Aryan Vaid: ਬਾਲੀਵੁੱਡ ਅਦਾਕਾਰ ਆਰੀਅਨ ਵੈਦ ਕਰਨ ਜਾ ਰਿਹਾ ਦੂਜਾ ਵਿਆਹ, ਕਦੇ ਬਿੱਗ ਬੌਸ ਦੀ ਇਸ ਪ੍ਰਤੀਭਾਗੀ ਨਾਲ ਸੀ ਰਿਸ਼ਤਾ
Aryan Vaid Second Marriage: ਆਰੀਅਨ ਨੇ ਪਿਛਲੇ ਸਾਲ ਦਸੰਬਰ ਵਿੱਚ ਏਰਿਨ ਨੂੰ ਪ੍ਰਪੋਜ਼ ਕੀਤਾ ਸੀ ਅਤੇ ਏਰਿਨ ਨੇ ਇਸਨੂੰ ਸਵੀਕਾਰ ਕਰ ਲਿਆ ਸੀ। ਦੋਨਾਂ ਦੀ ਮੁਲਾਕਾਤ ਤਿੰਨ ਸਾਲ ਪਹਿਲਾਂ ਇੱਕ ਕਾਮਨ ਫ੍ਰੈਂਡ ਦੀ ਪਾਰਟੀ ਵਿੱਚ ਹੋਈ ਸੀ।
Aryan Vaid to marry second time: ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਆਰੀਅਨ ਵੈਦ ਵਿਆਹ ਕਰਨ ਜਾ ਰਹੇ ਹਨ। ਆਰੀਅਨ 29 ਅਕਤੂਬਰ ਨੂੰ ਆਪਣੀ ਪ੍ਰੇਮਿਕਾ ਏਰਿਨ ਨਾਲ ਵਿਆਹ ਕਰੇਗਾ। ਏਰਿਨ ਅਮਰੀਕਾ ਦੇ ਫਲੋਰਿਡਾ ਦੀ ਰਹਿਣ ਵਾਲੀ ਹੈ ਅਤੇ ਦੋਵੇਂ ਲਗਭਗ 3 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਆਰੀਅਨ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕੀ ਫੋਟੋਗ੍ਰਾਫਰ ਅਲੈਗਜ਼ੈਂਡਰ ਕੋਪਲੇ ਨਾਲ 2016 'ਚ ਵਿਆਹ ਕੀਤਾ ਸੀ ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਦੋਵਾਂ ਦਾ 2018 ਵਿੱਚ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਸੀ।
ਇਸ ਤੋਂ ਬਾਅਦ ਏਰਿਨ ਨੇ ਆਰੀਅਨ ਦੀ ਜ਼ਿੰਦਗੀ 'ਚ ਐਂਟਰੀ ਕੀਤੀ ਅਤੇ ਦੋਵੇਂ ਹੁਣ ਵਿਆਹ ਕਰਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਰੀਅਨ ਨੇ ਪਿਛਲੇ ਸਾਲ ਦਸੰਬਰ 'ਚ ਏਰਿਨ ਨੂੰ ਪ੍ਰਪੋਜ਼ ਕੀਤਾ ਸੀ ਅਤੇ ਏਰਿਨ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ।
View this post on Instagram
ਕਾਮਨ ਫ੍ਰੈਂਡ ਰਾਹੀਂ ਹੋਈ ਮੁਲਾਕਾਤ
ਇਸ ਤੋਂ ਬਾਅਦ ਏਰਿਨ ਆਰੀਅਨ ਦੇ ਪਰਿਵਾਰ ਨੂੰ ਮਿਲੀ ਅਤੇ ਪਰਿਵਾਰ ਨੇ ਵੀ ਉਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਦਿੱਤੀ। ਆਰੀਅਨ ਅਤੇ ਏਰਿਨ ਤਿੰਨ ਸਾਲ ਪਹਿਲਾਂ ਫਲੋਰਿਡਾ ਵਿੱਚ ਹੋਈ ਇੱਕ ਕਾਮਨ ਫ੍ਰੈਂਡ ਦੀ ਪਾਰਟੀ ਵਿੱਚ ਮਿਲੇ ਸਨ। ਆਰੀਅਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ਸੀਜ਼ਨ 1 ਦੇ ਪ੍ਰਤੀਯੋਗੀ ਰਹਿ ਚੁੱਕੇ ਹਨ। ਇਸ ਸ਼ੋਅ 'ਚ ਅਨੁਪਮਾ ਵਰਮਾ ਨਾਲ ਉਨ੍ਹਾਂ ਦੀ ਨੇੜਤਾ ਦੀ ਕਾਫੀ ਚਰਚਾ ਹੋਈ ਸੀ।
ਇਸ ਤੋਂ ਇਲਾਵਾ ਆਰੀਅਨ ਟੀਵੀ ਸ਼ੋਅ ਰਬ ਸੇ ਸੋਨਾ ਇਸ਼ਕ 'ਚ ਵੀ ਨਜ਼ਰ ਆ ਚੁੱਕੇ ਹਨ ਜਿੱਥੇ ਉਨ੍ਹਾਂ ਨੇ ਲੰਡਨ ਦੇ ਕੈਬ ਡਰਾਈਵਰ ਦੀ ਭੂਮਿਕਾ ਨਿਭਾਈ ਹੈ।ਇਸ ਤੋਂ ਇਲਾਵਾ ਆਰੀਅਨ ਨੇ ਕੁਝ ਛੋਟੇ ਬਜਟ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਹ ਇੱਕ ਸ਼ੈੱਫ ਅਤੇ ਜੀਵਨਸ਼ੈਲੀ ਕਾਲਮਨਵੀਸ ਹੈ। ਆਰੀਅਨ ਇੱਕ ਸਫਲ ਮਾਡਲ ਵੀ ਰਿਹਾ ਹੈ। ਉਹ ਸਾਲ 2000 ਵਿੱਚ ਮਿਸਟਰ ਇੰਟਰਨੈਸ਼ਨਲ ਐਵਾਰਡ ਵੀ ਜਿੱਤ ਚੁੱਕਾ ਹੈ।