ਪੜਚੋਲ ਕਰੋ

Madhoo: ਕਦੇ ਅਜੇ ਦੇਵਗਨ ਦੀ ਹੀਰੋਈਨ ਬਣੀ ਸੀ ਇਹ ਬਾਲੀਵੁੱਡ ਸੁੰਦਰੀ, ਹੁਣ ਇਸ ਫਿਲਮ 'ਚ ਬਣੇਗੀ ਐਕਟਰ ਦੀ ਮਾਂ

Ajay Devgan: ਅਜੇ ਅਤੇ ਮਧੂ ਪਹਿਲੀ ਵਾਰ 'ਫੂਲ ਔਰ ਕਾਂਟੇ' 'ਚ ਪਰਦੇ 'ਤੇ ਨਜ਼ਰ ਆਏ ਸਨ। ਇਹ ਦੋਵਾਂ ਦੀ ਪਹਿਲੀ ਫਿਲਮ ਸੀ। ਇਸ ਫਿਲਮ 'ਚ ਅਜੇ ਮਧੂ ਨਾਲ ਰੋਮਾਂਸ ਕਰਦੇ ਨਜ਼ਰ ਆਏ ਸਨ।

Madhoo To Play Ajay Devgan Mother: ਮਧੂ 90 ਦੇ ਦਹਾਕੇ ਦੀ ਮਸ਼ਹੂਰ ਕਲਾਕਾਰ ਹੈ। ਉਸ ਨੂੰ ਇੱਕ ਸ਼ਾਨਦਾਰ ਤੇ ਟੈਲੇਂਟਡ ਅਦਾਕਾਰਾ ਵਜੋਂ ਜਾਣਿਆ ਜਾਂਦਾ ਹੈ। ਆਪਣੀ ਬਹੁਮੁਖੀ ਅਦਾਕਾਰੀ ਦੇ ਕਾਰਨ, ਉਸਨੇ ਲਗਭਗ ਹਰ ਸ਼ੈਲੀ ਦੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਡਰਾਮਾ, ਐਕਸ਼ਨ, ਕਾਮੇਡੀ, ਡਰਾਮਾ, ਰੋਮਾਂਸ ਵਰਗੀਆਂ ਹਰ ਸ਼ੈਲੀ ਵਿੱਚ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ ਪਹਿਲੀ ਫਿਲਮ 'ਫੂਲ ਔਰ ਕਾਂਟੇ' 'ਚ ਕਾਫੀ ਐਕਸ਼ਨ ਅਤੇ ਰੋਮਾਂਸ ਸੀ। ਮਧੂ ਅਤੇ ਅਜੇ ਦੇਵਗਨ ਨੇ ਵੀ ਇਸ ਫਿਲਮ ਨਾਲ ਫਿਲਮੀ ਦੁਨੀਆ 'ਚ ਐਂਟਰੀ ਕੀਤੀ ਸੀ। 

90 ਦੇ ਦਹਾਕਿਆਂ 'ਚ ਅਜੇ ਨਾਲ ਹੀ ਕੀਤਾ ਸੀ ਡੈਬਿਊ
ਅਜੇ ਅਤੇ ਮਧੂ ਪਹਿਲੀ ਵਾਰ 'ਫੂਲ ਔਰ ਕਾਂਟੇ' 'ਚ ਪਰਦੇ 'ਤੇ ਨਜ਼ਰ ਆਏ ਸਨ। ਇਹ ਦੋਵਾਂ ਦੀ ਪਹਿਲੀ ਫਿਲਮ ਸੀ। ਇਸ ਫਿਲਮ 'ਚ ਅਜੇ ਮਧੂ ਨਾਲ ਰੋਮਾਂਸ ਕਰਦੇ ਨਜ਼ਰ ਆਏ ਸਨ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦੋਵਾਂ ਨੇ ਆਪਣੇ ਆਪ ਨੂੰ ਸਫਲ ਅਦਾਕਾਰਾਂ ਵਜੋਂ ਸਥਾਪਿਤ ਕਰ ਲਿਆ ਸੀ। ਮਧੂ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ ਕੀਤੀਆਂ। ਇਸ ਤੋਂ ਬਾਅਦ ਉਹ 'ਪਹਿਚਾਣ', 'ਐਲਾਨ', 'ਪ੍ਰੇਮ ਯੋਗ', 'ਹਥਕੜੀ', 'ਦਿਲਜਲੇ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਈ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੱਕ ਪੁਰਾਣੇ ਬਿਆਨ ਬਾਰੇ ਗੱਲ ਕੀਤੀ ਹੈ। ਅਭਿਨੇਤਰੀ ਨੇ ਇਕ ਵਾਰ ਕਿਹਾ ਸੀ ਕਿ ਜੇਕਰ ਉਸ ਨੂੰ ਕਦੇ ਅਜੇ ਦੀ ਮਾਂ ਦਾ ਰੋਲ ਦਿੱਤਾ ਗਿਆ ਤਾਂ ਉਹ ਇਸ ਨੂੰ ਨਿਭਾਉਣ ਤੋਂ ਇਨਕਾਰ ਕਰ ਦੇਵੇਗੀ।

