(Source: ECI/ABP News/ABP Majha)
Bhappi Lahiri ਨੂੰ ਪੀਐੱਮ ਮੋਦੀ ਨੇ ਇੰਝ ਦਿੱਤੀ ਸ਼ਰਧਾਂਜਲੀ, ਟਵੀਟ ਕਰ ਕੀਤਾ ਦੁੱਖ ਦਾ ਪ੍ਰਗਟਾਵਾ
Bhappi Lahiri Death: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ ਹੈ ਕਿ...
Bhappi Lahiri Death: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ ਹੈ ਕਿ ਹਰ ਕੋਈ ਬੱਪੀ ਲਹਿਰੀ ਦੇ ਜੀਵੰਤ ਸੁਭਾਅ ਨੂੰ ਯਾਦ ਰਹੇਗਾ। ਮੈਂ ਉਹਨਾਂ ਦੀ ਮੌਤ ਤੋਂ ਦੁਖੀ ਹਾਂ। ਬੱਪੀ ਦਾ ਦੇ ਨਾਂ ਨਾਲ ਮਸ਼ਹੂਰ ਬੱਪੀ ਲਹਿਰੀ ਦਾ 69 ਸਾਲ ਦੀ ਉਮਰ 'ਚ ਲੰਬੀ ਬੀਮਾਰੀ ਤੋਂ ਬਾਅਦ ਰਾਤ 11 ਵਜੇ ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ 'ਚ ਦਿਹਾਂਤ ਹੋ ਗਿਆ।
PM ਮੋਦੀ ਨੇ ਕੀਤਾ ਟਵੀਟ-
ਪੀਐੱਮ ਮੋਦੀ ਨੇ ਕਿਹਾ, ''ਸ਼੍ਰੀ ਬੱਪੀ ਲਹਿਰੀ ਜੀ ਦਾ ਸੰਗੀਤ ਆਲ-ਰਾਊਂਡ ਸੀ। ਉਹ ਵੱਖ-ਵੱਖ ਭਾਵਨਾਵਾਂ ਨੂੰ ਖੂਬਸੂਰਤੀ ਨਾਲ ਬਿਆਨ ਕਰਦੇ ਸਨ। ਹਰ ਪੀੜ੍ਹੀ ਦੇ ਲੋਕ ਉਹਨਾਂ ਦੇ ਗੀਤਾਂ ਨਾਲ ਰਿਲੇਟ ਸਕਦੇ ਹਨ। ਉਹਨਾਂ ਦਾ ਜੀਵੰਤ ਸੁਭਾਅ ਸਾਰਿਆਂ ਨੂੰ ਯਾਦ ਹੋਵੇਗਾ। ਮੈਂ ਉਹਨਾਂ ਦੀ ਮੌਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ।"
ਅਮਿਤ ਸ਼ਾਹ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ-
ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਜੀ ਦੇ ਦੇਹਾਂਤ ਬਾਰੇ ਜਾਣ ਕੇ ਦੁਖੀ ਹਾਂ। ਉਨ੍ਹਾਂ ਦੀ ਮੌਤ ਨਾਲ ਭਾਰਤੀ ਸੰਗੀਤ ਜਗਤ ਵਿੱਚ ਇੱਕ ਵੱਡਾ ਖਾਲੀਪਨ ਆ ਗਿਆ ਹੈ। 'ਬੱਪੀ ਦਾ' ਨੂੰ ਉਹਨਾਂ ਦੀ ਬਹੁਮੁਖੀ ਗਾਇਕੀ ਅਤੇ ਜੀਵੰਤ ਸੁਭਾਅ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ। ਸ਼ਾਂਤੀ।''
ਬੱਪੀ ਲਹਿਰੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ
ਦੱਸ ਦਈਏ ਕਿ ਬੱਪੀ ਲਹਿਰੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪਿਛਲੇ ਸਾਲ ਅਪ੍ਰੈਲ 'ਚ ਬੱਪੀ ਦਾ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਸੀ। ਡਾਕਟਰ ਨੇ ਦੱਸਿਆ ਕਿ ਉਹਨਾਂ ਦੀ ਮੌਤ OSA (ਆਬਸਟਰਕਟਿਵ ਸਲੀਪ ਐਪਨੀਆ) ਕਾਰਨ ਹੋਈ ਹੈ। ਬੱਪੀ ਦਾ ਨੇ 70-80 ਦੇ ਦਹਾਕੇ 'ਚ ਕਈ ਫਿਲਮਾਂ 'ਚ ਗੀਤ ਗਾਏ ਜੋ ਕਾਫੀ ਹਿੱਟ ਰਹੇ। ਇਨ੍ਹਾਂ ਫਿਲਮਾਂ 'ਚ 'ਚਲਤੇ ਚਲਤੇ', 'ਡਿਸਕੋ ਡਾਂਸਰ' ਅਤੇ 'ਸ਼ਰਾਬੀ' ਸ਼ਾਮਲ ਹਨ। ਬੱਪੀ ਦਾ ਨੇ 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬੱਪੀ ਦਾ ਨੇ ਫਿਲਮ 'ਸ਼ਰਾਬੀ' ਲਈ 1985 'ਚ ਸਰਵੋਤਮ ਸੰਗੀਤ ਨਿਰਦੇਸ਼ਕ ਦਾ ਫਿਲਮਫੇਅਰ ਐਵਾਰਡ ਜਿੱਤਿਆ ਸੀ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ 'ਚ ਉਨ੍ਹਾਂ ਦਾ ਆਖਰੀ ਗੀਤ 2020 'ਚ ਫਿਲਮ 'ਬਾਗੀ' ਦਾ 'ਭੰਕਾਸ' ਸੀ।
ਇਹ ਵੀ ਪੜ੍ਹੋ: Deep Sidhu Death: ਦੀਪ ਸਿੱਧੂ ਦੇ ਐਕਸੀਡੈਂਟ ਦੀ ਅਸਲੀਅਤ ਆਈ ਸਾਹਮਣੇ! NRI ਦੋਸਤ ਨੇ ਦੱਸੀ ਇਹ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin