ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ ਦੀ ਇੱਕ ਮਹੀਨੇ ਦੀ ਸੈਲਰੀ ਜਾਣ ਉੱਡ ਜਾਣਗੇ ਤੁਹਾਡੇ ਹੋਸ਼, 50 ਕਰੋੜ ਜਾਇਦਾਦ ਦੀ ਮਾਲਕਣ
Pooja Dadlani Salary Per Month: ਜਾ ਡਡਲਾਨੀ ਕਰੀਬ 10 ਸਾਲਾਂ ਤੋਂ ਸ਼ਾਹਰੁਖ ਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਸ਼ਾਹਰੁਖ ਦੀ ਮੈਨੇਜਰ ਹੋਣ ਦੇ ਨਾਤੇ ਉਹ ਕਿੰਗ ਖਾਨ ਦਾ ਸਾਰਾ ਕੰਮ ਸੰਭਾਲਦੀ ਹੈ।
Shah Rukh Khan Manager Pooja Dadlani Salary: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਫਿਲਮ 'ਪਠਾਨ' ਬਾਲੀਵੁੱਡ 'ਚ ਧਮਾਕੇਦਾਰ ਕਮਬੈਕ ਕੀਤਾ ਹੈ। ਇਸ ਫਿਲਮ ਨੇ ਪੂਰੀ ਦੁਨੀਆ 1000 ਕਰੋੜ ਤੋਂ ਵੱਧ ਕਮਾਈ ਕੀਤੀ ਹੈ। ਪਰ ਅੱਜ ਅਸੀਂ ਤੁਹਾਨੂੰ ਸ਼ਾਹਰੁਖ ਖਾਨ ਬਾਰੇ ਨਹੀਂ, ਬਲਕਿ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਬਾਰੇ ਦੱਸਣ ਜਾ ਰਹੇ ਹਾਂ।
ਇਹ ਵੀ ਪੜ੍ਹੋ: ਹੇਮਾ ਮਾਲਿਨੀ ਲਗਜ਼ਰੀ ਕਾਰਾਂ ਛੱਡ ਮੈਟਰੋ ਤੇ ਆਟੋ 'ਚ ਸਫਰ ਕਰਦੀ ਆਈ ਨਜ਼ਰ, ਤਸਵੀਰਾਂ ਹੋਈਆਂ ਵਾਇਰਲ
ਕਿਹਾ ਜਾਂਦਾ ਹੈ ਕਿ ਪੂਜਾ ਡਡਲਾਨੀ ਕਰੀਬ 10 ਸਾਲਾਂ ਤੋਂ ਸ਼ਾਹਰੁਖ ਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਸ਼ਾਹਰੁਖ ਦੀ ਮੈਨੇਜਰ ਹੋਣ ਦੇ ਨਾਤੇ ਉਹ ਕਿੰਗ ਖਾਨ ਦਾ ਸਾਰਾ ਕੰਮ ਸੰਭਾਲਦੀ ਹੈ। ਇੱਥੋਂ ਤੱਕ ਕਿ ਜਦੋਂ ਆਰੀਅਨ ਖਾਨ ਡਰੱਗਜ਼ ਕੇਸ ਵਿੱਚ ਫਸਿਆ ਸੀ, ਉਸ ਸਮੇਂ ਵੀ ਪੂਜਾ ਸ਼ਾਹਰੁਖ ਦੇ ਪਰਿਵਾਰ ਨਾਲ ਡਟ ਕੇ ਖੜੀ ਨਜ਼ਰ ਆਈ ਸੀ।
ਪੂਜਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਬਾਲੀਵੁੱਡ ਸੈਲੀਬ੍ਰਿਟੀ ਦੀ ਸਭ ਤੋਂ ਮਹਿੰਗੀ ਮੈਨੇਜਰ ਹੈ। ਰਿਪੋਰਟਾਂ ਮੁਤਾਬਕ ਪਹਿਲਾਂ ਉਸ ਦੀ ਇੱਕ ਮਹੀਨੇ ਦੀ ਸੈਲਰੀ 65-70 ਲੱਖ ਦੇ ਦਰਮਿਆਨ ਸੀ। 'ਪਠਾਨ' ਫਿਲਮ ਤੋਂ ਬਾਅਦ ਉਸ ਦੀ ਸੈਲਰੀ 80-85 ਲੱਖ ਦੇ ਵਿਚਾਲੇ ਹੋ ਗਈ ਹੈ। ਇਸ ਤੋਂ ਇਲਾਵਾ ਉਸ ਦੀ ਸਾਲਾਨਾ ਆਮਦਨ 10 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਉਸ ਨੇ ਹਾਲ ਹੀ 'ਚ ਮੁੰਬਈ 'ਚ ਆਲੀਸ਼ਾਨ ਘਰ ਵੀ ਖਰੀਦਿਆ ਸੀ। ਜਿਸ ਦੀ ਕੀਮਤ ਕਰੋੜਾਂ ਵਿੱਚ ਹੈ। ਇਹੀ ਨਹੀਂ ਉਸ ਦੇ ਘਰ ਨੂੰ ਸ਼ਾਹਰੁਖ ਦੀ ਪਤਨੀ ਗੌਰੀ ਖਾਨ ਨੇ ਡਿਜ਼ਾਇਨ ਕੀਤਾ ਸੀ। ਜਿਸ ਦੀਆਂ ਖੂਬਸੂਰਤ ਤਸਵੀਰਾਂ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸੀ।
View this post on Instagram
50 ਕਰੋੜ ਜਾਇਦਾਦ ਦੀ ਮਾਲਕਣ
ਰਿਪੋਰਟਾਂ ਅਨੁਸਾਰ ਪੂਜਾ ਡਡਲਾਨੀ 50 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ। ਉਸ ਨੇ ਮੁੰਬਈ 'ਚ ਇੱਕ ਆਲੀਸ਼ਾਨ ਘਰ ਖਰੀਦਿਆ ਹੈ, ਜਿਸ ਦੀ ਕੀਮਤ ਕਰੋੜਾਂ ਹੈ। ਇਸ ਦੇ ਨਾਲ ਹੀ ਉਸ ਦੇ ਕਾਰ ਕਲੈਕਸ਼ਨ 'ਚ ਕਈ ਮਹਿੰਗੀ ਗੱਡੀਆਂ ਵੀ ਹਨ।
ਇਹ ਵੀ ਪੜ੍ਹੋ: ਗਲਤੀ ਨਾਲ ਜਿੰਮ 'ਚ ਕਈ ਘੰਟੇ ਬੰਦ ਰਹੀ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ, ਲੱਭਦਾ ਰਿਹਾ ਪੂਰਾ ਪਰਿਵਾਰ