Gadar: ਸੰਨੀ ਦਿਓਲ ਤੋਂ ਪਹਿਲਾਂ ਗੋਵਿੰਦਾ ਨੇ ਕਰਨੀ ਸੀ ਫਿਲਮ 'ਗਦਰ', ਸੰਨੀ ਦੀ ਵਜ੍ਹਾ ਕਰਕੇ ਕਿਉਂ ਡੇਢ ਸਾਲ 'ਚ ਹੋਈ ਫਿਲਮ ਦੀ ਸ਼ੂਟਿੰਗ
ਸਾਲਾਂ ਬਾਅਦ 'ਗਦਰ: ਏਕ ਪ੍ਰੇਮ ਕਥਾ' ਦਾ ਕ੍ਰੇਜ਼ ਅੱਜ ਵੀ ਜਾਰੀ ਹੈ। ਇਸ ਦੇ ਤਾਰਾ ਸਿੰਘ ਅਤੇ ਸਕੀਨਾ ਲੋਕਾਂ ਦੇ ਚਹੇਤੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫਿਲਮ ਲਈ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਮੇਕਰਸ ਦੀ ਪਹਿਲੀ ਪਸੰਦ ਨਹੀਂ ਸਨ।
Gadar Ek Prem Katha: ਬਾਲੀਵੁੱਡ ਦੀਆਂ ਕੁਝ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਲੈ ਕੇ ਸਾਲਾਂ ਬਾਅਦ ਵੀ ਪ੍ਰਸ਼ੰਸਕਾਂ ਦੇ ਦਿਮਾਗ 'ਚ ਉਹੀ ਕ੍ਰੇਜ਼ ਬਣਿਆ ਹੋਇਆ ਹੈ। ਸਾਲ 2001 'ਚ ਰਿਲੀਜ਼ ਹੋਈ ਫਿਲਮ 'ਗਦਰ: ਏਕ ਪ੍ਰੇਮ ਕਥਾ' ਦਾ ਨਾਂ ਵੀ ਇਨ੍ਹਾਂ ਦਮਦਾਰ ਫਿਲਮਾਂ 'ਚ ਸ਼ਾਮਲ ਹੈ। ਇਸ ਫਿਲਮ ਨੇ ਸੰਨੀ ਦਿਓਲ ਨੂੰ ਤਾਰਾ ਸਿੰਘ ਦੇ ਕਿਰਦਾਰ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਕਿ ਅੱਜ ਵੀ ਲੋਕ ਉਸ ਦੇ ਡਾਇਲਾਗਜ਼ ਨੂੰ ਯਾਦ ਕਰਦੇ ਹਨ। ਦੂਜੇ ਪਾਸੇ, ਅੱਜ ਵੀ ਲੋਕ ਸਕੀਨਾ ਦੇ ਰੂਪ ਵਿੱਚ ਅਮੀਸ਼ਾ ਪਟੇਲ ਦੀ ਮਾਸੂਮੀਅਤ ਨੂੰ ਨਹੀਂ ਭੁੱਲ ਸਕੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫਿਲਮ ਲਈ ਇਹ ਦੋਵੇਂ ਸਿਤਾਰੇ ਮੇਕਰਸ ਦੀ ਪਹਿਲੀ ਪਸੰਦ ਨਹੀਂ ਸਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਫਿਲਮ ਲਈ ਮੇਕਰਸ ਦੀ ਪਹਿਲੀ ਪਸੰਦ ਕੌਣ ਸਨ...
