Movies in August: ਖੁੱਲ੍ਹ ਗਏ ਥੀਏਟਰ, Akshay Kumar ਤੋਂ ਲੈ ਕੇ Ranveer Singh ਤੱਕ ਦੀਆਂ ਇਹ ਫਿਲਮਾਂ ਸਿਲਵਰ ਸਕ੍ਰੀਨ 'ਤੇ ਧਮਾਕੇ ਲਈ ਤਿਆਰ
Movies in August: ਸਿਨੇਮਾਘਰ ਖੁੱਲ੍ਹ ਗਏ ਹਨ ਅਤੇ ਹੁਣ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਦੀ ਉਡੀਕ ਕਰ ਰਹੀਆਂ ਹਨ।
Movies in August 2021: ਕੋਰੋਨਾ ਦੀ ਦੂਜੀ ਲਹਿਰ ਦੇ ਆਉਂਦੇ ਹੀ ਥੀਏਟਰ ਦੇਸ਼ ਭਰ ਵਿਚ ਬੰਦ ਹੋ ਗਏ। ਪਰ ਸਖ਼ਤ ਲੌਕਡਾਊਨ ਤੋਂ ਬਾਅਦ ਸਥਿਤੀ ਵਿੱਚ ਸੁਧਾਰ ਹੁੰਦਾ ਪ੍ਰਤੀਤ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਥੀਏਟਰ 30 ਜੁਲਾਈ ਤੋਂ ਖੋਲ੍ਹੇ ਗਏ। ਹੁਣ ਅਗਸਤ ਦੇ ਮਹੀਨੇ ਵਿਚ ਕਈ ਫਿਲਮਾਂ ਅਕਸ਼ੇ ਕੁਮਾਰ (Akshay Kumar) ਦੀ ਬੇਲ ਬੌਟਮ (Bell Bottom) ਤੋਂ ਲੈ ਕੇ ਰਣਵੀਰ ਸਿੰਘ (Ranveer Singh) ਦੇ 82 ਤਕ ਦੀਆਂ ਸਿਨੇਮਾਘਰਾਂ ਵਿਚ ਰਿਲੀਜ਼ ਹੋਣਗੀਆਂ। ਆਓ ਤੁਹਾਨੂੰ ਦੱਸਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਹੜੀਆਂ ਫਿਲਮਾਂ ਸਿਲਵਰ ਸਕ੍ਰੀਨ 'ਤੇ ਤੁਹਾਡਾ ਮਨੋਰੰਜਨ ਕਰਨ ਲਈ ਆ ਰਹੀਆਂ ਹਨ।
83: 1983 ਦੇ ਕ੍ਰਿਕਟ ਵਿਸ਼ਵ ਕੱਪ 'ਤੇ ਆਧਾਰਤ ਫਿਲਮ 83 ਲੰਮੇ ਸਮੇਂ ਤੋਂ ਰਿਲੀਜ਼ ਹੋਣ ਦੀ ਉਡੀਕ ਕਰ ਰਹੀ ਹੈ। ਇਹ ਫਿਲਮ ਪਿਛਲੇ ਸਾਲ ਹੀ ਪੂਰੀ ਹੋਈ ਸੀ। ਪਰ ਓਟੀਟੀ ਰਿਲੀਜ਼ ਦੀ ਬਜਾਏ ਇਸ ਦੇ ਰਿਲੀਜ਼ ਦੀ ਉਡੀਕ ਸਿਨੇਮਾਘਰਾਂ ਵਿਚ ਕੀਤੀ ਜਾ ਰਹੀ ਸੀ। ਅਤੇ ਹੁਣ ਥੀਏਟਰ ਖੁੱਲ੍ਹਣ ਤੋਂ ਬਾਅਦ ਇਹ ਫਿਲਮ ਇਸ ਮਹੀਨੇ ਸਿਲਵਰ ਸਕ੍ਰੀਨ 'ਤੇ ਦਸਤਕ ਦੇ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਫਿਲਮ 4 ਅਗਸਤ ਨੂੰ ਰਿਲੀਜ਼ ਹੋ ਸਕਦੀ ਹੈ।
