ਪੜਚੋਲ ਕਰੋ
Advertisement
100 ਦਿਨ, 80 ਕੈਮਰਾਮੈਨ ਤੇ 120 ਜਣਿਆਂ ਨਾਲ ‘ਸਾਹੋ’ ਦੀ ਇੱਕ ਸੀਨ ਸ਼ੂਟ
ਮੁੰਬਈ: ਬਾਹੂਬਲੀ ਪ੍ਰਭਾਸ ਆਖਿਰਕਾਰ ਆਪਣੀ ਦੂਸਰੀ ਫ਼ਿਲਮ ਕਰਨ ਜਾ ਰਿਹਾ ਹੈ। ਇਹ ਫ਼ਿਲਮ ਹੈ 'ਸਾਹੋ', ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫ਼ਿਲਮ ਵਿੱਚ ਪ੍ਰਭਾਸ ਨਾਲ ਸ਼ਰਧਾ ਕਪੂਰ ਨਜ਼ਰ ਆਏਗੀ। ਜਲਦੀ ਹੀ ਆਬੂ ਧਾਬੀ ਵਿੱਚ ਫ਼ਿਲਮ ‘ਸਾਹੋ’ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਹਾਲ ਹੀ ਵਿੱਚ ਫ਼ਿਲਮ ਦੇ ਸਿਨੇਮੈਟੋਗ੍ਰਾਫ ਮਧੀ ਨੇ 'ਸਾਹੋ' ਦੇ ਲੜਾਈ ਵਾਲੇ ਕੁਝ ਖ਼ਾਸ ਦ੍ਰਿਸ਼ਾਂ ਤੋਂ ਪਰਦਾ ਚੁੱਕਿਆ ਹੈ।
ਆਬੂਧਾਬੀ ਵਿੱਚ 'ਸਾਹੋ' ਦੇ ਐਕਸ਼ਨ ਸੀਨ ਨੂੰ ਸ਼ੂਟ ਕਰਨ ਲਈ 100 ਦਿਨਾਂ ਦੀ ਤਿਆਰੀ ਕੀਤੀ ਗਈ ਹੈ ਜਿਸ ਵਿੱਚ 80 ਕੈਮਰਾਮੈਨ ਤੇ ਹਾਲੀਵੁੱਡ ਦੇ ਐਕਸ਼ਨ ਕੋਰੀਓਗ੍ਰਾਫਰ ਕੇਨੀ ਬੇਟਸ ਦੀ ਐਕਸ਼ਨ ਟੀਮ ਦੇ 120 ਜਣਿਆਂ ਨੇ ਮਿਲਕੇ 8 ਦਿਨਾਂ ਤਕ ਸ਼ੂਟਿੰਗ ਕੀਤੀ।
ਇਨ੍ਹਾਂ 100 ਦਿਨਾਂ ਦੀ ਤਿਆਰੀ ਮਗਰੋਂ 20 ਦਿਨ ਤਕ ਪ੍ਰਭਾਸ ਨੇ ਇਸ ਕਲਾਈਮੈਕਸ ਐਕਸ਼ਨ ਸੀਨ ਦੀ ਸ਼ੂਟਿੰਗ ਕੀਤੀ ਜਿਸ ਨੂੰ ਅਸਲ ਦਿਖਾਉਣ ਲਈ ਧਮਾਕਿਆਂ ਵਿੱਚ 37 ਕਾਰਾਂ ਤੇ 5 ਟਰੱਕ ਉਡਾ ਦਿੱਤੇ ਗਏ। ਇਸ ਸੀਨ ਲਈ ਪ੍ਰਭਾਸ ਤੇ ਨੀਲ ਨਿਤਿਨ ਮੁਕੇਸ਼ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਗਈ।
ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਸਾਹੋ’ ਦਾ ਬਜਟ 300 ਕਰੋੜ ਦਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਫਿਲਮ ਵਿੱਚ ਦਰਸ਼ਕਾਂ ਨੇ ਅਜਿਹੇ ਸੀਨ ਕਦੇ ਨਹੀਂ ਦੇਖੇ ਹੋਣਗੇ। ਸਾਹੋ ਇੱਕ ਬਿਗ ਬਜਟ ਫ਼ਿਲਮ ਹੈ। ਇਸ ਫ਼ਿਸਮ ਵਿੱਚ ਜੈਕੀ ਸ਼ਰਾਫ, ਚੰਕੀ ਪਾਂਡੇ, ਨੀਲ ਨਿਤਿਨ ਮੁਕੇਸ਼ ਤੇ ਮੰਦਿਰਾ ਬੰਦੀ ਨਾਕਾਰਾਤਮਕ ਕਿਰਦਾਰ ਨਿਭਾ ਰਹੇ ਹਨ। ਇਹ ਫ਼ਿਲਮ ਹਿੰਦੀ, ਤਮਿਲ ਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਏਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਲੁਧਿਆਣਾ
ਦੇਸ਼
Advertisement