ਇਨ੍ਹਾਂ ਸਿਤਾਰਿਆਂ ਨੂੰ ਫਿਲਮ ਦੀ ਕੀਤੀ ਗਈ ਸੀ ਪੇਸ਼ਕਸ਼
22 ਸਾਲ ਪਹਿਲਾਂ ਜਦੋਂ 'ਗਦਰ' ਸੁਪਰਹਿੱਟ ਹੋਈ ਸੀ ਤਾਂ ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਕ ਫਿਲਮ 'ਗਦਰ' 'ਚ ਤਾਰਾ ਸਿੰਘ ਦੇ ਕਿਰਦਾਰ ਲਈ ਸੰਨੀ ਦਿਓਲ ਤੋਂ ਪਹਿਲਾਂ 'ਹੀਰੋ ਨੰਬਰ 1' ਗੋਵਿੰਦਾ ਨੂੰ ਅਪ੍ਰੋਚ ਕੀਤਾ ਗਿਆ ਸੀ। ਪਰ ਜਦੋਂ ਗੋਵਿੰਦਾ ਦੀ ਫਿਲਮ 'ਮਹਾਰਾਜਾ' ਨੇ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ, ਤਾਂ ਮੇਕਰਸ ਨੇ ਆਪਣਾ ਮਨ ਬਦਲ ਲਿਆ। ਇਨ੍ਹਾਂ ਹੀ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਕਾਜੋਲ ਫਿਲਮ 'ਚ ਲੀਡ ਅਭਿਨੇਤਰੀ ਦੀ ਭੂਮਿਕਾ ਲਈ ਗੱਲਬਾਤ 'ਚ ਸੀ, ਪਰ ਉਸ ਨੇ ਉਸ ਸਮੇਂ ਟਾਪ ਅਭਿਨੇਤਰੀ ਅਤੇ ਡੇਟ ਨਾ ਹੋਣ ਕਾਰਨ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ।
View this post on Instagram
ਤਾਰਾ ਸਿੰਘ ਅਤੇ ਸਕੀਨਾ ਦੀ ਅੱਜ ਤਕ ਦੀ ਪਸੰਦੀਦਾ ਜੋੜੀ
ਹੁਣ ਇਹ ਕਿਸਮਤ ਦੀ ਗੱਲ ਕਹੀ ਜਾਵੇਗੀ ਕਿ ਇਹ ਦੋਵੇਂ ਅਦਾਕਾਰ ਬਾਲੀਵੁੱਡ ਦੀ ਇਤਿਹਾਸਕ ਕਾਮਯਾਬੀ ਅਤੇ ਪਿਆਰ ਵਿੱਚ ਹਿੱਸਾ ਨਹੀਂ ਲੈ ਸਕੇ। ਜਿਸ ਤੋਂ ਬਾਅਦ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ਤਾਰਾ ਸਿੰਘ ਅਤੇ ਸਕੀਨਾ ਬਣ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਫਿਲਮ ਨੇ ਉਸ ਸਮੇਂ ਕੁੱਲ 18.5 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਨੇ ਉਸ ਦੌਰਾਨ ਸਭ ਤੋਂ ਵੱਧ ਟਿਕਟਾਂ ਵੇਚਣ ਦਾ ਰਿਕਾਰਡ ਵੀ ਬਣਾਇਆ।
ਸੰਨੀ ਦਿਓਲ ਦੀ ਵਜ੍ਹਾ ਕਰਕੇ ਡੇਢ ਸਾਲ ਚੱਲਦੀ ਰਹੀ ਫਿਲਮ ਦੀ ਸ਼ੂਟਿੰਗ
ਕਿਹਾ ਜਾਂਦਾ ਹੈ ਕਿ ਗਦਰ ਫਿਲਮ ਦੀ ਸ਼ੂਟਿੰਗ ਸਵਾ ਸਾਲ ਤੱਕ ਚੱਲਦੀ ਰਹੀ ਸੀ। ਕਿਉਂਕਿ ਉਸ ਸਮੇਂ ਸੰਨੀ ਦਿਓਲ ਕਾਫੀ ਬਿਜ਼ੀ ਸੀ। ਫਿਲਮ ਦੀ ਡਿਮਾਂਡ ਸੀ ਕਿ ਸੰਨੀ ਦਿਓਲ ਇਸ ਫਿਲਮ 'ਚ ਲੰਬੀ ਦਾੜੀ ਰੱਖਣ। ਉਸ ਸਮੇਂ ਸੰਨੀ ਹੋਰ ਫਿਲਮਾਂ 'ਚ ਵੀ ਬਿਜ਼ੀ ਸੀ, ਜਿਸ ਕਰਕੇ ਉਨ੍ਹਾਂ ਨੂੰ ਸਮੇਂ ਸਮੇਂ 'ਤੇ ਕਲੀਨ ਸ਼ੇਵ ਹੋਣਾ ਪੈਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਾੜੀ ਵਧਾਉਣ ਲਈ ਕਾਫੀ ਸਮਾਂ ਲੱਗ ਜਾਂਦਾ ਸੀ। ਫਿਲਮ ਮੇਕਰਸ ਤੇ ਖੁਦ ਸੰਨੀ ਦਿਓਲ ਇਹ ਬਿਲਕੁਲ ਨਹੀਂ ਚਾਹੁੰਦੇ ਸੀ ਕਿ ਫਿਲਮ 'ਚ ਸਰਦਾਰ ਦੀ ਭੂਮਿਕਾ ਨੂੰ ਉਹ ਨਕਲੀ ਦਾੜੀ ਲਗਾ ਕੇ ਕਰਨ। ਇਸ ਕਰਕੇ ਇਸ ਫਿਲਮ ਨੂੰ ਬਣਨ 'ਚ ਸਵਾ ਸਾਲ ਲੱਗ ਗਿਆ।
'ਗਦਰ 2' ਜਲਦ ਹੋਵੇਗੀ ਰਿਲੀਜ਼
'ਗਦਰ: ਏਕ ਪ੍ਰੇਮ ਕਥਾ' ਦੇ 22 ਸਾਲ ਬਾਅਦ ਹੁਣ 'ਗਦਰ 2' ਬਣ ਰਹੀ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦੀਆਂ ਸੈੱਟ ਤੋਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਫਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਵਾਰ ਵੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।