Neil Bhatt: ਬਿੱਗ ਬੌਸ 'ਚ ਨੀਲ ਭੱਟ ਨੇ ਅੰਕਿਤਾ ਲੋਖੰਡੇ ਨਾਲ ਕਰ ਦਿੱਤੀ ਅਜਿਹੀ ਹਰਕਤ, ਭੜਕੇ ਲੋਕ, ਬੋਲੇ- 'ਕਿੰਨਾ ਘਟੀਆ ਆਦਮੀ...'
BB 17: ਇਸ ਵਾਰ ਅੰਕਿਤਾ ਅਤੇ ਨੀਲ ਵਿਚਾਲੇ ਜ਼ਬਰਦਸਤ ਲੜਾਈ ਹੋਈ, ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਪ੍ਰੋਮੋ 'ਚ ਨੀਲ ਭੱਟ ਅੰਕਿਤਾ ਲੋਖੰਡੇ 'ਤੇ ਬੁਰੀ ਤਰ੍ਹਾਂ ਚੀਕਦੇ ਨਜ਼ਰ ਆ ਰਹੇ ਹਨ। ਪਰ ਯੂਜ਼ਰਸ ਨੂੰ ਨੀਲ ਦੀ ਇਹ ਐਗਰੈਸਸ਼ਨ ਪਸੰਦ ਨਹੀਂ ਆਈ ਹੈ।
Bigg Boss 17 Promo: ਸਲਮਾਨ ਖਾਨ ਦਾ ਸ਼ੋਅ ਬਿੱਗ ਬੌਸ 17 ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਸ਼ੋਅ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਘਰ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਨਾਲ ਲੜਾਈ ਹੁੰਦੀ ਰਹਿੰਦੀ ਹੈ। ਸ਼ੋਅ 'ਚ ਦੋ ਕੱਪਲ ਯਾਨਿ ਅੰਕਿਤਾ ਲੋਖੰਡੇ-ਵਿੱਕੀ ਜੈਨ ਤੇ ਨੀਲ ਭੱਟ-ਐਸ਼ਵਰਿਆ ਸ਼ਰਮਾ ਹਨ, ਜਿਨ੍ਹਾਂ ਦੀ ਆਪਸ ਵਿੱਚ ਬਿਲਕੁਲ ਵੀ ਬਣ ਨਹੀਂ ਰਹੀ ਹੈ। ਉਨ੍ਹਾਂ ਵਿਚਾਲੇ ਇਕ ਵਾਰ ਫਿਰ ਵਿਵਾਦ ਦੇਖਣ ਨੂੰ ਮਿਲਿਆ ਹੈ।
ਅੰਕਿਤਾ ਲੋਖੰਡੇ 'ਤੇ ਬੁਰੀ ਤਰ੍ਹਾਂ ਖਿਝਿਆ ਨੀਲ
ਇਸ ਵਾਰ ਅੰਕਿਤਾ ਅਤੇ ਨੀਲ ਵਿਚਾਲੇ ਜ਼ਬਰਦਸਤ ਲੜਾਈ ਹੋਈ ਹੈ, ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਪ੍ਰੋਮੋ 'ਚ ਨੀਲ ਭੱਟ ਅੰਕਿਤਾ ਲੋਖੰਡੇ 'ਤੇ ਬੁਰੀ ਤਰ੍ਹਾਂ ਚੀਕਦੇ ਨਜ਼ਰ ਆ ਰਹੇ ਹਨ। ਇਸ ਲੜਾਈ 'ਚ ਨੀਲ ਆ ਕੇ ਅੰਕਿਤਾ ਦੇ ਕੋਲ ਬੈਠ ਜਾਂਦਾ ਹੈ, ਜਿਸ ਤੋਂ ਬਾਅਦ ਅੰਕਿਤਾ ਉਸ ਨੂੰ ਕਹਿੰਦੀ ਹੈ- 'ਤੁਸੀਂ ਮੇਰੇ ਨੇੜੇ ਕਿਉਂ ਆ ਰਹੇ ਹੋ, ਤੁਹਾਡੇ ਮੂੰਹ 'ਚੋਂ ਬਦਬੂ ਆ ਰਹੀ ਹੈ।' ਇਸ 'ਤੇ ਨੀਲ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਇਸ ਤੋਂ ਖੋਖਲੇਪਨ ਦੀ ਬਦਬੂ ਆ ਰਹੀ ਹੈ... ਅੰਕਿਤਾ ਕਹਿੰਦੀ ਹੈ ਕਿ ਤੁਸੀਂ ਇਹ ਚਾਹੁੰਦੇ ਹੋ... ਤਾਂ ਨੀਲ ਕਹਿੰਦਾ ਹੈ, ਹਾਂ, ਮੈਂ ਇਹੀ ਚਾਹੁੰਦਾ ਹਾਂ। ਇਸ 'ਤੇ ਅੰਕਿਤਾ ਕਹਿੰਦੀ ਹੈ ਕਿ ਅੱਜ ਮੈਂ ਤੈਨੂੰ ਪੂਰਾ ਦਿਨ ਛੇੜਾਂਗੀ।
Omg !! Neil’s real side comes out He is a disgusting guy look at the way he is talking to Ankita n the way he is trying to intimidate her by sitting so close .
