Sunny Deol: ਸੰਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨੂੰ ਜਨਮਦਿਨ ਦੀ ਦਿੱਤੀ ਵਧਾਈ, ਤਸਵੀਰਾਂ ਸ਼ੇਅਰ ਕਰ ਲਿਖਿਆ ਪਿਆਰਾ ਮੈਸੇਜ
Sunny Deol Pics: ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਪ੍ਰਕਾਸ਼ ਕੌਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸੰਨੀ ਦਿਓਲ ਨੇ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਾਂ ਬੇਟੇ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ।
Sunny Deol Parkash Kaur Pics: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਸੰਨੀ ਦਿਓਲ ਦੀ ਫਿਲਮ 'ਗਦਰ 2' ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ 21ਵੇਂ ਦਿਨ 482 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਤੇਜ਼ੀ ਨਾਲ 500 ਕਰੋੜ ਵੱਲ ਵਧ ਰਹੀ ਹੈ ।
ਇਸੇ ਦਰਮਿਆਨ ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਪ੍ਰਕਾਸ਼ ਕੌਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸੰਨੀ ਦਿਓਲ ਨੇ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਾਂ ਬੇਟੇ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਸੰਨੀ ਪਾਜੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮੰਮਾ ਹੈੱਪੀ ਬਰਥਡੇ ਲਵ ਯੂ।' ਤਾਰਾ ਸਿੰਘ ਦੇ ਫੈਨਜ਼ ਮਾਂ ਬੇਟੇ ਦੀ ਜੋੜੀ 'ਤੇ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ । ਦੇਖੋ ਇਹ ਤਸਵੀਰਾਂ:
View this post on Instagram
ਦੱਸ ਦਈਏ ਕਿ ਸੰਨੀ ਦਿਓਲ ਦੀ 'ਗਦਰ 2' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਰਿਲੀਜ਼ ਦੇ 21 ਦਿਨਾਂ ਦੇ ਅੰਦਰ ਹੀ 482 ਕਰੋੜ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਇਹ ਫਿਲਮ ਬਾਲੀਵੁੱਡ ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫਿਲਮ ਬਣ ਗਈ ਹੈ। ਫਿਲਮ ਹੁਣ ਤੇਜ਼ੀ ਨਾਲ 500 ਕਰੋੜ ਦੇ ਅੰਕੜੇ ਵੱਲ ਵਧ ਰਹੀ ਹੈ।
ਸੰਨੀ ਦਿਓਲ ਦੀ ਪਰਸਨਲ ਲਾਈਫ ਬਾਰੇ ਗੱਲ ਕੀਤੀ ਜਾਏ ਤਾਂ ਉਹ ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਸਭ ਤੋਂ ਵੱਡੇ ਬੇਟੇ ਹਨ । ਧਰਮਿੰਦਰ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਸੀ । ਇਸ ਤੋਂ ਬਾਅਦ ਧਰਮਿੰਦਰ ਨੇ ਧਰਮ ਬਦਲ ਕੇ ਹੇਮਾ ਮਾਲਿਨੀ ਨਾਲ ਲਵ ਮੈਰਿਜ ਕੀਤੀ ਸੀ ।