Miss World 2023: 71ਵੀਂ ਮਿਸ ਵਰਲਡ 2023 ਦਾ ਕਸ਼ਮੀਰ 'ਚ ਹੋਵੇਗਾ ਆਯੋਜਨ, 140 ਦੇਸ਼ ਹੋਣਗੇ ਸ਼ਾਮਿਲ
Miss World 2023: 71ਵਾਂ ਮਿਸ ਵਰਲਡ 2023 ਮੁਕਾਬਲੇ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਵਾਰ ਇਹ ਬੇਹੱਦ ਦਿਲਚਸਪ ਹੋਣ ਵਾਲਾ ਹੈ। ਦੱਸ ਦੇਈਏ ਕਿ ਇਸ ਸਾਲ ਦੇ ਅੰਤ ਵਿੱਚ ਮਿਸ ਵਰਲਡ 2023 ਕਸ਼ਮੀਰ ਵਿੱਚ ਹੋਣ ਵਾਲਾ ਹੈ,
Miss World 2023: 71ਵਾਂ ਮਿਸ ਵਰਲਡ 2023 ਮੁਕਾਬਲੇ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਵਾਰ ਇਹ ਬੇਹੱਦ ਦਿਲਚਸਪ ਹੋਣ ਵਾਲਾ ਹੈ। ਦੱਸ ਦੇਈਏ ਕਿ ਇਸ ਸਾਲ ਦੇ ਅੰਤ ਵਿੱਚ ਮਿਸ ਵਰਲਡ 2023 ਕਸ਼ਮੀਰ ਵਿੱਚ ਹੋਣ ਵਾਲਾ ਹੈ, ਜਿਸ ਵਿੱਚ 140 ਦੇਸ਼ ਹਿੱਸਾ ਲੈਣਗੇ। ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕੀਤਾ ਗਿਆ। ਪ੍ਰੈੱਸ ਕਾਨਫਰੰਸ ਵਿੱਚ ਮਿਸ ਵਰਲਡ ਕੈਰੋਲੀਨਾ ਬਿਲਾਵਸਕੀ, ਮਿਸ ਇੰਡੀਆ ਸਿਨੀ ਸ਼ੈਟੀ, ਮਿਸ ਵਰਲਡ ਕੈਰੇਬੀਅਨ ਐਮੀ ਪੇਨਾ ਅਤੇ ਮਿਸ ਵਰਲਡ ਇੰਗਲੈਂਡ ਜੈਸਿਕਾ ਗਗਨੇ ਅਤੇ ਮਿਸ ਵਰਲਡ ਅਮਰੀਕਾ ਸ਼੍ਰੀ ਸੈਣੀ ਅਤੇ ਮਿਸ ਏਸ਼ੀਆ ਪ੍ਰਿਸਲੀਆ ਕਾਰਲਾ ਸਪੁਤਰੀ ਯੂਲਸ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਸ਼ਮੀਰ ਨੂੰ 71ਵੇਂ ਮਿਸ ਵਰਲਡ 2023 ਮੁਕਾਬਲੇ ਲਈ ਚੁਣਿਆ ਗਿਆ ਹੈ।
ਕੈਰੋਲੀਨਾ ਬਿਲਾਵਸਕੀ ਨੇ ਕਿਹਾ, ''ਕਸ਼ਮੀਰ ਵਿੱਚ ਸਭ ਕੁਝ ਹੈ ਅਤੇ ਇਹ ਮਿਸ ਵਰਲਡ ਵਰਗੇ ਈਵੈਂਟ ਲਈ ਸਭ ਤੋਂ ਵਧੀਆ ਜਗ੍ਹਾ ਹੈ। ਮੈਂ ਭਾਰਤ ਦੀਆਂ ਖੂਬਸੂਰਤ ਥਾਵਾਂ ਦੇਖ ਕੇ ਹੈਰਾਨ ਹਾਂ, ਇੱਥੋਂ ਦੀਆਂ ਖੂਬਸੂਰਤ ਝੀਲਾਂ, ਇੱਥੇ ਹਰ ਕਿਸੇ ਨੇ ਸਾਡਾ ਸੁਆਗਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਜੋ ਮਹਿਮਾਨਨਿਵਾਜ਼ੀ ਮਿਲੀ ਉਹ ਸ਼ਾਨਦਾਰ ਸੀ। ਇਸ ਈਵੈਂਟ ਵਿੱਚ 140 ਦੇਸ਼ਾਂ ਨੂੰ ਹਿੱਸਾ ਲੈਂਦੇ ਦੇਖਣਾ ਰੋਮਾਂਚਕ ਹੋਵੇਗਾ। ਹਰ ਜਗ੍ਹਾ ਦੀ ਆਪਣੀ ਖੂਬਸੂਰਤੀ ਹੁੰਦੀ ਹੈ, ਪਰ ਇਹ ਵਿਲੱਖਣ ਤੇ ਹਾਵੀ ਕਰਨ ਵਾਲੀ ਹੈ।
ਮਿਸ ਇੰਡੀਆ ਸੀਨੀ ਸ਼ੈਟੀ ਨੇ ਕਿਹਾ, “ਇਹ ਮਾਣ ਵਾਲੀ ਗੱਲ ਹੈ ਕਿ ਮਿਸ ਵਰਲਡ 2023 ਕਸ਼ਮੀਰ ਵਿੱਚ ਹੋਣ ਜਾ ਰਿਹਾ ਹੈ। ਇਹ ਪਲ ਦੀਵਾਲੀ ਵਰਗਾ ਹੋਵੇਗਾ ਕਿਉਂਕਿ 140 ਦੇਸ਼ ਭਾਰਤ ਆ ਰਹੇ ਹਨ ਅਤੇ ਇੱਕ ਪਰਿਵਾਰ ਵਜੋਂ ਹਿੱਸਾ ਲੈ ਰਹੇ ਹਨ।”
ਮਿਸ ਵਰਲਡ ਅਮਰੀਕਾ ਸ਼੍ਰੀ ਸੈਣੀ ਅਤੇ ਮਿਸ ਵਰਲਡ ਆਰਗੇਨਾਈਜੇਸ਼ਨ ਦੀ ਚੇਅਰਪਰਸਨ ਅਤੇ ਸੀਈਓ ਜੂਲੀਆ ਮੋਰਲੇ ਕਸ਼ਮੀਰ ਦੇ ਮੁਕਾਬਲੇ ਦੇ ਜੇਤੂਆਂ ਦੇ ਦੌਰੇ ਵਿੱਚ ਸ਼ਾਮਲ ਹੋਏ ਹਨ। ਭਾਰਤ ਲਗਭਗ ਤਿੰਨ ਦਹਾਕਿਆਂ ਬਾਅਦ ਇਸ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ। ਦੇਸ਼ ਨੇ ਆਖ਼ਰੀ ਵਾਰ 1996 ਵਿੱਚ ਇਸ ਸਮਾਗਮ ਦੀ ਮੇਜ਼ਬਾਨੀ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।