ਅਜੇ ਦੀ ਮਾਂ ਬਣਨਾ ਇੱਕ ਚੁਣੌਤੀ ਹੋਵੇਗੀ: ਮਧੂ
ਇਕ ਇੰਟਰਵਿਊ ਦੌਰਾਨ ਮਧੂ ਨੇ ਇਸ ਬਿਆਨ 'ਤੇ ਨਵਾਂ ਪ੍ਰਤੀਕਰਮ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਇੱਕ ਅਭਿਨੇਤਰੀ ਵਜੋਂ ਪਰਿਪੱਕ ਯਾਨਿ ਮੈਚਿਓਰ ਹੋ ਗਈ ਹੈ। ਹੁਣ ਉਹ ਅਜੈ ਦੀ ਮਾਂ ਦੀ ਭੂਮਿਕਾ ਨੂੰ ਚੁਣੌਤੀ ਵਜੋਂ ਲਵੇਗੀ। ਆਪਣੇ ਪਹਿਲੇ ਬਿਆਨ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਉਨ੍ਹਾਂ ਕਿਹਾ, 'ਉਸ ਬਿਆਨ ਨੂੰ ਸੰਦਰਭ ਤੋਂ ਬਾਹਰ ਦੇਖਿਆ ਗਿਆ, ਉਦੋਂ ਮੈਂ ਇਸ ਨੂੰ ਕਾਲਪਨਿਕ ਰੂਪ 'ਚ ਦੇਖ ਕੇ ਫੈਸਲਾ ਕਰ ਲਿਆ ਸੀ। ਹੁਣ ਮੈਂ ਆਪਣੇ ਆਪ ਨੂੰ ਠੀਕ ਕਰ ਰਹੀ ਹਾਂ, ਮੈਂ ਇੱਕ ਕਲਾਕਾਰ ਦੇ ਰੂਪ ਵਿੱਚ ਹੋਰ ਵਿਕਸਤ ਹੋ ਗਈ ਹਾਂ। ਮੈਂ ਇਹ ਬਿਆਨ ਦੋ-ਤਿੰਨ ਸਾਲ ਪਹਿਲਾਂ ਕਿਸੇ ਹੋਰ ਸੰਦਰਭ ਵਿੱਚ ਦਿੱਤਾ ਸੀ।

'ਹੁਣ ਕਲਾਕਾਰਾਂ ਨੂੰ ਮਿਲਦੀ ਹੈ ਆਜ਼ਾਦੀ'
ਆਪਣੇ ਫਿਲਮੀ ਕਰੀਅਰ ਬਾਰੇ ਉਨ੍ਹਾਂ ਕਿਹਾ, 'ਮੈਨੂੰ ਅਹਿਸਾਸ ਹੋਇਆ ਹੈ ਕਿ ਮੈਂ ਕਈ ਤਰ੍ਹਾਂ ਦੇ ਕਿਰਦਾਰ ਕੀਤੇ ਹਨ। ਮੈਂ ਸਾਮੰਥਾ ਨਾਲ 'ਸ਼ਕੁੰਤਲਮ' ਵਿੱਚ ਅਪਸਰਾ ਦਾ ਕਿਰਦਾਰ ਨਿਭਾਇਆ ਸੀ। ਇਸ ਲਈ ਜਦੋਂ ਵੀ ਮੈਂ ਕੋਈ ਕਿਰਦਾਰ ਨਿਭਾਉਂਦੀ ਹਾਂ, ਮੈਂ ਉਸ ਆਜ਼ਾਦੀ ਦਾ ਆਨੰਦ ਮਾਣਦੀ ਹਾਂ ਜੋ ਅੱਜ ਸਾਨੂੰ ਇੱਕ ਅਦਾਕਾਰ ਵਜੋਂ ਮਿਲਦੀ ਹੈ। ਨੱਬੇ ਦੇ ਦਹਾਕੇ ਵਿੱਚ, ਸਾਨੂੰ ਇੱਕ ਡੱਬੇ ਵਿੱਚ ਪਾ ਦਿੱਤਾ ਗਿਆ ਸੀ। ਪਿਆਰ ਕਰੋ, ਗਾਓ ਅਤੇ ਨੱਚੋ। ਮੈਨੂੰ ਲੱਗਦਾ ਹੈ ਕਿ ਅੱਜ ਪੁਰਾਣੀਆਂ ਕੰਧਾਂ ਟੁੱਟ ਗਈਆਂ ਹਨ। ਹੁਣ ਕਲਾਕਾਰਾਂ ਨੂੰ ਕਈ ਨਵੇਂ ਮੌਕੇ ਮਿਲ ਰਹੇ ਹਨ।

'ਕਰਤਾਮ ਭੁਗਤਮ' 'ਚ ਆਉਣਗੇ ਨਜ਼ਰ
ਅਜੈ ਬਾਰੇ ਆਪਣੇ ਬਿਆਨ 'ਤੇ ਵਾਪਸ ਆਉਂਦੇ ਹੋਏ, ਉਸਨੇ ਕਿਹਾ, 'ਅੱਜ ਇੱਕ ਅਭਿਨੇਤਰੀ ਦੇ ਤੌਰ 'ਤੇ, ਜੇ ਮੈਨੂੰ ਕੋਈ ਭੂਮਿਕਾ ਮਿਲਦੀ ਹੈ, ਜਿਸ ਵਿੱਚ ਮੈਨੂੰ ਅਜੇ ਤੋਂ ਵੱਡੀ ਉਮਰ ਦਾ ਦਿਖਾਈ ਦੇਣਾ ਹੈ ਜਾਂ ਉਸਦੀ ਮਾਂ ਦਾ ਕਿਰਦਾਰ ਨਿਭਾਉਣਾ ਹੈ। ਅਜਿਹੇ 'ਚ ਮੈਂ ਇਸ ਨੂੰ ਚੁਣੌਤੀ ਦੇ ਰੂਪ 'ਚ ਲਵਾਂਗੀ। ਤੁਹਾਨੂੰ ਦੱਸ ਦੇਈਏ ਕਿ ਮਧੂ ਨੇ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਹਾਲ ਹੀ 'ਚ ਉਹ ਤੇਲਗੂ ਫਿਲਮ ਗਰੁੜ 'ਚ ਨਜ਼ਰ ਆਈ ਸੀ। ਉਸ ਦੀਆਂ ਆਉਣ ਵਾਲੀਆਂ ਫਿਲਮਾਂ 'ਕਰਮ ਭੁਗਤਮ' ਹਨ। ਇਸ 'ਚ ਉਨ੍ਹਾਂ ਨਾਲ ਵਿਜੇ ਰਾਜ ਅਤੇ ਸ਼੍ਰੇਅਸ ਤਲਪੜੇ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਕੁਝ ਮਲਿਆਲਮ ਫਿਲਮਾਂ ਦਾ ਵੀ ਹਿੱਸਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