ਅਤਰੰਗੀ ਰੇ (Atrangi Re): ਅਕਸ਼ੇ ਕੁਮਾਰ, ਸਾਰਾ ਅਲੀ ਖ਼ਾਨ, ਧਨੁਸ਼ ਸਟਾਰਰ ਅਤਰੰਗੀ ਰੇ ਵੀ ਜਲਦ ਰਿਲੀਜ਼ ਹੋਣ ਜਾ ਰਹੇ ਹਨ। ਇਹ ਫਿਲਮ 6 ਅਗਸਤ ਨੂੰ ਸਿਨੇਮਾਘਰਾਂ ਵਿੱਚ ਆ ਸਕਦੀ ਹੈ। ਫਿਲਮ ਦਾ ਨਿਰਦੇਸ਼ਨ ਆਨੰਦ ਐਲ ਰਾਏ ਨੇ ਕੀਤਾ ਹੈ। ਫਿਲਮ ਦੀ ਸ਼ੂਟਿੰਗ ਬਨਾਰਸ ਵਿੱਚ ਕੀਤੀ ਗਈ ਹੈ।
ਗੰਗੂਬਾਈ ਕਾਠੀਆਵਾੜੀ: ਆਲੀਆ ਭੱਟ ਦੀ ਸੱਚ 'ਤੇ ਆਧਾਰਤ ਫ਼ਿਲਮ (Gangubai Kathiawadi) ਵੀ ਅਗਸਤ ‘ਚ ਰਿਲੀਜ਼ ਕੀਤੀ ਜਾ ਸਕਦੀ ਹੈ। ਇਹ ਫਿਲਮ ਗੰਗੂਬਾਈ ਦੀ ਅਸਲ ਜ਼ਿੰਦਗੀ ਦੀ ਕਹਾਣੀ ਹੈ ਜਿਸ ਵਿੱਚ ਆਲੀਆ ਮੁੱਖ ਭੂਮਿਕਾ ਨਿਭਾ ਰਹੀ ਹੈ, ਜਦੋਂ ਕਿ ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਹਨ।
ਜਯੇਸ਼ਭਾਈ ਜੋਰਦਾਰ (Jayeshbhai Jordaar): ਰਣਵੀਰ ਸਿੰਘ ਦੀ ਕਾਮੇਡੀ ਡਰਾਮਾ Jayeshbhai Jordaar ਵੀ 27 ਅਗਸਤ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇ ਰਹੀ ਹੈ। ਇਸ ਫ਼ਿਲਮ 'ਚ ਰਣਵੀਰ ਇੱਕ ਗੁਜਰਾਤੀ ਆਦਮੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਜੋ ਫਿਲਮ ਵਿੱਚ ਮਰਦਾਂ ਅਤੇ ਔਰਤਾਂ ਦੋਵਾਂ ਦੇ ਬਰਾਬਰ ਅਧਿਕਾਰਾਂ ਦੀ ਗੱਲ ਕਰਦਾ ਹੈ। ਦੱਖਣ ਦੀ ਅਦਾਕਾਰਾ ਸ਼ਾਲਿਨੀ ਪਾਂਡੇ ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਨਜ਼ਰ ਆਉਣ ਵਾਲੀ ਹੈ।
Bell Bottom: ਖ਼ਬਰ ਹੈ ਕਿ ਅਕਸ਼ੇ ਕੁਮਾਰ ਦੀ ਬੇਲ ਬੌਟਮ ਇਸ ਮਹੀਨੇ ਦੀ 19 ਤਰੀਕ ਨੂੰ ਰਿਲੀਜ਼ ਹੋਵੇਗੀ। ਅਕਸ਼ੇ ਕੁਮਾਰ ਇਸ ਫਿਲਮ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਇਸ ਵਿੱਚ ਉਹ ਇੱਕ ਸਿਕ੍ਰੇਟ ਏਜੰਟ ਦਾ ਰੋਲ ਪਲੇਅ ਕਰਦਾ ਨਜ਼ਰ ਆਏਗਾ। ਬੇਲ ਬੌਟਮ ਵਿੱਚ ਅਕਸ਼ੇ ਕੁਮਾਰ ਦੇ ਨਾਲ ਵਾਨੀ ਕਪੂਰ, ਲਾਰਾ ਦੱਤਾ ਅਤੇ ਹੁਮਾ ਕੁਰੈਸ਼ੀ ਵੀ ਹਨ।
ਇਹ ਵੀ ਪੜ੍ਹੋ: ਸਕੂਲ ਦੇ ਗਰਾਉਂਡ ਚੋਂ ਮਿਲਿਆ ਜਿਉਂਦਾ ਬੰਬ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904