Urvashi Rautela: ਰਿਸ਼ਭ ਪੰਤ ਦੇ ਠੀਕ ਹੋਣ ਦੀ ਉਰਵਸ਼ੀ ਰੌਤੇਲਾ ਨੇ ਮੰਗੀ ਦੁਆ, ਲੋਕਾਂ ਨੇ ਕਰ ਦਿੱਤਾ ਟਰੋਲ
Rishabh Pant Accident: ਟੀਮ ਇੰਡੀਆ ਦੇ ਵਿਕਟਕੀਪਰ ਰਿਸ਼ਭ ਪੰਤ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ। ਉਰਵਸ਼ੀ ਰੌਤੇਲਾ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪੋਸਟ ਸ਼ੇਅਰ ਕੀਤੀ। ਅਦਾਕਾਰਾ ਨੇ ਨਾਂ ਲਏ ਬਿਨਾਂ ਉਨ੍ਹਾਂ ਲਈ ਪ੍ਰਾਰਥਨਾ ਕੀਤੀ
Urvashi Rautela On Rishabh Pant Accident: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਈ ਪ੍ਰਾਰਥਨਾ ਕੀਤੀ। ਦੱਸ ਦੇਈਏ ਕਿ ਰਿਸ਼ਭ ਪੰਤ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ, ਉਨ੍ਹਾਂ ਦੇ ਸਿਰ, ਲੱਤਾਂ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ। ਪੰਤ ਦੇ ਹਾਦਸੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕ੍ਰਿਕਟ ਪ੍ਰੇਮੀ ਉਨ੍ਹਾਂ ਲਈ ਕਾਫੀ ਚਿੰਤਤ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਸਾਰੇ ਪੰਤ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਅਜਿਹੇ 'ਚ ਉਰਵਸ਼ੀ ਨੇ ਵੀ ਪ੍ਰਮਾਤਮਾ ਅੱਗੇ ਆਪਣੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ। ਹਾਲਾਂਕਿ ਉਰਵਸ਼ੀ ਆਪਣੀ ਇਸ ਪੋਸਟ ਕਾਰਨ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ ਹੈ। ਲੋਕ ਉਸ ਦੀ ਇਸ ਪੋਸਟ ਲਈ ਉਸ ਨੂੰ ਟ੍ਰੋਲ ਕਰ ਰਹੇ ਹਨ ਅਤੇ ਉਸ ਨੂੰ 'ਨਾਗਿਨ' ਕਹਿ ਰਹੇ ਹਨ।
ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਆਪਣੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਰਿਸ਼ਭ ਪੰਤ ਦਾ ਨਾਂ ਨਹੀਂ ਲਿਖਿਆ ਹੈ, ਪਰ ਕੁਝ ਸਫੇਦ ਦਿਲ ਅਤੇ ਬਰਡ ਇਮੋਜੀ ਨਾਲ 'ਦੁਆ ਕਰ ਰਹੀ ਹਾਂ' (Praying) ਲਿਖਿਆ ਹੈ। ਹਾਲਾਂਕਿ ਸੋਸ਼ਲ ਮੀਡੀਆ ਦਾ ਕਹਿਣਾ ਹੈ ਕਿ ਉਰਵਸ਼ੀ ਨੇ ਇਹ ਪੋਸਟ ਰਿਸ਼ਭ ਲਈ ਹੀ ਪੋਸਟ ਕੀਤੀ ਹੈ। ਕਿਉਂਕਿ ਰਿਸ਼ਭ ਪੰਤ ਦੇ ਦੁਰਘਟਨਾ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਪੋਸਟ ਸ਼ੇਅਰ ਕੀਤੀ ਗਈ ਹੈ।
View this post on Instagram
ਉਰਵਸ਼ੀ ਰੌਤੇਲਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਕਈ ਲੋਕ ਰਿਸ਼ਭ ਪੰਤ ਦੀ ਪੋਸਟ 'ਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਦੇਖੇ ਗਏ। ਉਥੇ ਹੀ ਕਈ ਲੋਕ ਉਰਵਸ਼ੀ ਨੂੰ ਉਸਦੀ ਫੋਟੋ ਲਈ ਟ੍ਰੋਲ ਕਰ ਰਹੇ ਹਨ।
ਉਰਵਸ਼ੀ ਦੀ ਪੋਸਟ 'ਤੇ ਇਕ ਯੂਜ਼ਰ ਨੇ ਲਿਖਿਆ- "ਇੱਥੇ ਰਿਸ਼ਭ ਦਾ ਐਕਸੀਡੈਂਟ ਹੋ ਗਿਆ ਅਤੇ ਤੈਨੂੰ ਤਿਆਰ ਹੋਣ ਦੀ ਪਈ ਹੈ।" ਇੱਕ ਨੇ ਉਰਵਸ਼ੀ ਦੇ ਲੁੱਕ ਬਾਰੇ ਲਿਖਿਆ ਹੈ - "ਨਾਗਿਨ" , ਤੀਜੇ ਯੂਜ਼ਰ ਨੇ ਵੀ ਕੁਝ ਅਜਿਹਾ ਹੀ ਲਿਖਿਆ, ''ਨਾਗਿਨ''।