IAS ਅਧਿਕਾਰੀ ਦੇ ਮਕਾਨ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਗਲਤ ਹਾਲਤ ‘ਚ ਮਿਲੀਆਂ 4 ਨੌਜਵਾਨ ਕੁੜੀਆਂ ਅਤੇ 5 ਨੌਜਵਾਨ
IAS ਅਧਿਕਾਰੀ ਦੇ ਮਕਾਨ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਗਲਤ ਹਾਲਤ ‘ਚ ਮਿਲੀਆਂ 4 ਨੌਜਵਾਨ ਕੁੜੀਆਂ ਅਤੇ 5 ਨੌਜਵਾਨ
AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ
AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ
Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ! ਹੋਇਆ ਵੱਡਾ ਬਦਲਾਅ...ਕੜੇ ਨਿਯਮ ਲਾਗੂ
Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ! ਹੋਇਆ ਵੱਡਾ ਬਦਲਾਅ...ਕੜੇ ਨਿਯਮ ਲਾਗੂ
GST ਰਿਸ਼ਵਤ ਕਾਂਡ ‘ਚ ਵੱਡੀ ਕਾਰਵਾਈ, ਡਿਪਟੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ ਸਸਪੈਂਡ, ਵਿਭਾਗ 'ਚ ਮੱਚੀ ਹਲਚਲ
GST ਰਿਸ਼ਵਤ ਕਾਂਡ ‘ਚ ਵੱਡੀ ਕਾਰਵਾਈ, ਡਿਪਟੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ ਸਸਪੈਂਡ, ਵਿਭਾਗ 'ਚ ਮੱਚੀ ਹਲਚਲ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IAS ਅਧਿਕਾਰੀ ਦੇ ਮਕਾਨ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਗਲਤ ਹਾਲਤ ‘ਚ ਮਿਲੀਆਂ 4 ਨੌਜਵਾਨ ਕੁੜੀਆਂ ਅਤੇ 5 ਨੌਜਵਾਨ
IAS ਅਧਿਕਾਰੀ ਦੇ ਮਕਾਨ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਗਲਤ ਹਾਲਤ ‘ਚ ਮਿਲੀਆਂ 4 ਨੌਜਵਾਨ ਕੁੜੀਆਂ ਅਤੇ 5 ਨੌਜਵਾਨ
AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ
AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ
Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ! ਹੋਇਆ ਵੱਡਾ ਬਦਲਾਅ...ਕੜੇ ਨਿਯਮ ਲਾਗੂ
Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ! ਹੋਇਆ ਵੱਡਾ ਬਦਲਾਅ...ਕੜੇ ਨਿਯਮ ਲਾਗੂ
GST ਰਿਸ਼ਵਤ ਕਾਂਡ ‘ਚ ਵੱਡੀ ਕਾਰਵਾਈ, ਡਿਪਟੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ ਸਸਪੈਂਡ, ਵਿਭਾਗ 'ਚ ਮੱਚੀ ਹਲਚਲ
GST ਰਿਸ਼ਵਤ ਕਾਂਡ ‘ਚ ਵੱਡੀ ਕਾਰਵਾਈ, ਡਿਪਟੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ ਸਸਪੈਂਡ, ਵਿਭਾਗ 'ਚ ਮੱਚੀ ਹਲਚਲ
Punjab Weather: ਪੰਜਾਬ ‘ਚ ਸ਼ੀਤ ਲਹਿਰ ਤੇ ਧੁੰਦ ਦਾ ਅਟੈਕ; 48 ਘੰਟਿਆਂ ‘ਚ ਹੋਰ ਡਿੱਗੇਗਾ ਪਾਰਾ, Orange Alert ਜਾਰੀ, ਜਾਣੋ ਕਿਹੜੇ ਜ਼ਿਲ੍ਹੇ ਕੋਹਰੇ ਦੀ ਲਪੇਟ 'ਚ
Punjab Weather: ਪੰਜਾਬ ‘ਚ ਸ਼ੀਤ ਲਹਿਰ ਤੇ ਧੁੰਦ ਦਾ ਅਟੈਕ; 48 ਘੰਟਿਆਂ ‘ਚ ਹੋਰ ਡਿੱਗੇਗਾ ਪਾਰਾ, Orange Alert ਜਾਰੀ, ਜਾਣੋ ਕਿਹੜੇ ਜ਼ਿਲ੍ਹੇ ਕੋਹਰੇ ਦੀ ਲਪੇਟ 'ਚ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-01-2026)
Balkar Sidhu Daughter Marriage: ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
Embed widget