(Source: ECI/ABP News)
Joban Dhandra: ਪੰਜਾਬੀ ਗਾਇਕ ਜੋਬਨ ਧਾਂਦਰਾ ਦਾ ਨਵਾਂ ਗਾਣਾ 'DAD' ਹੋਇਆ ਰਿਲੀਜ਼, ਗਾਣਾ ਸੁਣ ਹੰਝੂ ਰੋਕਣਾ ਹੋ ਜਾਵੇਗਾ ਮੁਸ਼ਕਲ
Joban Dhandra New Song: ਗਾਇਕ ਜੋਬਨ ਧਾਂਦਰਾ ਦਾ ਨਵਾਂ ਗਾਣਾ '' ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਸ ਗਾਣੇ ਨੂੰ ਸੁਣ ਕੇ ਤੁਸੀਂ ਇਮੋਸ਼ਨਲ ਹੋ ਸਕਦੇ ਹੋ।
![Joban Dhandra: ਪੰਜਾਬੀ ਗਾਇਕ ਜੋਬਨ ਧਾਂਦਰਾ ਦਾ ਨਵਾਂ ਗਾਣਾ 'DAD' ਹੋਇਆ ਰਿਲੀਜ਼, ਗਾਣਾ ਸੁਣ ਹੰਝੂ ਰੋਕਣਾ ਹੋ ਜਾਵੇਗਾ ਮੁਸ਼ਕਲ punjabi singer joban dhandra new song dad out now watch here Joban Dhandra: ਪੰਜਾਬੀ ਗਾਇਕ ਜੋਬਨ ਧਾਂਦਰਾ ਦਾ ਨਵਾਂ ਗਾਣਾ 'DAD' ਹੋਇਆ ਰਿਲੀਜ਼, ਗਾਣਾ ਸੁਣ ਹੰਝੂ ਰੋਕਣਾ ਹੋ ਜਾਵੇਗਾ ਮੁਸ਼ਕਲ](https://feeds.abplive.com/onecms/images/uploaded-images/2024/05/03/56cdcfe4c2a58328b0f902b8df96618f1714724089628469_original.png?impolicy=abp_cdn&imwidth=1200&height=675)
Joban Dhandra New Song Dad Out Now: ਪੰਜਾਬੀ ਗਾਇਕ ਜੋਬਨ ਧਾਂਦਰਾ ਸੁਰਖੀਆਂ 'ਚ ਆ ਗਿਆ ਹੈ। ਗਾਇਕ ਦਾ ਨਵਾਂ ਗਾਣਾ 'DAD' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਸੁਣ ਕੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਰਹੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਹੜਾ ਗਾਣਾ ਹੈ, ਜਿਸ ਨੂੰ ਸੁਣ ਅੱਖਾਂ 'ਚ ਹੰਝੂ ਆ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ;
ਗਾਇਕ ਜੋਬਨ ਧਾਂਦਰਾ ਦਾ ਨਵਾਂ ਗਾਣਾ 'DAD' ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਸ ਗਾਣੇ ਨੂੰ ਸੁਣ ਕੇ ਤੁਸੀਂ ਇਮੋਸ਼ਨਲ ਹੋ ਸਕਦੇ ਹੋ, ਜੇ ਤੁਸੀਂ ਆਪਣੇ ਘਰ ਤੋਂ ਦੂਰ ਹੋ ਤੇ ਤੁਹਾਨੂੰ ਆਪਣੇ ਡੈਡੀ ਦੀ ਯਾਦ ਆ ਰਹੀ ਹੈ, ਜਾਂ ਫਿਰ ਜਿਹੜੇ ਲੋਕਾਂ ਦੇ ਡੈਡੀ ਇਸ ਦੁਨੀਆ 'ਚ ਨਹੀਂ ਹਨ, ਉਹ ਇਸ ਗੀਤ ਨੂੰ ਸੁਣ ਜ਼ਰੂਰ ਰੋਣਗੇ। ਕਿਉਂਕਿ ਇਸ ਗੀਤ ਦੇ ਬੋਲ ਸਿੱਧਾ ਦਿਲ 'ਚ ਉੱਤਰਦੇ ਹਨ। ਗੀਤ ਦੀ ਕਹਾਣੀ ਇੱਕ ਮੁੰਡੇ ਦੇ ਆਲੇ ਦੁਆਲੇ ਘੁੰਮ ਰਹੀ ਹੈ, ਜਿਸ ਦੇ ਡੈਡੀ ਇਸ ਦੁਨੀਆ 'ਚ ਨਹੀਂ ਹਨ, ਹੁਣ ਇਹ ਲੜਕਾ ਜ਼ਿੰਦਗੀ 'ਚ ਕਾਮਯਾਬ ਹੋ ਗਿਆ ਹੈ, ਉਹ ਸੋਚਦਾ ਹੈ ਕਿ ਕਾਸ਼ ਉਹ ਆਪਣੇ ਪਿਤਾ ਨਾਲ ਆਪਣੀ ਕਾਮਯਾਬੀ ਸਾਂਝੀ ਕਰ ਪਾਉਂਦਾ। ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ
ਗਾਣੇ ਬਾਰੇ ਗੱਲ ਕੀਤੀ ਜਾਏ ਤਾਂ ਗੀਤ ਨੂੰ ਆਵਾਜ਼ ਜੋਬਨ ਧਾਂਦਰਾ ਨੇ ਦਿੱਤੀ ਹੈ। ਗੀਤ ਦੇ ਬੋਲ ਵੀ ਖੁਦ ਜੋਬਨ ਨੇ ਲਿਖੇ ਹਨ ਅਤੇ ਇਸ ਨੂੰ ਕੰਪੋਜ਼ ਵੀ ਖੁਦ ਗਾਇਕ ਨੇ ਕੀਤਾ ਹੈ। ਜਦਕਿ ਗਾਣੇ ਨੂੰ ਮਿਊਜ਼ਿਕ ਅਭੀਜੀਤ ਬੈਦਵਾਨ ਨੇ ਦਿੱਤਾ ਹੈ। ਇਸ ਗੀਤ ਨੂੰ ਅੰਮ੍ਰਿਤ ਮਾਨ ਤੇ ਬੰਬ ਬੀਟਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਇਕ ਜੋਬਨ ਧਾਂਦਰਾ ਬਾਰੇ ਗੱਲ ਕੀਤੀ ਜਾਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਇੰਡਸਟਰੀ ਨੂੰ ਹੁਣ ਤੱਕ ਅਨੇਕਾਂ ਹਿੱਟ ਗਾਣੇ ਦਿੱਤੇ ਹਨ।
ਇਹ ਵੀ ਪੜ੍ਹੋ: 88 ਦੀ ਉਮਰ 'ਚ ਬਾਲੀਵੁੱਡ ਐਕਟਰ ਧਰਮਿੰਦਰ ਨੇ ਕੀਤਾ ਤੀਜਾ ਵਿਆਹ, ਗਲ 'ਚ ਵਰਮਾਲਾ ਪਹਿਨੇ ਤਸਵੀਰ ਵਾਇਰਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)