Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਦੇ ਫੈਨ ਹੋਏ ਦਿੱਲੀ CM ਕੇਜਰੀਵਾਲ, ਕਪਿਲ ਸ਼ਰਮਾ ਦੇ ਨਾਮ 'ਤੇ ਚੱਲ ਰਿਹਾ ਫਰੌਡ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE
Background
Entertainment News Today Latest Updates 14 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਕਪਿਲ ਸ਼ਰਮਾ ਦੇ ਨਾਮ 'ਤੇ ਹੋ ਰਿਹਾ ਫਰੌਡ, ਸ਼ੋਅ 'ਚ ਐਂਟਰੀ ਲਈ ਫੈਨਜ਼ ਤੋਂ ਮੰਗੇ ਜਾ ਰਹੇ ਪੈਸੇ, ਕਮੇਡੀਅਨ ਨੇ ਕਹੀ ਇਹ ਗੱਲ
The Kapil Sharma Show Ticket: ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ ਅਤੇ ਇਸ ਸ਼ੋਅ ਦੀ ਪ੍ਰਸਿੱਧੀ ਪੂਰੀ ਦੁਨੀਆ ਵਿੱਚ ਹੈ। ਹਾਲਾਂਕਿ, ਕੁਝ ਧੋਖੇਬਾਜ਼ ਕਪਿਲ ਦਾ ਨਾਮ ਵਰਤ ਕੇ ਦਰਸ਼ਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੈਦਰਾਬਾਦ ਦੇ ਇੱਕ ਕਾਮੇਡੀਅਨ ਪ੍ਰਸ਼ੰਸਕ ਨੇ ਕਪਿਲ ਨੂੰ ਇੱਕ ਔਨਲਾਈਨ ਇਸ਼ਤਿਹਾਰ ਬਾਰੇ ਪੋਸਟ ਕੀਤਾ, ਜਿਸ ਵਿੱਚ ਕਪਿਲ ਸ਼ਰਮਾ ਸ਼ੋਅ ਲਈ ਟਿਕਟਾਂ ਵੇਚਣ ਦਾ ਦਾਅਵਾ ਕੀਤਾ ਗਿਆ ਸੀ।
ਕਪਿਲ ਸ਼ਰਮਾ ਨੇ ਦਰਸ਼ਕਾਂ ਨੂੰ ਦੱਸ ਦਿੱਤਾ ਸੱਚ
ਕਪਿਲ ਦੇ ਪ੍ਰਸ਼ੰਸਕ ਨੇ ਕਾਮੇਡੀਅਨ ਨੂੰ ਇਸ਼ਤਿਹਾਰ ਭੇਜਿਆ ਅਤੇ ਪੁੱਛਿਆ, "ਕਪਿਲ ਸ਼ਰਮਾ ਸਰ ਕਿਰਪਾ ਕਰਕੇ ਦੱਸੋ ਕਿ ਕੀ ਇਹ ਸੱਚ ਹੈ ਕਿਉਂਕਿ ਅਸੀਂ ਹੈਦਰਾਬਾਦ ਤੋਂ ਤੁਹਾਡੇ ਵੱਡੇ ਪ੍ਰਸ਼ੰਸਕ ਹਾਂ ਅਤੇ ਤੁਹਾਨੂੰ ਲਾਈਵ ਪ੍ਰਦਰਸ਼ਨ ਕਰਦੇ ਦੇਖਣਾ ਚਾਹੁੰਦੇ ਹਾਂ।" ਕਪਿਲ ਨੇ ਟਵੀਟ ਦੇਖਿਆ ਅਤੇ ਜਵਾਬ ਦਿੱਤਾ, "ਸਰ ਇਹ ਇੱਕ ਧੋਖਾਧੜੀ ਹੈ... ਅਸੀਂ ਲਾਈਵ ਸ਼ੂਟ ਦੇਖਣ ਲਈ ਆਪਣੇ ਦਰਸ਼ਕਾਂ ਤੋਂ ਕਦੇ ਇੱਕ ਪੈਸਾ ਵੀ ਨਹੀਂ ਲੈਂਦੇ, ਕਿਰਪਾ ਕਰਕੇ ਅਜਿਹੇ ਧੋਖੇਬਾਜ਼ ਲੋਕਾਂ ਤੋਂ ਸਾਵਧਾਨ ਰਹੋ, ਧੰਨਵਾਦ"।
[blurb]
Sir it’s a fraud. we never charge our audiences a single penny to see the live shoot, pls beware of these kind of fraud people 🙏 thank you https://t.co/j2DN2Ijo9X
