(Source: ECI/ABP News/ABP Majha)
Preity Zinta: ਪ੍ਰੀਤੀ ਜ਼ਿੰਟਾ ਨੇ ਜਿੰਮ `ਚ ਵਰਕਆਊਟ ਕਰਨ ਦਾ ਵੀਡੀਓ ਕੀਤਾ ਸ਼ੇਅਰ, ਕਿਹਾ- ਤਿਓਹਾਰਾਂ ਤੋਂ ਬਾਅਦ ਕਸਰਤ ਜ਼ਰੂਰੀ
Preity Zinta Gym Video: ਪ੍ਰੀਤੀ ਜ਼ਿੰਟਾ ਨੇ ਹਾਲ ਹੀ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ, ਜਿਸ ਵਿੱਚ ਅਦਾਕਾਰਾ ਜਿੰਮ `ਚ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ।
Preity Zinta Workout Video: ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਇੰਡਸਟਰੀ ਦੀ ਟੌਪ ਅਭਿਨੇਤਰੀ ਰਹੀ ਹੈ। ਉਹ ਇੰਨੀਂ ਦਿਨੀਂ ਫ਼ਿਲਮ ਇੰਡਸਟਰੀ `ਚ ਐਕਟਿਵ ਨਹੀਂ ਹੈ, ਪਰ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਅਦਾਕਾਰਾ ਦੀ ਜ਼ਬਰਦਸਤ ਫ਼ੈਨ ਫਾਲੋਇੰਗ ਹੈ। ਉਹ ਹਰ ਦਿਨ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਸੋਸ਼ਲ ਮੀਡੀਆ ਨੂੰ ਫ਼ੈਨਜ਼ ਖੂਬ ਪਿਆਰ ਦਿੰਦੀ ਹੈ।
ਪ੍ਰੀਤੀ ਜ਼ਿੰਟਾ ਨੇ ਹਾਲ ਹੀ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ, ਜਿਸ ਵਿੱਚ ਅਦਾਕਾਰਾ ਜਿੰਮ `ਚ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਪ੍ਰੀਤੀ ਨੇ ਕੈਪਸ਼ਨ `ਚ ਲਿਖਿਆ, "ਤਿਓਹਾਰਾਂ ਤੋਂ ਬਾਅਦ ਮਿੱਠਾ ਤੇ ਮਿਠਾਈ ਦੇ ਅਸਰ ਤੋਂ ਬਚਣ ਲਈ ਕਸਰਤ ਬਹੁਤ ਜ਼ਰੂਰੀ ਹੈ।" ਪੋਸਟ `ਚ ਉਨ੍ਹਾਂ ਨੇ ਆਪਣੇ ਜਿੰਮ ਟਰੇਨਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ, "ਥੈਂਕ ਯੂ ਜੇਕ ਹੇਡਨ ਜਿੰਮ `ਚ ਮੈਨੂੰ ਮੇਹਨਤ ਕਰਨ ਦੀ ਪ੍ਰੇਰਨਾ ਦੇਣ ਲਈ।"
View this post on Instagram
ਦਸ ਦਈਏ ਕਿ ਹਾਲ ਹੀ ਪ੍ਰੀਤੀ ਜ਼ਿੰਟਾ ਨੇ ਆਪਣੇ ਪਤੀ ਨਾਲ ਬੱਚਿਆਂ ਦੀ ਪਹਿਲੀ ਦੀਵਾਲੀ ਮਨਾਈ ਹੈ। ਪ੍ਰੀਤੀ ਤੇ ਉਨ੍ਹਾਂ ਦੇ ਪਤੀ ਇਸੇ ਸਾਲ ਸਰੋਗੇਸੀ ਰਾਹੀਂ ਮਾਤਾ ਪਿਤਾ ਬਣੇ ਹਨ। ਮਾਂ ਬਣਨ ਤੋਂ ਬਾਅਦ ਪ੍ਰੀਤੀ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਉਹ ਆਪਣੇ ਬੱਚਿਆਂ ਦੀ ਪਹਿਲੀ ਦੀਵਾਲੀ ਤੇ ਕਾਫ਼ੀ ਐਕਸਾਇਟਡ ਨਜ਼ਰ ਆ ਰਹੀ ਸੀ। ਇਸ ਦੇ ਨਾਲ ਪ੍ਰੀਤੀ ਜ਼ਿੰਟਾ ਆਈਪੀਐਲ `ਚ ਪੰਜਾਬ ਕਿੰਗਜ਼ ਦੀ ਸਹਿ ਮਾਲਕਣ ਵੀ ਹੈ।