਸੇਵਾਵਾਂ ਨਿਭਾ ਰਹੀ ਹੈ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)