— Kapil Sharma (@KapilSharmaK9) September 13, 2023
[/blurb]
ਤੁਹਾਨੂੰ ਦੱਸ ਦਈਏ ਕਿ ਦ ਕਪਿਲ ਸ਼ਰਮਾ ਸ਼ੋਅ ਦਾ ਚੌਥਾ ਸੀਜ਼ਨ ਸਤੰਬਰ 2022 ਵਿੱਚ ਸ਼ੁਰੂ ਹੋਇਆ ਸੀ ਅਤੇ ਇਹ ਜੁਲਾਈ 2023 ਵਿੱਚ ਖ਼ਤਮ ਹੋਇਆ ਸੀ। 'ਦ ਕਪਿਲ ਸ਼ਰਮਾ ਸ਼ੋਅ' ਦੀ ਜਗ੍ਹਾ ਇੰਨੀਂ ਦਿਨੀਂ ਟੀਵੀ 'ਤੇ ਇੰਡੀਆਜ਼ ਗੌਟ ਟੈਲੇਂਟ ਸ਼ੋਅ ਚੱਲ ਰਿਹਾ ਹੈ। ਗ੍ਰੈਂਡ ਫਿਨਾਲੇ ਤੋਂ ਪਹਿਲਾਂ, ਕਪਿਲ ਨੇ ਆਪਣੇ ਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ ਅਤੇ ਇਸ ਨੂੰ ਸੀਜ਼ਨ ਦਾ 'ਆਖਰੀ ਫੋਟੋਸ਼ੂਟ' ਕਿਹਾ ਸੀ।
ਇਨ੍ਹਾਂ ਤਸਵੀਰਾਂ 'ਚ ਕਪਿਲ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਹਨ ਅਤੇ ਹੱਸ ਰਹੇ ਹਨ। ਸ਼ੋਅ ਤੋਂ ਬਾਅਦ, ਕਪਿਲ ਆਪਣੇ ਗਰੁੱਪ (ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ, ਵਿਕਾਸ ਮਹਿਤਾ ਅਤੇ ਕੀਕੂ ਸ਼ਾਰਦਾ) ਨਾਲ ਅਮਰੀਕਾ ਵਿੱਚ ਸ਼ੋਅ ਲਈ ਰਵਾਨਾ ਹੋ ਗਏ।
Entertainment News Live Today: Deep Dhillon: ਕੈਨੇਡਾ ਛੱਡ ਪੰਜਾਬ ਪਰਤੇ ਦੀਪ ਢਿੱਲੋਂ, ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਇਹ ਖਾਸ ਪੋਸਟ
Deep Dhillon Return India: ਪੰਜਾਬੀ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਸੰਗੀਤ ਜਗਤ ਵਿੱਚ ਲੰਬੇ ਸਮੇਂ ਤੋਂ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ। ਦੱਸ ਦੇਈਏ ਕਿ ਪੰਜਾਬੀ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਆਪਣੇ ਪਰਿਵਾਰ ਨਾਲ ਪੰਜਾਬ ਪਰਤ ਚੁੱਕੇ ਹਨ। ਕਲਾਕਾਰ ਵੱਲੋਂ ਇੱਕ ਪੋਸਟ ਸ਼ੇਅਰ ਕਰ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਗਈ।
Read More: Deep Dhillon: ਕੈਨੇਡਾ ਛੱਡ ਪੰਜਾਬ ਪਰਤੇ ਦੀਪ ਢਿੱਲੋਂ, ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਇਹ ਖਾਸ ਪੋਸਟ
