Randeep Hooda: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਦਾ ਸਿੱਖ ਭਾਈਚਾਰੇ ਨੂੰ ਲੈਕੇ ਵੱਡਾ ਬਿਆਨ, ਕਿਹਾ- ਸਿੱਖ ਮਨੁੱਖਤਾ ਦੀ ਮਿਸਾਲ
Randeep Hooda Statement: ਰਣਦੀਪ ਹੁੱਡਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਫ਼ਿਲਮ ਦੇ ਸਿਲਸਿਲੇ ’ਚ ਅੰਮ੍ਰਿਤਸਰ ਗਏ ਤੇ ਉਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਨ੍ਹਾਂ ਨੂੰ ਅਲੱਗ ਤਰ੍ਹਾਂ ਦਾ ਅਹਿਸਾਸ ਹੋਇਆ।
Randeep Hooda On Sikh Community: ਮਸ਼ਹੂਰ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੂੰ ਵੱਖ-ਵੱਖ ਲੁੱਕਸ ਟ੍ਰਾਈ ਕਰਦੇ ਦੇਖਿਆ ਗਿਆ ਹੈ। ਫਿਰ ਭਾਵੇਂ ਉਹ ‘ਸਰਬਜੀਤ’ ਹੋਵੇ ਜਾਂ ਫਿਰ ‘ਦ ਬੈਟਲ ਆਫ ਸਾਰਾਗੜ੍ਹੀ’, ਜੋ ਕੁਝ ਕਾਰਨਾਂ ਕਰਕੇ ਰਿਲੀਜ਼ ਨਹੀਂ ਹੋ ਸਕੀ। ਹਾਲਾਂਕਿ ‘ਦਿ ਬੈਟਲ ਆਫ ਸਾਰਾਗੜ੍ਹੀ’ ’ਚ ਰਣਦੀਪ ਹੁੱਡਾ ਦੇ ਲੁੱਕ ਨੂੰ ਬੇਹੱਦ ਸਰਾਹਿਆ ਗਿਆ ਸੀ।
ਰਣਦੀਪ ਹੁੱਡਾ ਨੇ ਹਾਲ ਹੀ ’ਚ ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇਕ ਇੰਟਰਵਿਊ ’ਚ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਫ਼ਿਲਮ ਦੇ ਸਿਲਸਿਲੇ ’ਚ ਅੰਮ੍ਰਿਤਸਰ ਗਏ ਤੇ ਉਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਨ੍ਹਾਂ ਨੂੰ ਅਲੱਗ ਤਰ੍ਹਾਂ ਦਾ ਅਹਿਸਾਸ ਹੋਇਆ।
View this post on Instagram
ਉਨ੍ਹਾਂ ਕਿਹਾ ਕਿ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਗਏ ਤਾਂ ਉਥੇ ਉਨ੍ਹਾਂ ਫ਼ੈਸਲਾ ਕਰ ਲਿਆ ਸੀ ਕਿ ਜਦੋਂ ਤਕ ‘ਦ ਬੈਟਲ ਆਫ ਸਾਰਾਗੜ੍ਹੀ’ ਫ਼ਿਲਮ ਪੂਰੀ ਨਹੀਂ ਹੋ ਜਾਂਦੀ, ਉਦੋਂ ਤਕ ਉਨ੍ਹਾਂ ਨੇ ਕੇਸ ਤੇ ਦਾੜ੍ਹੀ ਨਹੀਂ ਤਿਆਗਣੇ। ਹਾਲਾਂਕਿ ਇਹ ਫ਼ਿਲਮ ਕੁਝ ਕਾਰਨਾਂ ਕਰਕੇ ਰਿਲੀਜ਼ ਨਹੀਂ ਹੋ ਸਕੀ ਪਰ ਉਨ੍ਹਾਂ ਨੇ ਲਗਭਗ 3 ਸਾਲਾਂ ਤਕ ਕੇਸ ਤੇ ਦਾੜ੍ਹੀ ਰੱਖੀ।
View this post on Instagram
ਸਿੱਖ ਭਾਈਚਾਰੇ ਬਾਰੇ ਖੁੱਲ੍ਹ ਕੇ ਗੱਲਬਾਤ ਕਰਦਿਆਂ ਰਣਦੀਪ ਹੁੱਡਾ ਨੇ ਕਿਹਾ ਕਿ ਸਿੱਖਾਂ ਨੇ ਮਨੁੱਖਤਾ ਤੇ ਹਿੰਦੁਸਤਾਨ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਸਿੱਖ ਬੇਹੱਦ ਨਿਮਰ ਹੁੰਦੇ ਹਨ, ਜਿਸ ਤਰ੍ਹਾਂ ਉਨ੍ਹਾਂ ਨੂੰ ਗੀਤਾਂ ਤੇ ਫ਼ਿਲਮਾਂ ’ਚ ਦਿਖਾਇਆ ਜਾਂਦਾ ਹੈ, ਉਸ ਤਰ੍ਹਾਂ ਦੇ ਬਿਲਕੁਲ ਨਹੀਂ।