(Source: ECI/ABP News)
Amrit Maan ਨਾਲ ਹਿੱਟ ਹੋਣ ਮਗਰੋਂ Nimrat Khaira ਦੀ Arjan Dhillon ਨਾਲ ਜੋੜੀ
ਦੇਸੀ ਕਰੂ ਦੀ ਜੋੜੀ ਨੇ ਖੁਲਾਸਾ ਕੀਤਾ ਕਿ ਨਿਮਰਤ ਜਲਦੀ ਹੀ ਆਪਣੀ ਨਵੀਂ ਐਲਬਮ ਰਿਲੀਜ਼ ਕਰ ਰਹੀ ਹੈ। ਉਨ੍ਹਾਂ ਨੇ ਉਸ ਐਲਬਮ ਵਿੱਚ ਕੰਮ ਕੀਤਾ ਹੈ। ਮੰਨਿਆ ਜਾ ਸਕਦਾ ਹੈ ਕਿ ਅਰਜਨ ਢਿੱਲੋਂ ਦੀ ਕੋਲੈਬੋਰੇਸ਼ਨ ਨਿਮਰਤ ਦੀ ਆਉਣ ਵਾਲੀ ਐਲਬਮ ਵਿੱਚ ਨਜ਼ਰ ਆਵੇ।
![Amrit Maan ਨਾਲ ਹਿੱਟ ਹੋਣ ਮਗਰੋਂ Nimrat Khaira ਦੀ Arjan Dhillon ਨਾਲ ਜੋੜੀ Nimrat Khaira paired up with Arjan Dhillon after being hit with Amrit Mann Amrit Maan ਨਾਲ ਹਿੱਟ ਹੋਣ ਮਗਰੋਂ Nimrat Khaira ਦੀ Arjan Dhillon ਨਾਲ ਜੋੜੀ](https://feeds.abplive.com/onecms/images/uploaded-images/2021/07/15/f8d148b77b1a10bb7fb10f68f5fada22_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਨਿਮਰਤ ਖਹਿਰਾ ਨੇ ਅੰਮ੍ਰਿਤ ਮਾਨ ਨਾਲ ਸੁਪਰਹਿੱਟ ਟ੍ਰੈਕ 'ਸਿਰਾ ਈ ਹੋਊ' 'ਤੇ ਦਰਸ਼ਕਾਂ ਨੂੰ ਨਚਾਉਣ ਤੋਂ ਬਾਅਦ ਇੱਕ ਹੋਰ ਨਵੀਂ ਕੋਲੈਬੋਰੇਸ਼ਨ ਦਾ ਹਿੰਟ ਦੇ ਦਿੱਤਾ ਹੈ। ਜੀ ਹਾਂ ਬਹੁਤ ਜਲਦ ਨਿਮਰਤ ਖਹਿਰਾ ਦੀ ਇੱਕ ਹੋਰ ਕੋਲੈਬੋਰੇਸ਼ਨ ਦੇਖਣ ਨੂੰ ਮਿਲੇਗੀ। ਗੀਤਕਾਰ ਤੋਂ ਗਾਇਕ ਬਣੇ ਅਰਜਨ ਢਿੱਲੋਂ ਦੇ ਇਨ੍ਹੀਂ ਦਿਨੀਂ ਚਰਚੇ ਸਭ ਪਾਸੇ ਹਨ ਤੇ ਇਸੇ ਅਰਜਨ ਢਿੱਲੋਂ ਨਾਲ ਕੋਲੈਬੋਰੇਸ਼ਨ ਵਿੱਚ ਦਿਖੇਗੀ ਨਿਮਰਤ ਖਹਿਰਾ।
ਹਾਲਾਂਕਿ ਦੋਵਾਂ ਕਲਾਕਾਰਾਂ ਵੱਲੋਂ ਇਸ ਕੋਲੈਬੋਰੇਸ਼ਨ ਦੀ ਆਫੀਸ਼ੀਅਲ ਦਾ ਐਲਾਨ ਫਿਲਹਾਲ ਨਹੀਂ ਕੀਤਾ ਗਿਆ ਪਰ ਦੋਵਾਂ ਨੇ ਆਪਣੀ ਇਕੱਠਿਆਂ ਦੀ ਤਸਵੀਰ ਸਾਂਝੀ ਕਰ ਆਪਣੇ ਆਉਣ ਵਾਲੇ ਟ੍ਰੈਕ ਲਈ ਹਿੰਟ ਦਿੱਤਾ ਹੈ। ਇਸ ਗਾਣੇ ਦਾ ਮਿਊਜ਼ਿਕ ਦੇਸੀ ਕਰੂ ਦੁਆਰਾ ਤਿਆਰ ਕੀਤਾ ਜਾਵੇਗਾ। ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਦੇਸੀ ਕਰੁ ਵਾਲੇ ਗੋਲਡੀ ਤੇ ਸੱਤਾ ਵੀ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਕੁਝ ਹਫ਼ਤੇ ਪਹਿਲਾਂ ਹੀ, ਦੇਸੀ ਕਰੂ ਦੀ ਜੋੜੀ ਨੇ ਖੁਲਾਸਾ ਕੀਤਾ ਕਿ ਨਿਮਰਤ ਜਲਦੀ ਹੀ ਆਪਣੀ ਨਵੀਂ ਐਲਬਮ ਰਿਲੀਜ਼ ਕਰ ਰਹੀ ਹੈ। ਉਨ੍ਹਾਂ ਨੇ ਉਸ ਐਲਬਮ ਵਿੱਚ ਕੰਮ ਕੀਤਾ ਹੈ। ਇਸ ਲਈ, ਇਹ ਵੀ ਮੰਨਿਆ ਜਾ ਸਕਦਾ ਹੈ ਕਿ ਅਰਜਨ ਢਿੱਲੋਂ ਦੀ ਕੋਲੈਬੋਰੇਸ਼ਨ ਨਿਮਰਤ ਖਹਿਰਾ ਦੀ ਆਉਣ ਵਾਲੀ ਐਲਬਮ ਵਿੱਚ ਨਜ਼ਰ ਆਵੇ।
ਐਲਬਮ ਦੇ ਬਾਰੇ ਕੁਝ ਖਾਸ ਸ਼ੇਅਰ ਨਹੀਂ ਕੀਤਾ ਗਿਆ ਕਿ ਇਸ ਵਿੱਚ ਕੀ ਕੁਝ ਹੋਵੇਗਾ ਪਰ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਨਿਮਰਤ ਤੇ ਅਰਜਨ ਇਕੱਠੇ ਕੰਮ ਕਰ ਰਹੇ ਹਨ। ਨਿਮਰਤ ਵੱਲੋਂ ਗਾਏ ਗਏ ਕਈ ਗਾਣਿਆਂ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਕਿ ਦੋਵੇਂ ਗਾਇਕ ਪਹਿਲੀ ਵਾਰ ਸਕਰੀਨ ਸ਼ੇਅਰ ਕਰਨਗੇ।
ਇਹ ਵੀ ਪੜ੍ਹੋ: ਮਰਦਾਂ 'ਚ ਖ਼ਰਾਬ ਜਿਨਸੀ ਸਿਹਤ ਨੂੰ ਦਰਸਾਉਂਦੇ ਹਨ ਇਹ 4 ਲੱਛਣ, ਨਾ ਕਰੋ ਅਣਦੇਖਾ ਨਹੀਂ ਤਾਂ ਪੈ ਸਕਦਾ ਪਛਤਾਉਣਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)