Entertainment News Live: Sapna Choudhary: ਸਪਨਾ ਚੌਧਰੀ ਤੋਂ ਸਲਮਾਨ ਨੇ ਪੁੁੱਛਿਆ ਕਿਉਂ ਖਾਦਾ ਜ਼ਹਿਰ ? ਬਿੱਗ ਬੌਸ ਸਟੇਜ 'ਤੇ ਡਾਂਸਰ ਨੇ ਦੱਸਿਆ ਜ਼ਿੰਦਗੀ ਦਾ ਡੂੰਘਾ ਰਾਜ਼
Sapna Choudhary Suicide: ਸਪਨਾ ਚੌਧਰੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਆਪਣੇ ਡਾਂਸ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਵਾਲੀ ਸਪਨਾ ਕਾਫੀ ਮਸ਼ਹੂਰ ਹੈ। ਪਰ ਉਸ ਨੇ ਜੋ ਵੀ ਪ੍ਰਸਿੱਧੀ ਹਾਸਲ ਕੀਤੀ ਹੈ, ਉਸ ਪਿੱਛੇ ਬਹੁਤ ਮਿਹਨਤ ਹੈ। ਸਪਨਾ ਚੌਧਰੀ ਨੂੰ ਆਸਾਨੀ ਨਾਲ ਪ੍ਰਸਿੱਧੀ ਨਹੀਂ ਮਿਲੀ। ਇਸ ਪਿੱਛੇ ਬਹੁਤ ਮਿਹਨਤ ਹੈ। ਅੱਜ ਇਸ ਕਹਾਣੀ ਵਿੱਚ ਅਸੀਂ ਸਪਨਾ ਚੌਧਰੀ ਦੀ ਸੰਘਰਸ਼ ਭਰੀ ਜ਼ਿੰਦਗੀ ਬਾਰੇ ਜਾਣਾਂਗੇ।
Read More: Sapna Choudhary: ਸਪਨਾ ਚੌਧਰੀ ਤੋਂ ਸਲਮਾਨ ਨੇ ਪੁੁੱਛਿਆ ਕਿਉਂ ਖਾਦਾ ਜ਼ਹਿਰ ? ਬਿੱਗ ਬੌਸ ਸਟੇਜ 'ਤੇ ਡਾਂਸਰ ਨੇ ਦੱਸਿਆ ਜ਼ਿੰਦਗੀ ਦਾ ਡੂੰਘਾ ਰਾਜ਼
Entertainment News Live Today: Allu Arjun Praises SRK: ਅੱਲੂ ਅਰਜੁਨ ਤੋਂ ਫਿਲਮ 'ਜਵਾਨ' ਦੀ ਤਾਰੀਫ ਸੁਣ ਗਦਗਦ ਹੋਏ ਸ਼ਾਹਰੁਖ, ਕਿੰਗ ਖਾਨ ਬੋਲੇ- ਤਿੰਨ ਵਾਰ ਵੇਖੀ ਪੁਸ਼ਪਾ...
Allu Arjun Praises SRK: ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਸੈਲੇਬਸ ਅਤੇ ਪ੍ਰਸ਼ੰਸਕ ਇਸ ਨੂੰ ਦੇਖਣ ਤੋਂ ਬਾਅਦ ਫਿਲਮ ਦੀ ਤਾਰੀਫ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਮਲਾਇਕਾ ਅਰੋੜਾ, ਅਰਜੁਨ ਕਪੂਰ, ਵਰੁਣ ਧਵਨ ਤੋਂ ਬਾਅਦ ਸਾਊਥ ਸਟਾਰ ਅੱਲੂ ਅਰਜੁਨ ਨੇ ਜਵਾਨ ਦੀ ਤਾਰੀਫ ਕੀਤੀ ਹੈ। ਅੱਲੂ ਅਰਜੁਨ ਨੇ ਪੂਰੀ ਸਟਾਰ ਕਾਸਟ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸ ਨੇ ਫਿਲਮ ਲਈ ਅਰਦਾਸ ਕੀਤੀ ਸੀ।
Read More: Allu Arjun Praises SRK: ਅੱਲੂ ਅਰਜੁਨ ਤੋਂ ਫਿਲਮ 'ਜਵਾਨ' ਦੀ ਤਾਰੀਫ ਸੁਣ ਗਦਗਦ ਹੋਏ ਸ਼ਾਹਰੁਖ, ਕਿੰਗ ਖਾਨ ਬੋਲੇ- ਤਿੰਨ ਵਾਰ ਵੇਖੀ ਪੁਸ਼ਪਾ...
