Elvish Yadav: ਆਸਿਮ ਰਿਆਜ਼ ਦੀ ਇਸ ਗੱਲ 'ਤੇ ਭੜਕਿਆ 'ਬਿੱਗ ਬੌਸ OTT 2' ਜੇਤੂ ਐਲਵਿਸ਼ ਯਾਦਵ, ਕਹਿ ਦਿੱਤੀ ਇਹ ਗੱਲ
Bigg Boss OTT 2 winner Elvish Yadav: ਐਲਵਿਸ਼ ਨੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਕਿਹਾ ਕਿ ਉਹ ਕਿਸੇ ਵਿਵਾਦ 'ਚ ਨਹੀਂ ਪੈਣਾ ਚਾਹੁੰਦੇ, ਪਰ ਆਸਿਮ ਨੇ ਇਸ ਦੀ ਸ਼ੁਰੂਆਤ ਕੀਤੀ ਹੈ।
Asim Riaz Elvish Yadav: 'ਬਿੱਗ ਬੌਸ ਓਟੀਟੀ ਦਾ ਸੀਜ਼ਨ 2' ਬਹੁਤ ਹਿੱਟ ਰਿਹਾ ਹੈ। ਨਾਲ ਹੀ, ਐਲਵਿਸ਼ ਯਾਦਵ ਨੇ ਸ਼ੋਅ ਜਿੱਤਣ ਵਾਲੇ ਪਹਿਲੇ ਵਾਈਲਡ ਕਾਰਡ ਪ੍ਰਤੀਯੋਗੀ ਬਣ ਕੇ ਇਤਿਹਾਸ ਰਚਿਆ। ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ ਅਤੇ ਉਸ ਨੇ ਇਹ ਸ਼ੋਅ ਵੱਡੇ ਫਰਕ ਨਾਲ ਜਿੱਤਿਆ ਹੈ। ਸ਼ੋਅ ਤੋਂ ਬਾਅਦ ਉਸ ਨੂੰ ਹਰਿਆਣਾ ਦੇ ਸੀਐਮ ਵੱਲੋਂ ਸਨਮਾਨਿਤ ਵੀ ਕੀਤਾ ਗਿਆ। 'ਬਿੱਗ ਬੌਸ ਓਟੀਟੀ 2' ਜਿੱਤਣ ਤੋਂ ਬਾਅਦ, ਐਲਵਿਸ਼ ਆਪਣੇ ਕਰੀਅਰ ਵਿੱਚ ਅੱਗੇ ਵੱਧ ਰਿਹਾ ਹੈ। ਹਾਲਾਂਕਿ ਐਲਵਿਸ਼ ਆਸਿਮ ਰਿਆਜ਼ ਦੇ ਨਾਲ ਵਿਵਾਦ ਲਈ ਸੁਰਖੀਆਂ 'ਚ ਆ ਗਿਆ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 'ਚ ਮੰਗਲਵਾਰ ਨੂੰ ਗਿਰਾਵਟ, ਪਰ ਤੋੜ ਦਿੱਤਾ 'ਪਠਾਨ' ਦਾ ਇਹ ਰਿਕਾਰਡ
ਆਸਿਮ ਰਿਆਜ਼ ਦੇ ਇਸ ਬਿਆਨ 'ਤੇ ਗੁੱਸੇ 'ਚ ਐਲਵਿਸ਼ ਯਾਦਵ
ਹਾਲ ਹੀ 'ਚ ਆਸਿਮ ਰਿਆਜ਼ ਦੇ ਕੰਸਰਟ ਦਾ ਵੀਡੀਓ ਵਾਇਰਲ ਹੋਇਆ ਸੀ। ਕੰਸਰਟ ਦੌਰਾਨ ਆਸਿਮ ਰਿਆਜ਼ ਨੇ ਖੁੱਲ੍ਹ ਕੇ ਕਿਹਾ ਕਿ ਬਿੱਗ ਬੌਸ 'ਚ ਉਨ੍ਹਾਂ ਦੀ ਜਾਂ ਸਿਧਾਰਥ ਸ਼ੁਕਲਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਤੁਹਾਨੂੰ ਦੱਸ ਦਈਏ ਕਿ ਬਿੱਗ ਬੌਸ 13 ਦਾ ਸੀਜ਼ਨ ਹਿੱਟ ਰਿਹਾ ਸੀ ਅਤੇ ਇਸ ਨੂੰ ਸਭ ਤੋਂ ਜ਼ਿਆਦਾ ਟੀਆਰਪੀ ਮਿਲੀ ਸੀ। ਸਿਧਾਰਥ ਸ਼ੁਕਲਾ ਨੇ ਸ਼ੋਅ ਜਿੱਤਿਆ ਅਤੇ ਆਸਿਮ ਰਿਆਜ਼ ਪਹਿਲੇ ਰਨਰ-ਅੱਪ ਬਣੇ ਸੀ।
