![ABP Premium](https://cdn.abplive.com/imagebank/Premium-ad-Icon.png)
Aryan Khan: ਸ਼ਾਹਰੁਖ ਖਾਨ ਦਾ ਲਾਡਲਾ ਆਰੀਅਨ ਖਾਨ ਨੋਰਾ ਫਤੇਹੀ ਨੂੰ ਕਰ ਰਿਹਾ ਡੇਟ? ਵਾਇਰਲ ਹੋਈਆਂ ਫੋਟੋਆਂ
Aryan Khan Nora Fatehi: ਰਿਪੋਰਟ ਮੁਤਾਬਕ ਹਾਲ ਹੀ 'ਚ ਆਰੀਅਨ ਖਾਨ ਅਤੇ ਨੋਰਾ ਫਤੇਹੀ ਦੋਵਾਂ ਦੀਆਂ ਦੋ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਇੱਕ ਫੋਟੋ ਵਿੱਚ ਆਰੀਅਨ ਖਾਨ ਅਤੇ ਦੂਜੀ ਵਿੱਚ ਨੋਰਾ ਫਤੇਹੀ ਨਜ਼ਰ ਆ ਰਹੇ ਹਨ।
![Aryan Khan: ਸ਼ਾਹਰੁਖ ਖਾਨ ਦਾ ਲਾਡਲਾ ਆਰੀਅਨ ਖਾਨ ਨੋਰਾ ਫਤੇਹੀ ਨੂੰ ਕਰ ਰਿਹਾ ਡੇਟ? ਵਾਇਰਲ ਹੋਈਆਂ ਫੋਟੋਆਂ bollywood actor shah rukh khan son aryan khan dating rumors with nora fatehi taking internet by strorm Aryan Khan: ਸ਼ਾਹਰੁਖ ਖਾਨ ਦਾ ਲਾਡਲਾ ਆਰੀਅਨ ਖਾਨ ਨੋਰਾ ਫਤੇਹੀ ਨੂੰ ਕਰ ਰਿਹਾ ਡੇਟ? ਵਾਇਰਲ ਹੋਈਆਂ ਫੋਟੋਆਂ](https://feeds.abplive.com/onecms/images/uploaded-images/2023/01/04/8f79c427c26026d8d59b67bee30633211672824792793469_original.jpg?impolicy=abp_cdn&imwidth=1200&height=675)
Aryan Khan Dating Nora Fatehi: ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹਨ। ਵਿਵਾਦਾਂ ਦਾ ਦੌਰ ਅਜੇ ਰੁਕਿਆ ਨਹੀਂ ਸੀ ਕਿ ਸ਼ਾਹਰੁਖ ਖਾਨ ਦਾ ਵੱਡਾ ਬੇਟਾ ਨੋਰਾ ਫਤੇਹੀ ਨੂੰ ਡੇਟ ਕਰਨ ਨੂੰ ਲੈ ਕੇ ਹੁਣ ਚਰਚਾ 'ਚ ਆ ਗਿਆ ਹੈ। ਦਰਅਸਲ ਹਾਲ ਹੀ 'ਚ ਨੋਰਾ ਫਤੇਹੀ ਅਤੇ ਆਰੀਅਨ ਖਾਨ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੋਵੇਂ ਅਜਿਹੇ ਅੰਦਾਜ਼ 'ਚ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਗੌਸਿਪ ਗਲਿਆਰਿਆਂ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ ਆਰੀਅਨ ਖਾਨ ਅਤੇ ਨੋਰਾ ਫਤੇਹੀ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
ਰਿਪੋਰਟ ਮੁਤਾਬਕ ਹਾਲ ਹੀ 'ਚ ਆਰੀਅਨ ਖਾਨ ਅਤੇ ਨੋਰਾ ਫਤੇਹੀ ਦੋਵਾਂ ਦੀਆਂ ਦੋ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਇੱਕ ਫੋਟੋ ਵਿੱਚ ਆਰੀਅਨ ਖਾਨ ਅਤੇ ਦੂਜੀ ਵਿੱਚ ਨੋਰਾ ਫਤੇਹੀ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਦੇਖ ਅਫਵਾਹਾਂ ਦਾ ਬਾਜ਼ਾਰ ਇਸ ਲਈ ਗਰਮ ਹੋ ਰਿਹਾ ਹੈ, ਕਿਉਂਕਿ ਫੋਟੋ 'ਚ ਆਰੀਅਨ ਤੇ ਨੋਰਾ ਦੇ ਨਾਲ ਇੱਕੋ ਫੈਨ ਗਰਲ ਦਿਖਾਈ ਦੇ ਰਹੀ ਹੈ। ਮਤਲਬ ਕਿ ਜਦੋਂ ਇਸ ਲੜਕੀ ਨੇ ਆਰੀਅਨ ਤੇ ਨੋਰਾ ਦੇ ਨਾਲ ਤਸਵੀਰ ਖਿਚਵਾਈ ਤਾਂ ਇਹ ਦੋਵੇਂ ਇਕੱਠੇ ਸੀ। ਬੱਸ ਇਸੇ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਰੀਅਨ ਖਾਨ ਤੇ ਨੋਰਾ ਫਤੇਹੀ ਦਾ ਚੱਕਰ ਚੱਲ ਰਿਹਾ ਹੈ।
View this post on Instagram
ਆਰੀਅਨ ਖਾਨ ਡਰੱਗਜ਼ ਵਿਵਾਦ ਤੋਂ ਬਾਅਦ ਫਿਲਮ ਇੰਡਸਟਰੀ 'ਚ ਬਤੌਰ ਨਿਰਦੇਸ਼ਕ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਹਨ। ਨੋਰਾ ਫਤੇਹੀ ਰਿਲੇਸ਼ਨਸ਼ਿਪ ਨਾਲ ਜੁੜਿਆ ਆਰੀਅਨ ਖਾਨ ਨੂੰ ਕਿੱਥੇ ਲੈ ਜਾਵੇਗਾ, ਇਹ ਕਹਿਣਾ ਮੁਸ਼ਕਿਲ ਹੈ ਪਰ ਜੇਕਰ ਨੋਰਾ-ਆਰੀਅਨ ਦੀ ਡੇਟਿੰਗ ਨੂੰ ਲੈ ਕੇ ਪਰੇਸ਼ਾਨੀ ਹੁੰਦੀ ਹੈ ਤਾਂ ਸ਼ਾਹਰੁਖ ਖਾਨ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)