ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖਾਨ ਦਾ ਗੀਤ 'ਜਾਂਦੀ ਵਾਰ' ਹੋਵੇਗਾ ਰਿਲੀਜ਼, ਬਾਲੀਵੁੱਡ ਸੰਗੀਤਕਾਰ ਸਲੀਮ ਮਰਚੈਂਟ ਨੇ ਕੀਤਾ ਐਲਾਨ
ਜਾਂਦੀ ਵਾਰ ਗੀਤ 2 ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਸਲੀਮ ਮਰਚੈਂਟ ਨੇ ਸੋਸ਼ਲ ਮੀਡੀਆ ਅਕਾਊਂਟ `ਤੇ ਵੀਡੀਓ ਸਾਂਝੀ ਕਰ ਜਾਣਕਾਰੀ ਦਿੱਤੀ ਹੈ। ਮਰਚੈਂਟ ਨੇ ਦੱਸਿਆ ਕਿ ਉਨ੍ਹਾਂ ਨੇ ਜੁਲਾਈ 2021 `ਚ ਮੂਸੇਵਾਲਾ ਨਾਲ ਇਹ ਗੀਤ `ਤੇ ਕੰਮ ਕੀਤਾ ਸੀ
Sidhu Moosewala New Song: ਸਿੱਧੂ ਮੂਸੇਵਾਲਾ ਦਾ ਕਤਲ ਹੋਏ 3 ਮਹੀਨੇ ਹੋ ਚੁੱਕੇ ਹਨ। ਪਰ ਉਹ ਆਪਣੇ ਗੀਤਾਂ ਰਾਹੀਂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ `ਚ ਜ਼ਿੰਦਾ ਹਨ। ਸਿੱਧੂ ਦੇ ਮਰਨ ਉਪਰੰਤ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਾਣਕਾਰੀ ਦਿੱਤੀ ਸੀ ਕਿ ਸਿੱਧੂ ਦੇ 40-50 ਗੀਤ ਰਿਲੀਜ਼ ਹੋਣ ਵਾਲੇ ਹਨ। ਇਸ ਦੇ ਨਾਲ ਹੀ ਮੂਸੇਵਾਲਾ ਨੇ ਬਾਲੀਵੁੱਡ ਸੰਗੀਤਕਾਰ ਸਲੀਮ ਮਰਚੈਂਟ ਨਾਲ ਵੀ ਇੱਕ ਗੀਤ ਰਿਕਾਰਡ ਕੀਤਾ ਸੀ। ਜੋ ਕਿ 2 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਦੱਸ ਦਈਏ ਕਿ ਇਹ ਗੀਤ ਹੈ ਜਾਂਦੀ ਵਾਰ, ਜੋ ਕਿ 2 ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਸਬੰਧੀ ਸਲੀਮ ਮਰਚੈਂਟ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਵੀਡੀਓ ਸਾਂਝੀ ਕਰ ਜਾਣਕਾਰੀ ਦਿੱਤੀ ਹੈ। ਵੀਡੀਓ ਸ਼ੇਅਰ ਮਰਚੈਂਟ ਨੇ ਦੱਸਿਆ ਕਿ ਉਨ੍ਹਾਂ ਨੇ ਜੁਲਾਈ 2021 `ਚ ਮੂਸੇਵਾਲਾ ਨਾਲ ਇਹ ਗੀਤ `ਤੇ ਕੰਮ ਕੀਤਾ ਸੀ, ਇਸ ਗੀਤ `ਚ ਮੂਸੇਵਾਲਾ ਦੇ ਨਾਲ ਨਾਲ ਅਫ਼ਸਾਨਾ ਖਾਨ ਨੇ ਵੀ ਆਪਣੀ ਆਵਾਜ਼ ਦਿਤੀ ਹੈ।ਇਹ ਇੱਕ ਬਹੁਤ ਵਧੀਆ ਗੀਤ ਹੈ ਜੋ ਮੂਸੇਵਾਲਾ ਨੇ ਦਿਲੋਂ ਗਾਇਆ ਸੀ।
View this post on Instagram
ਇਸ ਦੇ ਨਾਲ ਹੀ ਮਰਚੈਂਟ ਨੇ ਦੱਸਿਆ ਕਿ ਮੂਸੇਵਾਲਾ ਨਾਲ ਉਨ੍ਹਾਂ ਦੀ ਮੁਲਾਕਾਤ ਅਫ਼ਸਾਨਾ ਨੇ ਕਰਵਾਈ ਸੀ। ਉਹ ਮੂਸੇਵਾਲਾ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਦੇ ਜਜ਼ਬੇ, ਜੋਸ਼, ਜਨੂੰਨ ਤੇ ਆਪਣੇ ਪੰਜਾਬੀ ਲੋਕਾਂ ਲਈ ਉਨ੍ਹਾਂ ਦੇ ਦਿਲ `ਚ ਪਿਆਰ ਦੇਖ ਮਰਚੈਂਟ ਬਹੁਤ ਇੰਪਰੈਸ ਹੋਏ। ਉਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੂਸੇਵਾਲਾ ਨਾਲ ਪ੍ਰੋਜੈਕਟ ਤੇ ਕੰਮ ਕਰਨ ਦਾ ਫ਼ੈਸਲਾ ਕੀਤਾ।
ਦੱਸ ਦੇਈਏ ਕਿ ‘ਜਾਂਦੀ ਵਾਰ’ ਗੀਤ ਸਿੱਧੂ ਨੇ ਪਿਛਲੇ ਸਾਲ ਰਿਕਾਰਡ ਕੀਤਾ ਸੀ। ਸਲੀਮ ਮਰਚੈਂਟ ਨਾਲ ਸਿੱਧੂ ਮੂਸੇ ਵਾਲਾ ਦੀ ਮੁਲਾਕਾਤ ਦੀ ਵੀਡੀਓ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਸਨ। ਇਸ ਗੀਤ ਨੂੰ ਸਿੱਧੂ ਦੇ ਚਾਹੁਣ ਵਾਲੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜੋ 2 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।