Rakesh Bedi: 'ਗਦਰ' ਫੇਮ ਰਾਕੇਸ਼ ਬੇਦੀ ਦੀ ਪਤਨੀ ਹੋਈ ਧੋਖਾਧੜੀ ਦੀ ਸ਼ਿਕਾਰ, ਠੱਗ ਨੇ ਬੈਂਕ 'ਚੋਂ ਗਾਇਬ ਕੀਤੇ 5 ਲੱਖ ਰੁਪਏ
Rakesh Bedi Wife Faced Cyber Fraud: ਬਾਲੀਵੁੱਡ ਅਭਿਨੇਤਾ ਅਤੇ ਟੀਵੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਰਾਕੇਸ਼ ਬੇਦੀ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ਦੀ ਪਤਨੀ ਅਰਾਧਨਾ ਸਾਈਬਰ ਧੋਖਾਧੜੀ
Rakesh Bedi Wife Faced Cyber Fraud: ਬਾਲੀਵੁੱਡ ਅਭਿਨੇਤਾ ਅਤੇ ਟੀਵੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਰਾਕੇਸ਼ ਬੇਦੀ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ਦੀ ਪਤਨੀ ਅਰਾਧਨਾ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ, ਜਿਸ ਕਾਰਨ ਉਸ ਨੂੰ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਦਰਅਸਲ, ਕਿਸੇ ਅਣਪਛਾਤੇ ਵਿਅਕਤੀ ਨੇ ਰਾਕੇਸ਼ ਬੇਦੀ ਦੀ ਪਤਨੀ ਅਰਾਧਨਾ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਬੈਂਕ ਤੋਂ ਫ਼ੋਨ ਕਰ ਰਿਹਾ ਹੈ। ਇਸ ਤੋਂ ਬਾਅਦ ਵਿਅਕਤੀ ਨੇ ਕਿਹਾ ਕਿ ਉਸ ਦੇ ਖਾਤੇ 'ਚ ਗਲਤੀ ਨਾਲ ਪੈਸੇ ਭੇਜ ਦਿੱਤੇ ਗਏ ਹਨ। ਪੈਸੇ ਦੋਬਾਰਾ ਸਹੀ ਖਾਤੇ ਵਿੱਚ ਵਾਪਸ ਭੇਜੇ ਜਾ ਸਕਣ ਇਸ ਲਈ ਵਿਅਕਤੀ ਨੇ ਅਰਾਧਨਾ ਨੂੰ ਆਪਣਾ ਓਟੀਪੀ ਉਸ ਨਾਲ ਸਾਂਝਾ ਕਰਨ ਲਈ ਕਿਹਾ।
ਬੈਂਕ ਵਿੱਚੋਂ ਗਾਇਬ ਹੋਏ ਕਰੀਬ 5 ਲੱਖ ਰੁਪਏ
ਜਦੋਂ ਅਰਾਧਨਾ ਨੂੰ ਕਾਲਰ 'ਤੇ ਸ਼ੱਕ ਹੋਇਆ ਤਾਂ ਉਸ ਨੇ ਫੋਨ ਕੱਟ ਦਿੱਤਾ। ਹਾਲਾਂਕਿ ਇਸ ਦੇ ਬਾਵਜੂਦ ਉਸ ਦੇ ਖਾਤੇ 'ਚੋਂ 4.98 ਲੱਖ ਰੁਪਏ ਗਾਇਬ ਹੋ ਗਏ। ਠੱਗੀ ਹੋਣ ਤੋਂ ਬਾਅਦ ਅਰਾਧਨਾ ਨੇ ਬੈਂਕ ਅਤੇ ਫਿਰ ਪੁਲਿਸ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ।
ਪਹਿਲਾਂ ਰਾਕੇਸ਼ ਬੇਦੀ ਨਾਲ ਹੋਈ ਸੀ ਧੋਖਾਧੜੀ
ਰਾਕੇਸ਼ ਬੇਦੀ ਦੀ ਪਤਨੀ ਅਰਾਧਨਾ ਨਾਲ ਧੋਖਾਧੜੀ ਦਾ ਮਾਮਲਾ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਦਰਜ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਰਾਕੇਸ਼ ਬੇਦੀ ਨੂੰ ਵੀ ਸਾਈਬਰ ਫਰਾਡ ਦਾ ਸ਼ਿਕਾਰ ਹੋਣਾ ਪਿਆ ਸੀ, ਜਿਸ 'ਚ ਉਨ੍ਹਾਂ ਨੂੰ 85 ਹਜ਼ਾਰ ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ।
ਜਨਵਰੀ ਵਿੱਚ ਰਾਕੇਸ਼ ਬੇਦੀ ਨੇ ਖੁਲਾਸਾ ਕੀਤਾ ਸੀ ਕਿ ਉਹ ਪੁਣੇ ਵਿੱਚ ਆਪਣਾ ਟੂ ਬੀਐਚਕੇ ਫਲੈਟ ਵੇਚਣਾ ਚਾਹੁੰਦਾ ਸੀ, ਜਿਸ ਲਈ ਉਨ੍ਹਾਂ ਇਸ਼ਤਿਹਾਰ ਦਿੱਤਾ ਸੀ। ਫਿਰ ਆਪਣੇ ਆਪ ਨੂੰ ਆਰਮੀ ਅਫਸਰ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਫਲੈਟ ਖਰੀਦਣ ਵਿੱਚ ਦਿਲਚਸਪੀ ਦਿਖਾਈ ਅਤੇ ਉਸ ਦੇ ਬੈਂਕਿੰਗ ਵੇਰਵੇ ਲੈ ਕੇ ਧੋਖਾਧੜੀ ਕੀਤੀ, ਜਿਸ ਤੋਂ ਬਾਅਦ ਬੇਦੀ ਨੂੰ 85 ਹਜ਼ਾਰ ਰੁਪਏ ਦਾ ਨੁਕਸਾਨ ਝੱਲਣਾ ਪਿਆ।