View this post on Instagram
ਐਲਵਿਸ਼ ਯਾਦਵ ਦਾ ਆਸਿਮ ਰਿਆਜ਼ 'ਤੇ ਤਿੱਖਾ ਹਮਲਾ
ਵੀਡੀਓ ਵਿੱਚ, ਆਸਿਮ ਇੱਕ ਤਰ੍ਹਾਂ ਨਾਲ 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੂੰ ਨਿਸ਼ਾਨਾ ਬਣਾ ਰਹੇ ਸਨ। ਹੋਇਆ ਇਹ ਕਿ ਜਦੋਂ ਆਸਿਮ ਨੇ ਆਪਣੇ ਅਤੇ ਸਿਧਾਰਥ ਬਾਰੇ ਗੱਲ ਕੀਤੀ ਤਾਂ ਭੀੜ ਨੇ ਐਲਵਿਸ਼ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਆਸਿਮ ਨੇ ਕਿਹਾ ਕਿ ਉਹ ਲਾਈਵ ਆ ਕੇ ਆਪਣੇ ਨੰਬਰ ਅਤੇ ਫਾਲੋਅਰਜ਼ ਬਾਰੇ ਗੱਲ ਕਰਦੇ ਹਨ। ਇਹ ਕਹਿਣ ਤੋਂ ਬਾਅਦ ਆਸਿਮ ਨੇ ਮਿਡਲ ਫਿੰਗਰ ਵੀ ਦਿਖਾਈ।
ਐਲਵਿਸ਼ ਯਾਦਵ ਨੂੰ ਇਹ ਪਸੰਦ ਨਹੀਂ ਆਇਆ। ਐਲਵਿਸ਼ ਨੇ ਹੁਣ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਹੈ। ਐਲਵਿਸ਼ ਨੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਕਿਹਾ ਕਿ ਉਹ ਕਿਸੇ ਵਿਵਾਦ 'ਚ ਨਹੀਂ ਫਸਣਾ ਚਾਹੁੰਦੇ, ਪਰ ਆਸਿਮ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਐਲਵਿਸ਼ ਨੇ ਕਿਹਾ ਕਿ ਜੇਕਰ ਆਸਿਮ 'ਚ ਮੇਰੇ ਮੂੰਹ 'ਤੇ ਇਹ ਗੱਲ ਕਹਿਣ ਦੀ ਹਿੰਮਤ ਹੁੰਦੀ ਤਾਂ ਮਾਮਲਾ ਕੁੱਝ ਹੋਰ ਹੋਣਾ ਸੀ।
ਹਾਲਾਂਕਿ, ਨੇਟੀਜ਼ਨ ਇਸ ਵਿੱਚ ਆਸਿਮ ਰਿਆਜ਼ ਦਾ ਸਮਰਥਨ ਕਰ ਰਹੇ ਹਨ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਸੱਚ ਹੈ ਕਿ ਆਸਿਮ ਜਾਂ ਸਿਧਾਰਥ ਦੀ ਥਾਂ ਕੋਈ ਨਹੀਂ ਲੈ ਸਕਦਾ। ਇਕ ਯੂਜ਼ਰ ਨੇ ਲਿਖਿਆ, ਆਸਿਮ ਨੇ ਕਿਸੇ ਦਾ ਨਾਂ ਵੀ ਨਹੀਂ ਲਿਆ ਪਰ ਐਲਵਿਸ਼ ਬੇਲੋੜੀ ਪ੍ਰਤੀਕਿਰਿਆ ਦੇ ਰਿਹਾ ਹੈ।