Entertainment News Live: Rio Kapadia Demise: ਅਦਾਕਾਰ ਰੀਓ ਕਪਾਡੀਆ ਦਾ ਦੇਹਾਂਤ, ਆਖਰੀ ਵਾਰ 'ਮੇਡ ਇਨ ਹੈਵਨ 2' 'ਚ ਆਏ ਨਜ਼ਰ
Rio Kapadia Demise: ਬਾਲੀਵੁੱਡ ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, 'ਦਿਲ ਚਾਹਤਾ ਹੈ' ਤੋਂ ਲੈ ਕੇ 'ਚੱਕ ਦੇ ਇੰਡੀਆ' ਅਤੇ 'ਹੈਪੀ ਨਿਊ ਈਅਰ' ਤੱਕ ਕਈ ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ ਰੀਓ ਕਪਾਡੀਆ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਅਦਾਕਾਰ ਦੇ ਦੋਸਤ ਫੈਜ਼ਲ ਮਲਿਕ ਨੇ ਵੀ ਇਸ ਦੁਖਦ ਘਟਨਾ ਬਾਰੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰੀਓ ਕਪਾਡੀਆ ਨੇ ਵੀਰਵਾਰ 13 ਸਤੰਬਰ ਨੂੰ ਆਖਰੀ ਸਾਹ ਲਿਆ। ਦੱਸਣਯੋਗ ਹੈ ਕਿ ਅਗਸਤ 2023 'ਚ ਉਹ ਆਖਰੀ ਵਾਰ ਜ਼ੋਇਆ ਅਖਤਰ ਦੀ ਫਿਲਮ 'ਮੇਡ ਇਨ ਹੈਵਨ 2' 'ਚ ਨਜ਼ਰ ਆਏ ਸੀ।
Read More: Rio Kapadia Demise: ਅਦਾਕਾਰ ਰੀਓ ਕਪਾਡੀਆ ਦਾ ਦੇਹਾਂਤ, ਆਖਰੀ ਵਾਰ 'ਮੇਡ ਇਨ ਹੈਵਨ 2' 'ਚ ਆਏ ਨਜ਼ਰ
Entertainment News Live Today: Jaswinder Bhalla: ਜਸਵਿੰਦਰ ਭੱਲਾ ਦਾ ਫੋਨ ਹੋਇਆ ਚੋਰੀ, ਅਦਾਕਾਰ ਬੋਲਿਆ- 'ਡਾਟਾ ਮੋੜ ਦੇਵੋ ਬੇਸ਼ਕ ਰੱਖ ਲਵੋ ਫੋਨ'
Jaswinder Bhalla's phone stolen: ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਕਾਮੇਡੀ ਨਾਲ ਪ੍ਰਸ਼ੰਸਕਾਂ ਨੂੰ ਹਸਾਉਣ ਵਾਲੇ ਹਾਸ ਕਲਾਕਾਰ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪੰਜਾਬੀ ਕਾਮੇਡੀ ਸਟਾਰ ਆਪਣੀ ਅਪਕਮਿੰਗ ਫਿਲਮ ਗੱਡੀ ਜਾਂਦੀ ਏ ਛਲਾਗਾਂ ਮਾਰਦੀ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ। ਇਸ ਦੌਰਾਨ ਪੂਰੀ ਸਟਾਰ ਕਾਸਟ ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੀ ਹੈ। ਪਰ ਇਸ ਵਿਚਾਲੇ ਜਸਵਿੰਦਰ ਭੱਲਾ ਦਾ ਫੋਨ ਚੋਰੀ ਹੋ ਗਿਆ। ਜਿਸ ਤੋਂ ਬਾਅਦ ਅਦਾਕਾਰ ਬੇਹੱਦ ਨਿਰਾਸ਼ ਹੈ।
Read More: Jaswinder Bhalla: ਜਸਵਿੰਦਰ ਭੱਲਾ ਦਾ ਫੋਨ ਹੋਇਆ ਚੋਰੀ, ਅਦਾਕਾਰ ਬੋਲਿਆ- 'ਡਾਟਾ ਮੋੜ ਦੇਵੋ ਬੇਸ਼ਕ ਰੱਖ ਲਵੋ ਫੋਨ'