(Source: Dainik Bhaskar)
Aamir Khan-Kiran Rao:ਕੈਸਾ ਤਲਾਕ! ਅਲੱਗ ਹੋਣ ਮਗਰੋਂ ਵੀ ਲੱਦਾਖ 'ਚ ਇਕੱਠੇ ਨੱਚਦੇ ਦਿਖੇ ਆਮਿਰ ਖ਼ਾਨ ਤੇ ਕਿਰਨ ਰਾਓ
ਕਿਰਨ ਰਾਓ ਅੱਜ ਵੀ ਆਮਿਰ ਖ਼ਾਨ ਦੇ ਨਾਲ ਹੈ ਤੇ ਅੱਗੇ ਵੀ ਇਹ ਦੋਵੇਂ ਇੱਕ-ਦੂਸਰੇ ਨਾਲ ਇਕੱਠੇ ਕੰਮ ਕਰਦੇ ਰਹਿਣਗੇ। ਕਿਰਨ ਰਾਓ ਆਮਿਰ ਦੇ ਨਾਲ ਫ਼ਿਲਮ ਲਾਲ ਸਿੰਘ ਚੱਢਾ ਦੀ ਪ੍ਰੋਡਿਊਸਰ ਵੀ ਹੈ।
ਮੁੰਬਈ: ਬੌਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਤੇ ਕਿਰਨ ਰਾਓ ਦੇ ਕੱਪਲ ਗੋਲਸ ਸਭ ਦੀ ਸਮਝ ਤੋਂ ਬਾਹਰ ਹਨ। ਦੋਵੇਂ ਇੱਕ-ਦੂਸਰੇ ਤੋਂ ਅਲੱਗ ਤਾਂ ਹੋ ਗਏ ਹਨ ਪਰ ਅਜੇ ਵੀ ਉਹ ਇੱਕ-ਦੂਸਰੇ ਨੂੰ ਸਮਾਂ ਦੇ ਰਹੇ ਹਨ। ਆਮਿਰ ਖ਼ਾਨ ਤੇ ਕਿਰਨ ਰਾਓ ਦਾ ਇਹ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਦੋਵੇਂ ਲੱਦਾਖ ਦੇ ਰਵਾਇਤੀ ਕੱਪੜਿਆਂ 'ਚ ਲੋਕ ਡਾਂਸ ਕਰਦੇ ਦਿਖੇ।
ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲੱਦਾਖ ਦੇ ਪਿੰਡ ਵਾਖਾ 'ਚ ਚੱਲ ਰਹੀ ਹੈ। ਪਿੰਡ ਦੇ ਲੋਕਾਂ ਨੇ ਉਨ੍ਹਾਂ ਦਾ ਖੂਬ ਸਵਾਗਤ ਕੀਤਾ ਤੇ ਦੋਵਾਂ ਨੇ ਪਿੰਡ ਦੇ ਲੋਕਾਂ ਨਾਲ ਖੂਬ ਵਕਤ ਬਿਤਾਇਆ। ਹਾਲ ਹੀ 'ਚ ਫ਼ਿਲਮ ਦੀ ਟੀਮ 'ਤੇ ਲੋਕਲ ਲੋਕਾਂ ਨੇ ਗੰਦਗੀ ਫੈਲਾਉਣ ਦਾ ਇਲਜ਼ਾਮ ਲਾਇਆ ਸੀ ਜਿਸ ਤੋਂ ਬਾਅਦ ਟੀਮ ਨੇ ਬਿਆਨ ਜਾਰੀ ਕਰ ਸਫਾਈ ਪੇਸ਼ ਕੀਤੀ ਸੀ।
ਦੱਸ ਦਈਏ ਕਿ 3 ਜੁਲਾਈ ਨੂੰ ਕਿਰਨ ਰਾਓ ਤੇ ਆਮਿਰ ਖ਼ਾਨ ਨੇ ਅਲੱਗ ਹੋਣ ਦਾ ਐਲਾਨ ਕੀਤਾ ਸੀ। ਉਸ ਤੋਂ ਅਗਲੇ ਹੀ ਦਿਨ ਦੋਵਾਂ ਨੇ ਸਭ ਦੇ ਸਾਹਮਣੇ ਆ ਕੇ ਇਹ ਬਿਆਨ ਦਿੱਤਾ ਕਿ ਭਾਵੇਂ ਦੋਵਾਂ ਦੇ ਰਸਤੇ ਅਲੱਗ ਹੋ ਗਏ ਹਨ ਪਰ ਇੱਕ ਦੂਸਰੇ ਦਾ ਸਾਥ ਇਹ ਜੋੜੀ ਹਮੇਸ਼ਾ ਦਿੰਦੀ ਰਹੇਗੀ।
ਇਸ ਕਾਰਨ ਕਿਰਨ ਰਾਓ ਅੱਜ ਵੀ ਆਮਿਰ ਖ਼ਾਨ ਦੇ ਨਾਲ ਹੈ ਤੇ ਅੱਗੇ ਵੀ ਇਹ ਦੋਵੇਂ ਇੱਕ-ਦੂਸਰੇ ਨਾਲ ਇਕੱਠੇ ਕੰਮ ਕਰਦੇ ਰਹਿਣਗੇ। ਕਿਰਨ ਰਾਓ ਆਮਿਰ ਦੇ ਨਾਲ ਫ਼ਿਲਮ ਲਾਲ ਸਿੰਘ ਚੱਢਾ ਦੀ ਪ੍ਰੋਡਿਊਸਰ ਵੀ ਹੈ।
ਇਹ ਵੀ ਪੜ੍ਹੋ: Amrit Mann ਨਾਲ ਹਿੱਟ ਹੋਣ ਮਗਰੋਂ Nimrat Khaira ਦੀ Arjan Dhillon ਨਾਲ ਜੋੜੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904