Barti Singh: ਕਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ, 3 ਦਿਨਾਂ ਤੋਂ ਹਸਪਤਾਲ 'ਚ ਦਰਦ ਨਾਲ ਤੜਪ ਰਹੀ, ਦੇਖੋ ਵੀਡੀਓ
Bharti Singh Hospitalized: ਭਾਰਤੀ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਦਾਖ਼ਲ ਹੈ। ਵਲੌਗ 'ਚ ਭਾਰਤੀ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਦਰਦ 'ਚ ਸੀ। ਉਸ ਨੂੰ ਅਚਾਨਕ ਪੇਟ ਦਰਦ ਹੋਇਆ ਅਤੇ ਡਾਕਟਰ ਕੋਲ ਜਾਣਾ ਪਿਆ।
Bharti Singh Hospitalized: ਭਾਰਤੀ ਸਿੰਘ ਟੀਵੀ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਭਾਰਤੀ ਹਮੇਸ਼ਾ ਹੀ ਆਪਣੀ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ 'ਚ ਸਫਲ ਰਹੀ ਹੈ। ਕਾਮੇਡੀ ਕਰਨ ਤੋਂ ਇਲਾਵਾ ਭਾਰਤੀ ਸਿੰਘ ਆਪਣਾ ਯੂਟਿਊਬ ਚੈਨਲ ਵੀ ਚਲਾਉਂਦੀ ਹੈ। ਜਿਸ 'ਚ ਉਹ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਸ਼ੇਅਰ ਕਰਦੀ ਹੈ। ਤਾਜ਼ਾ ਵਲੌਗ ਵਿੱਚ ਭਾਰਤੀ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਦਾਖ਼ਲ ਹੈ।
3 ਦਿਨਾਂ ਤੋਂ ਹਸਪਤਾਲ 'ਚ ਦਰਦ ਨਾਲ ਤੜਪ ਰਹੀ
ਭਾਰਤੀ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਦਰਦ 'ਚ ਸੀ। ਉਸ ਨੂੰ ਅਚਾਨਕ ਪੇਟ ਦਰਦ ਹੋਇਆ ਅਤੇ ਡਾਕਟਰ ਕੋਲ ਜਾਣਾ ਪਿਆ। ਭਾਰਤੀ ਨੇ ਹਸਪਤਾਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਸਨੇ ਪ੍ਰਸ਼ੰਸਕਾਂ ਨੂੰ ਆਪਣੀ ਹਾਲਤ ਬਾਰੇ ਦੱਸਿਆ। ਭਾਰਤੀ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਦਿਨਾਂ ਤੋਂ ਪੇਟ ਵਿੱਚ ਦਰਦ ਸੀ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਇਹ ਐਸਿਡਿਟੀ ਹੈ। ਦਰਦ ਕਾਰਨ ਨਾ ਤਾਂ ਭਾਰਤੀ ਸਿੰਘ ਅਤੇ ਨਾ ਹੀ ਉਸ ਦਾ ਪਤੀ ਹਰਸ਼ ਲਿੰਬਾਚੀਆ ਤਿੰਨ ਦਿਨਾਂ ਤੋਂ ਸੌਂ ਸਕੇ ਹਨ।
