ਅਕਸ਼ੇ ਕੁਮਾਰ ਨੇ ਦਿਲ ਦੀ ਮਰੀਜ਼ ਲੜਕੀ ਦੇ ਇਲਾਜ ਲਈ ਦਾਨ ਕੀਤੇ 15 ਲੱਖ
ਇੱਕ ਦਮਦਾਰ ਅਦਾਕਾਰ ਹੋਣ ਦੇ ਨਾਲ-ਨਾਲ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਇੱਕ ਸ਼ਾਨਦਾਰ ਇਨਸਾਨ ਵੀ ਹਨ। ਅੱਕੀ ਨੇ ਦਿੱਲੀ ਦੀ ਰਹਿਣ ਵਾਲੀ 25 ਸਾਲਾ ਲੜਕੀ ਦੇ ਇਲਾਜ ਲਈ 15 ਲੱਖ ਰੁਪਏ ਦਾਨ ਕੀਤੇ ਹਨ।
Akshay Kumar To Delhi Patients Girl: ਇੱਕ ਦਮਦਾਰ ਅਦਾਕਾਰ ਹੋਣ ਦੇ ਨਾਲ-ਨਾਲ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ (Akshay Kumar) ਇੱਕ ਸ਼ਾਨਦਾਰ ਇਨਸਾਨ ਵੀ ਹਨ। ਕਈ ਮੌਕਿਆਂ 'ਤੇ ਦੇਖਿਆ ਗਿਆ ਹੈ ਕਿ ਅਕਸ਼ੈ ਕੁਮਾਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਅਜਿਹੇ 'ਚ ਇੱਕ ਵਾਰ ਫਿਰ ਅਕਸ਼ੇ ਨੇ ਦਰਿਆਦਿਲੀ ਦੀ ਮਿਸਾਲ ਕਾਇਮ ਕੀਤੀ ਹੈ। ਖਬਰ ਹੈ ਕਿ ਅੱਕੀ ਨੇ ਦਿੱਲੀ ਦੀ ਰਹਿਣ ਵਾਲੀ 25 ਸਾਲਾ ਲੜਕੀ ਦੇ ਇਲਾਜ ਲਈ 15 ਲੱਖ ਰੁਪਏ ਦਾਨ ਕੀਤੇ ਹਨ। ਪਤਾ ਲੱਗਾ ਹੈ ਕਿ ਇਹ ਲੜਕੀ ਦਿਲ ਦੀ ਮਰੀਜ਼ ਹੈ ਅਤੇ ਖਿਲਾੜੀ ਕੁਮਾਰ ਨੇ ਉਸ ਦੇ ਇਲਾਜ ਲਈ ਮਦਦ ਦਾ ਹੱਥ ਵਧਾਇਆ ਹੈ।
ਅੱਕੀ ਨੇ ਲੜਕੀ ਦੇ ਇਲਾਜ ਲਈ ਹੱਥ ਵਧਾਇਆ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੈ ਕੁਮਾਰ ਨੇ ਕਿਸੇ ਲਈ ਇੰਨੀ ਦਰਿਆਦਿੱਲੀ ਦਿਖਾਈ ਹੈ। ਇਸ ਤੋਂ ਪਹਿਲਾਂ ਵੀ ਅੱਕੀ ਇਹ ਕਾਰਨਾਮਾ ਕਰ ਚੁੱਕੇ ਹਨ। ਈ ਟਾਈਮਜ਼ ਦੀ ਖਬਰ ਮੁਤਾਬਕ ਅਕਸ਼ੈ ਕੁਮਾਰ ਨੇ ਜਿਸ ਆਯੂਸ਼ੀ ਸ਼ਰਮਾ ਨਾਂ ਦੀ ਲੜਕੀ ਦੇ ਇਲਾਜ ਲਈ 15 ਲੱਖ ਰੁਪਏ ਦਾਨ ਕੀਤੇ, ਇਸ ਗੱਲ ਦੀ ਜਾਣਕਾਰੀ ਲੜਕੀ ਦੇ ਦਾਦਾ ਨੇ ਦਿੱਤੀ ਹੈ। ਦਰਅਸਲ ਆਯੂਸ਼ੀ ਦੇ ਦਾਦਾ ਯੋਗੇਂਦਰ ਅਰੁਣ ਨੇ ਦੱਸਿਆ ਹੈ ਕਿ ਅਸੀਂ ਇਸ ਮਾਮਲੇ ਦੀ ਜਾਣਕਾਰੀ ਅੱਕੀ ਦੀ ਫਿਲਮ ਸਮਰਾਟ ਪ੍ਰਿਥਵੀਰਾਜ ਦੇ ਨਿਰਦੇਸ਼ਕ ਡਾਕਟਰ ਚੰਦਰਪ੍ਰਕਾਸ਼ ਨੂੰ ਦਿੱਤੀ ਸੀ।
ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਮਿਲਦਿਆ ਹੀ ਅਕਸ਼ੈ ਨੇ ਆਯੂਸ਼ੀ ਲਈ 15 ਲੱਖ ਰੁਪਏ ਦਾਨ ਕੀਤੇ ਹਨ। ਯੋਗੇਂਦਰ ਅਰੁਣ ਨੇ ਕਿਹਾ- ਮੈਂ ਅਕਸ਼ੇ ਤੋਂ ਇੱਕ ਸ਼ਰਤ 'ਤੇ ਪੈਸੇ ਲਵਾਂਗਾ ਕਿ ਮੈਨੂੰ ਇਸ ਵੱਡੇ ਦਿਲ ਵਾਲੇ ਅਦਾਕਾਰ ਦਾ ਧੰਨਵਾਦ ਕਰਨ ਦਾ ਮੌਕਾ ਮਿਲੇ।
ਆਯੂਸ਼ੀ ਦਿਲ ਦੀ ਮਰੀਜ਼ ਹੈ
ਦਿੱਲੀ ਦੀ ਰਹਿਣ ਵਾਲੀ ਆਯੂਸ਼ੀ ਸ਼ਰਮਾ ਦੀ ਉਮਰ 25 ਸਾਲ ਹੈ ਅਤੇ ਉਸ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਚੱਲ ਰਿਹਾ ਹੈ। ਆਯੂਸ਼ੀ ਦੇ ਦਾਦਾ ਨੇ ਗੱਲਬਾਤ 'ਚ ਅੱਗੇ ਦੱਸਿਆ ਕਿ 'ਉਹ 82 ਸਾਲ ਦੇ ਰਿਟਾਇਰਡ ਪ੍ਰਿੰਸੀਪਲ ਹਨ ਅਤੇ ਡਾਕਟਰਾਂ ਨੇ ਆਯੂਸ਼ੀ ਦੇ ਹਾਰਟ ਟਰਾਂਸਪਲਾਂਟ 'ਤੇ ਘੱਟੋ-ਘੱਟ 50 ਲੱਖ ਰੁਪਏ ਦਾ ਖਰਚਾ ਦੱਸਿਆ ਹੈ। ਅਜਿਹੇ 'ਚ ਅੱਕੀ ਨੇ 15 ਲੱਖ ਤੋਂ ਇਲਾਵਾ ਲੋੜ ਪੈਣ 'ਤੇ ਹੋਰ ਪੈਸੇ ਦੇਣ ਦਾ ਵਾਅਦਾ ਕੀਤਾ ਹੈ।
ਅਕਸ਼ੈ ਦੇ ਇਸ ਮਦਦ ਨਾਲ ਆਯੂਸ਼ੀ ਦੇ ਪਰਿਵਾਰ ਨੂੰ ਨਵੀਂ ਉਮੀਦ ਜਾਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਇਸ ਸਮੇਂ ਸਮਾਜਿਕ, ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਕਾਫੀ ਕੰਮ ਕਰ ਰਹੇ ਹਨ। ਹਾਲਾਂਕਿ ਉਹ ਇਸ ਸਭ ਬਾਰੇ ਗੁਣਗਾਨ ਨਹੀਂ ਕਰਨਾ ਚਾਹੁੰਦੇ।