Rio Kapadia Demise: ਅਦਾਕਾਰ ਰੀਓ ਕਪਾਡੀਆ ਦਾ ਦੇਹਾਂਤ, ਆਖਰੀ ਵਾਰ 'ਮੇਡ ਇਨ ਹੈਵਨ 2' 'ਚ ਆਏ ਨਜ਼ਰ
Rio Kapadia Demise: ਬਾਲੀਵੁੱਡ ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, 'ਦਿਲ ਚਾਹਤਾ ਹੈ' ਤੋਂ ਲੈ ਕੇ 'ਚੱਕ ਦੇ ਇੰਡੀਆ' ਅਤੇ 'ਹੈਪੀ ਨਿਊ ਈਅਰ' ਤੱਕ ਕਈ ਵੱਡੀਆਂ ਫਿਲਮਾਂ 'ਚ ਕੰਮ ਕਰ
Rio Kapadia Demise: ਬਾਲੀਵੁੱਡ ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, 'ਦਿਲ ਚਾਹਤਾ ਹੈ' ਤੋਂ ਲੈ ਕੇ 'ਚੱਕ ਦੇ ਇੰਡੀਆ' ਅਤੇ 'ਹੈਪੀ ਨਿਊ ਈਅਰ' ਤੱਕ ਕਈ ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ ਰੀਓ ਕਪਾਡੀਆ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਅਦਾਕਾਰ ਦੇ ਦੋਸਤ ਫੈਜ਼ਲ ਮਲਿਕ ਨੇ ਵੀ ਇਸ ਦੁਖਦ ਘਟਨਾ ਬਾਰੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰੀਓ ਕਪਾਡੀਆ ਨੇ ਵੀਰਵਾਰ 13 ਸਤੰਬਰ ਨੂੰ ਆਖਰੀ ਸਾਹ ਲਿਆ। ਦੱਸਣਯੋਗ ਹੈ ਕਿ ਅਗਸਤ 2023 'ਚ ਉਹ ਆਖਰੀ ਵਾਰ ਜ਼ੋਇਆ ਅਖਤਰ ਦੀ ਫਿਲਮ 'ਮੇਡ ਇਨ ਹੈਵਨ 2' 'ਚ ਨਜ਼ਰ ਆਏ ਸੀ।
15 ਸਤੰਬਰ ਨੂੰ ਹੋਵੇਗਾ ਅੰਤਿਮ ਸਸਕਾਰ
ਇਸ ਦਰਦਨਾਕ ਘਟਨਾ 'ਤੇ 66 ਸਾਲਾ ਰੀਓ ਕਪਾਡੀਆ ਦੇ ਪਰਿਵਾਰ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਦਾਕਾਰ ਨੇ ਵੀਰਵਾਰ ਦੁਪਹਿਰ 12.30 ਵਜੇ ਆਖਰੀ ਸਾਹ ਲਿਆ। 8 ਜੂਨ 1957 ਨੂੰ ਜਨਮੇ ਰੀਓ ਦੀ ਪਤਨੀ ਦਾ ਨਾਂ ਮਾਰੀਆ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਪਰਿਵਾਰ ਨੇ ਦੱਸਿਆ ਕਿ ਅਦਾਕਾਰ ਦਾ ਅੰਤਿਮ ਸਸਕਾਰ 15 ਸਤੰਬਰ ਨੂੰ ਸਵੇਰੇ 11 ਵਜੇ ਗੋਰੇਗਾਂਵ ਵਿੱਚ ਕੀਤਾ ਜਾਵੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਰੀਓ ਕਪਾਡੀਆ ਦੇ ਮਸ਼ਹੂਰ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ 'ਬਾਂਬੇ ਬੇਗਮਜ਼', 'ਦਿ ਬਿਗ ਬੁੱਲ', 'ਹੈਪੀ ਨਿਊ ਈਅਰ', 'ਮਰਦਾਨੀ', 'ਮਹਾਭਾਰਤ', 'ਏਜੰਟ ਵਿਨੋਦ', 'ਮੁੰਬਈ ਮੇਰੀ ਜਾਨ', 'ਚੱਕ ਦੇ ਇੰਡੀਆ', 'ਏਕ ਲੜਕੀ ਅੰਜਾਨੀ ਹੈ', 'ਕਰਮਾ', 'ਕੁਸੁਮ: ਇਕ ਆਮ ਲੜਕੀ ਕੀ ਕਹਾਣੀ' ਤੋਂ ਲੈ ਕੇ 'ਕਿਉੰਕੀ ਸਾਸ ਭੀ ਕਭੀ ਬਹੂ ਥੀ' ਵਿੱਚ ਨਜ਼ਰ ਆਏ ਸੀ।
Read More: Jaswinder Bhalla: ਜਸਵਿੰਦਰ ਭੱਲਾ ਦਾ ਫੋਨ ਹੋਇਆ ਚੋਰੀ, ਅਦਾਕਾਰ ਬੋਲਿਆ- 'ਡਾਟਾ ਮੋੜ ਦੇਵੋ ਬੇਸ਼ਕ ਰੱਖ ਲਵੋ ਫੋਨ'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।