— TINCHI (@AartiM18) November 26, 2023
Ankita is so strong to not get scared n give him back 🔥#AnkitaLokhande #BIGGBOSS17 pic.twitter.com/MayMG2LX19
ਫਿਰ ਨੀਲ ਕਹਿੰਦਾ ਹੈ ਕਿ ਤੁਸੀਂ ਲੋਕ ਹਮੇਸ਼ਾ ਹੀ ਪੋਕ ਕਰਨਾ, ਚਾਕੂ ਮਾਰਨਾ ਤੇ ਦੂਜੇ ਨੂੰ ਚਿੜਾਉਣਾ ਹੀ ਸਿੱਖਿਆ ਹੈ। ਹੱਥ ਥੱਲੇ ਰੱਖ ਕੇ ਗੱਲ ਕਰ...... ਇਸ 'ਤੇ ਅੰਕਿਤਾ ਨੀਲ 'ਤੇ ਚੀਕ ਕੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਅੱਗੋਂ ਨੀਲ ਬੁਰੀ ਤਰ੍ਹਾਂ ਭੜਕ ਜਾਂਦਾ ਹੈ ਅਤੇ ਡਬਲ ਆਵਾਜ਼ 'ਚ ਅੰਕਿਤਾ ਨੂੰ ਕਹਿੰਦਾ ਹੈ ਕਿ 'ਤੂੰ ਚੁੱਪ ਕਰਕੇ ਨਿੱਕਲ....' ਨੀਲ ਅੰਕਿਤਾ 'ਤੇ ਇਨ੍ਹਾਂ ਜ਼ਿਆਦਾ ਅਗਰੈਸਿਵ ਹੋ ਰਿਹਾ ਹੈ, ਕਿ ਕੁੱਝ ਲੋਕਾਂ ਨੂੰ ਇਹ ਚੁਭ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ 'ਤੇ ਪ੍ਰਤੀਕਿਿਰਿਆ ਜ਼ਾਹਰ ਕੀਤੀ ਹੈ। ਲੋਕ ਕਮੈਂਟ ਕਰ ਲਿਖ ਰਹੇ ਹਨ ਕਿ 'ਨੀਲ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਇਹ ਬਹੁਤ ਘਟੀਆ ਆਦਮੀ ਹੈ।'
The way #NeilBhatt has been shouting & charging aggressively towards others alot of times is "Not cool & just makes him look like a Fool!!"
— Nisha Rose🌹 (@JustAFierceSoul) November 26, 2023
I think everyone in #BiggBoss17 now wantedly just want to target #AnkitaLokhande for footage & nothing else!!pic.twitter.com/NnqZPmB58u
ਇਕ ਹੋਰ ਯੂਜ਼ਰ ਨੇ ਲਿਖਿਆ- 'ਨੀਲ ਜਿਸ ਤਰ੍ਹਾਂ ਅੰਕਿਤਾ 'ਤੇ ਦੋਸ਼ ਲਗਾ ਰਿਹਾ ਹੈ, ਉਹ ਉਸ ਨੂੰ ਫੂਲ ਬਣਾ ਰਿਹਾ ਹੈ, ਕੂਲ ਨਹੀਂ'।