ਤਿੰਨ ਦਿਨ ਤਕ ਦਰਦ ਵਿਚ ਰਹਿਣ ਤੋਂ ਬਾਅਦ ਜਦੋਂ ਭਾਰਤੀ ਦਾ ਦਰਦ ਤੇਜ਼ ਹੋ ਗਿਆ, ਤਾਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਉਥੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿੱਤੇ ਵਿਚ ਪੱਥਰੀ ਹੈ, ਜੋ ਕਿ ਕਿਸੇ ਨਾੜੀ ਵਿਚ ਫਸ ਗਈ ਹੈ। ਹੁਣ ਭਾਰਤੀ ਸਿੰਘ ਨੂੰ ਇਸ ਦੇ ਲਈ ਆਪਰੇਸ਼ਨ ਕਰਵਾਉਣਾ ਪਵੇਗਾ। ਉਹ ਕੋਕਿਲਾਬੇਨ ਹਸਪਤਾਲ 'ਚ ਦਾਖਲ ਹੈ। ਉਨ੍ਹਾਂ ਨੇ ਸਾਰੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਜੇਕਰ ਕਿਤੇ ਦਰਦ ਹੈ ਅਤੇ ਇਹ ਲਗਾਤਾਰ ਹੋ ਰਿਹਾ ਹੈ ਤਾਂ ਸਾਰਿਆਂ ਨੂੰ ਜਾ ਕੇ ਇਕ ਵਾਰ ਜਾਂਚ ਕਰਵਾਉਣੀ ਚਾਹੀਦੀ ਹੈ।
ਭਾਰਤੀ ਸਿੰਘ ਨੇ ਹਸਪਤਾਲ ਤੋਂ ਫੋਨ ਕਰਕੇ ਆਪਣੀ ਹਾਲਤ ਬਾਰੇ ਦਿੱਤੀ ਜਾਣਕਾਰੀ
ਵਲੌਗ ਵਿੱਚ ਭਾਰਤੀ ਸਿੰਘ ਆਪਣੇ ਬੇਟੇ ਗੋਲਾ ਨੂੰ ਯਾਦ ਕਰਕੇ ਰੋ ਰਹੀ ਹੈ। ਉਸਨੇ ਖੁਲਾਸਾ ਕੀਤਾ ਕਿ ਉਹ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਕਦੇ ਵੀ ਇੰਨੇ ਲੰਬੇ ਸਮੇਂ ਤੋਂ ਦੂਰ ਨਹੀਂ ਰਹੀ ਹੈ ਅਤੇ ਉਹ ਸਿਰਫ ਇਹ ਚਾਹੁੰਦੀ ਹੈ ਕਿ ਕਿਸੇ ਵੀ ਮਾਂ ਨੂੰ ਆਪਣੇ ਬੱਚੇ ਤੋਂ ਦੂਰ ਨਾ ਰਹਿਣਾ ਪਵੇ। ਭਾਰਤੀ ਸਿੰਘ ਨੇ ਦੱਸਿਆ ਕਿ ਜਦੋਂ ਵੀ ਅਸੀਂ ਆਲੇ-ਦੁਆਲੇ ਨਹੀਂ ਹੁੰਦੇ ਤਾਂ ਗੋਲਾ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੰਮੀ-ਡੈਡੀ ਨੂੰ ਇਕੱਠੇ ਬੁਲਾ ਲੈਂਦਾ ਹੈ।
ਭਾਰਤੀ ਸਿੰਘ ਇਨ੍ਹੀਂ ਦਿਨੀਂ 'ਡਾਂਸ ਦੀਵਾਨੇ ਸੀਜ਼ਨ 4' ਨੂੰ ਹੋਸਟ ਕਰ ਰਹੀ ਹੈ। ਇਸ ਵਿੱਚ ਮਾਧੁਰੀ ਦੀਕਸ਼ਿਤ ਅਤੇ ਸੁਨੀਲ ਸ਼ੈੱਟੀ ਜੱਜ ਹਨ। ਕਾਮੇਡੀਅਨ ਭਾਰਤੀ ਸਿੰਘ ਇਸ ਤੋਂ ਪਹਿਲਾਂ 'ਸਾ ਰੇ ਗਾ ਮਾ ਪਾ ਲਿੱਲ ਚੈਂਪਸ', 'ਖਤਰ ਦਾ ਖਤਰਾ', 'ਇੰਡੀਆਜ਼ ਗੌਟ ਟੈਲੇਂਟ' ਅਤੇ ਕਈ ਟੀਵੀ ਸ਼ੋਅ ਹੋਸਟ ਕਰ ਚੁੱਕੀ ਹੈ।