Rakhi Sawant: ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ `ਤੇ ਕੀਤਾ ਪਲਟਵਾਰ, ਕਿਹਾ- ਮਰੀਅਲ, ਹੱਡੀਆਂ ਦਾ ਢਾਂਚਾ, ਵੀਡੀਓ ਹੋਇਆ ਵਾਇਰਲ
Rakhi Sawant Sherlyn Chopra: ਫਿਲਮੀ ਦੁਨੀਆ 'ਚ ਰਾਖੀ ਸਾਵੰਤ ਹਰ ਰੋਜ਼ ਹਲਚਲ ਕਰਦੀ ਰਹਿੰਦੀ ਹੈ। ਇਸ ਵਾਰ ਉਹ ਸ਼ਰਲਿਨ ਚੋਪੜਾ ਨੂੰ ਜਵਾਬ ਦੇ ਕੇ ਸੁਰਖੀਆਂ 'ਚ ਆ ਗਈ ਹੈ।
Rakhi Sawant Reply To Sherlyn Chopra: ਫਿਲਮ ਇੰਡਸਟਰੀ ਵਿੱਚ ਰਾਖੀ ਸਾਵੰਤ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਹ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਹੈ। ਪ੍ਰਸ਼ੰਸਕਾਂ ਨੂੰ ਵੀ ਉਸ ਦਾ ਹਰ ਅੰਦਾਜ਼ ਬੇਹੱਦ ਪਸੰਦ ਆਉਂਦਾ ਹੈ। ਰਾਖੀ ਸਾਵੰਤ ਮਨੋਰੰਜਨ ਜਗਤ `ਚ ਆਪਣੇ ਬੇਬਾਕ ਬਿਆਨਾਂ ਕਰਕੇ ਛਾਈ ਰਹਿੰਦੀ ਹੈ। ਹਾਲਾਂਕਿ ਇਸ ਵਾਰ ਰਾਖੀ ਸਾਵੰਤ ਫਿਲਮ ਅਦਾਕਾਰਾ ਸ਼ਰਲਿਨ ਚੋਪੜਾ ਨਾਲ ਹੋਏ ਝਗੜੇ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ ਨੂੰ ਕਰਾਰਾ ਜਵਾਬ ਦਿੱਤਾ ਹੈ। ਆਓ ਜਾਣਦੇ ਹਾਂ ਸ਼ਰਲਿਨ ਚੋਪੜਾ ਬਾਰੇ ਰਾਖੀ ਸਾਵੰਤ ਦਾ ਕੀ ਕਹਿਣਾ ਹੈ।
ਸ਼ਰਲਿਨ ਚੋਪੜਾ ਨੂੰ ਰਾਖੀ ਸਾਵੰਤ ਦਾ ਜਵਾਬ
ਆਪਣੇ ਸਟਾਈਲ ਕਾਰਨ ਹਰ ਰੋਜ਼ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਆਪਣੇ ਹੌਟ ਅੰਦਾਜ਼ ਲਈ ਜਾਣੀ ਜਾਂਦੀ ਹੈ। ਰਾਖੀ ਸਾਵੰਤ ਅਤੇ ਸ਼ਰਲਿਨ ਚੋਪੜਾ ਇੱਕ ਦੂਜੇ ਨਾਲ ਭਿੜ ਚੁੱਕੀਆਂ ਹਨ। ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ 'ਮੈਂ ਅਜੇ ਤੱਕ ਥਾਣੇ ਜਾ ਕੇ ਮਾਣਹਾਨੀ ਦਾ ਦਾਅਵਾ ਨਹੀਂ ਕੀਤਾ, ਜੇ ਤੈਨੂੰ ਲੱਗਦਾ ਹੈ ਕਿ ਮੈਂ ਮੋਟੀ ਹਾਂ ਤਾਂ ਤੂੰ ਕੀ ਹੈਂ? ਤੂੰ ਤਾਂ ਮਰੀਅਲ ਹੱਡੀਆਂ ਦਾ ਢਾਂਚਾ ਹੈ। ਤੇਰੀ ਸਰਜਰੀ ਕਰਕੇ ਤਾਂ ਡਾਕਟਰ ਵੀ ਥੱਕ ਗਏ ਹਨ। ਸਿਰ ਤੋਂ ਲੈਕੇ ਪੈਰ ਤੱਕ ਬੱਸ ਸਰਜਰੀ। ਇਸ ਤੋਂ ਬਾਅਦ ਰਾਖੀ ਨੇ ਕਿਹਾ, "ਜਨਤਾ ਮੈਂ ਤਾਂ ਕਮੈਂਟ ਕਰਤਾ ਹੁਣ ਤੁਸੀਂ ਇਸ ਬਾਂਦਰੀ ਤੇ ਕਮੈਂਟ ਕਰੋ।"
View this post on Instagram
ਵੀਡੀਓ ਹੋਇਆ ਵਾਇਰਲ
ਸ਼ਰਲਿਨ ਚੋਪੜਾ ਨੂੰ ਰਾਖੀ ਸਾਵੰਤ ਦੇ ਜਵਾਬ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਰਲਿਨ ਚੋਪੜਾ ਨੂੰ ਜਵਾਬ ਦਿੰਦੇ ਹੋਏ ਰਾਖੀ ਸਾਵੰਤ ਦੇ ਚਿਹਰੇ 'ਤੇ ਇਕ ਵੱਖਰੀ ਹੀ ਮੁਸਕਰਾਹਟ ਸੀ।