ਗੁਟਖਾ ਦੇ ਵਿਗਿਆਪਨ ਕਰਕੇ ਫੈਨਸ ਦੇ ਗੁੱਸੇ ਦਾ ਸ਼ਿਕਾਰ ਹੋਏ ਅਕਸ਼ੇ ਕੁਮਾਰ ਨੇ ਫੈਨਸ ਤੋਂ ਮੰਗੀ ਮੁਆਫੀ, ਕਹੀ ਦਿਲ ਛੁੱਹਣ ਵਾਲੀ ਗੱਲ
ਅਕਸ਼ੇ ਕੁਮਾਰ ਨੂੰ ਜਿੰਨਾ ਫੈਨਸ ਪਸੰਦ ਕਰਦੇ ਹਨ, ਐਕਟਰ ਵੀ ਉਨ੍ਹਾਂ ਦਾ ਓਨਾ ਹੀ ਖਿਆਲ ਰੱਖਦੇ ਹਨ। ਇਸ ਦੀ ਤਾਜ਼ਾ ਮਿਸਾਲ ਉਨ੍ਹਾਂ ਦੀ ਇਕ ਪੋਸਟ ਤੋਂ ਦੇਖਣ ਨੂੰ ਮਿਲਦੀ ਹੈ।
Akshay Kumar Appology: ਬਾਲੀਵੁੱਡ ਦੇ ਖਿਲਾਡੀ ਅਕਸ਼ੇ ਕੁਮਾਰ ਨੂੰ ਲੋਕਾਂ ਤੋਂ ਜ਼ਿਆਦਾ ਪਿਆਰ ਅਤੇ ਮਾਣ ਲੋਕਾਂ ਤੋਂ ਮਿਲਗਾ ਹੈ ਉਸ ਨੂੰ ਕਾਈਮ ਰੱਖਣਾ ਅਕਸ਼ੇ ਕੁਮਾਰ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਇਸੇ ਲਈ ਅਕਸ਼ੇ ਹਮੇਸ਼ਾਂ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਕਰਕੇ ਕਦੇ ਉਨ੍ਹਾਂ ਦੇ ਫੈਨਸ ਦਾ ਦਿਲ ਨਾ ਦੁੱਖੇ। ਇਸ ਦੀ ਤਾਜ਼ਾ ਮਿਸਾਲ ਉਨ੍ਹਾਂ ਨੇ ਆਪਣੀ ਤਾਜ਼ਾ ਪੋਸਟ ਵਿੱਚ ਦਿੱਤੀ ਹੈ।
ਦਰਅਸਲ, ਹਾਲ ਹੀ 'ਚ ਅਕਸ਼ੇ ਕੁਮਾਰ ਫਿਲਮੀ ਐਕਟਰ ਅਜੇ ਦੇਵਗਨ ਅਤੇ ਸ਼ਾਹਰੁਖ ਖ਼ਾਨ ਦੇ ਨਾਲ ਵਿਮਲ ਇਲਾਚੀ ਨਾਲ ਜੁੜੇ ਉਤਪਾਦਾਂ ਦੇ ਵਿਗਿਆਪਨ 'ਚ ਨਜ਼ਰ ਆਏ। ਵਿਮਲ ਇਲੈਚੀ ਇੱਕ ਅਜਿਹਾ ਬ੍ਰਾਂਡ ਹੈ ਜੋ ਤੰਬਾਕੂ ਉਤਪਾਦ ਵੀ ਵੇਚਦਾ ਹੈ। ਅਜਿਹੇ 'ਚ ਫੈਨਸ ਨੇ ਆਪਣੀ ਨਾਰਾਜ਼ਗੀ ਜਤਾਈ ਅਤੇ ਐਕਟਰ ਦੀ ਸਖ਼ਤ ਆਲੋਚਨਾ ਕੀਤੀ। ਹੁਣ ਅਕਸ਼ੇ ਨੇ ਇਸੇ ਐਂਡੋਰਸਮੈਂਟ ਲਈ ਆਪਣੇ ਚਾਹੁਣ ਵਾਲਿਆਂ ਤੋਂ ਮੁਆਫੀ ਮੰਗੀ ਹੈ।
ਵਿਮਲ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦੇ ਹੋਏ, ਅਕਸ਼ੇ ਕੁਮਾਰ ਨੇ ਪੋਸਟ ਵਿੱਚ ਲਿਖਿਆ, 'ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਪਿਛਲੇ ਕੁਝ ਦਿਨਾਂ ਵਿੱਚ ਤੁਹਾਡੇ ਜਵਾਬ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਜਦੋਂ ਕਿ ਮੈਂ ਤੰਬਾਕੂ ਦਾ ਸਮਰਥਨ ਨਹੀਂ ਕਰਦਾ ਅਤੇ ਨਾ ਹੀ ਕਰਾਂਗਾ, ਮੈਂ ਵਿਮਲ ਇਲੈਚੀ ਨਾਲ ਆਪਣੀ ਸਾਂਝ ਦੇ ਸਬੰਧ ਵਿੱਚ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ। ਨਾਲ ਹੀ, ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ਼ਤਿਹਾਰ ਲਈ ਲਈ ਗਈ ਇਸ਼ਤਿਹਾਰ ਫੀਸ ਨੂੰ ਨੇਕ ਕੰਮ ਲਈ ਦਾਨ ਕਰਾਂਗਾ। ਹਾਲਾਂਕਿ, ਬ੍ਰਾਂਡ ਭਵਿੱਖ ਵਿੱਚ ਵੀ ਵਿਗਿਆਪਨ ਨੂੰ ਪ੍ਰਸਾਰਿਤ ਕਰਨਾ ਜਾਰੀ ਰੱਖੇਗਾ। ਜਦੋਂ ਤੱਕ ਮੇਰੇ ਇਕਰਾਰਨਾਮੇ ਦੀ ਕਾਨੂੰਨੀ ਸੀਮਾ ਪੂਰੀ ਨਹੀਂ ਹੋ ਜਾਂਦੀ, ਪਰ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਆਪਣੇ ਅਗਲੇ ਵਿਕਲਪਾਂ ਨੂੰ ਧਿਆਨ ਨਾਲ ਚੁਣਾਂਗਾ। ਬਦਲੇ ਵਿੱਚ ਮੈਂ ਤੁਹਾਨੂੰ ਤੁਹਾਡੇ ਸਾਰੇ ਪਿਆਰ ਅਤੇ ਸ਼ੁਭਕਾਮਨਾਵਾਂ ਦੀ ਕਾਮਨਾ ਕਰਨਾ ਚਾਹਾਂਗਾ।"
— Akshay Kumar (@akshaykumar) April 20, 2022
ਹੁਣ ਅਕਸ਼ੇ ਦੀ ਇਹ ਮੁਆਫੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿੱਥੋਂ ਤੱਕ ਪ੍ਰਸ਼ੰਸਕਾਂ ਨੂੰ ਮਾਫ਼ ਕਰਨ ਦਾ ਸਵਾਲ ਹੈ, ਇਹ ਉਨ੍ਹਾਂ ਦੀ ਟਿੱਪਣੀ ਤੋਂ ਸਪੱਸ਼ਟ ਹੈ ਕਿ ਹਰ ਕੋਈ ਇਹ ਜਾਣ ਕੇ ਖੁਸ਼ ਹੈ ਕਿ ਐਕਟਰ ਨੇ ਬ੍ਰਾਂਡ ਦੀ ਫੀਸ ਕਿਸੇ ਨੇਕ ਕੰਮ ਲਈ ਦਾਨ ਕਰ ਦਿੱਤੀ।
ਹੁਣ ਜੇਕਰ ਅਕਸ਼ੇ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਕ੍ਰਿਤੀ ਸੈਨਨ ਅਤੇ ਅਰਸ਼ਦ ਵਾਰਸੀ ਨਾਲ ਫਿਲਮ 'ਬੱਚਨ ਪਾਂਡੇ' 'ਚ ਨਜ਼ਰ ਆਏ ਸੀ। ਇਸ ਦੇ ਨਾਲ ਹੀ ਉਹ ਆਉਣ ਵਾਲੇ ਸਮੇਂ 'ਚ ਮਿਸ਼ਨ ਸਿੰਡਰੈਲਾ, ਰਾਮ ਸੇਤੂ, ਗੋਰਖਾ ਅਤੇ ਸੈਲਫੀ ਵਰਗੀਆਂ ਫਿਲਮਾਂ ਸ਼ਾਮਲ ਹਨ।