Akshay Kumar Corona Positive: ਅਕਸ਼ੈ ਕੁਮਾਰ ਹੋਏ ਕੋਰੋਨਾ ਪੌਜ਼ੋਟਿਵ, ਖੁਦ ਟਵੀਟ ਕਰ ਦਿੱਤੀ ਜਾਣਕਾਰੀ
ਕਾਨਸ ਫਿਲਮ ਫੈਸਟੀਵਲ 75 ਸਾਲ ਦਾ ਹੋ ਗਿਆ ਹੈ ਅਤੇ ਇਸ ਵਾਰ ਆਰ ਮਾਧਵਨ ਦੀ ਫਿਲਮ ਰਾਕੇਟਰੀ ਨੂੰ ਵੱਕਾਰੀ ਫੈਸਟੀਵਲ ਦੇ 'ਵਰਲਡ ਪ੍ਰੀਮੀਅਰ' ਵਿੱਚ ਸਕ੍ਰੀਨ ਕਰਨ ਲਈ ਚੁਣਿਆ ਗਿਆ ਹੈ।
Akshay Kumar: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਕਸ਼ੈ ਕੁਮਾਰ ਨੇ ਟਵਿਟਰ 'ਤੇ ਇੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ।
Was really looking forward to rooting for our cinema at the India Pavilion at #Cannes2022, but have sadly tested positive for Covid. Will rest it out. Loads of best wishes to you and your entire team, @ianuragthakur. Will really miss being there.
— Akshay Kumar (@akshaykumar) May 14, 2022
ਇਸ ਦੇ ਨਾਲ ਹੀ ਹਰ ਕੋਈ ਉਸ ਦੀ ਬਿਹਤਰ ਸਿਹਤ ਲਈ ਦੁਆਵਾਂ ਕਰਨ ਲੱਗਾ ਹੈ। ਅਕਸ਼ੈ ਕੁਮਾਰ ਕੋਰੋਨਾ ਪੌਜ਼ੇਟਿਵ ਪਾਏ ਜਾਣ ਕਾਰਨ ਇਸ ਵਾਰ ਕਾਨਸ ਫਿਲਮ ਫੈਸਟੀਵਲ 2022 ਦਾ ਹਿੱਸਾ ਨਹੀਂ ਬਣ ਸਕਣਗੇ।
ਅਕਸ਼ੈ ਕੁਮਾਰ ਨੇ ਟਵੀਟ ਕੀਤਾ ਅਤੇ ਲਿਖਿਆ, "ਮੈਂ ਇੰਡੀਅਨ ਪੈਵੇਲੀਅਨ ਕਾਨਸ ਫਿਲਮ ਫੈਸਟੀਵਲ 2022 ਵਿੱਚ ਆਪਣੇ ਸਿਨੇਮਾ ਨੂੰ ਅੱਗੇ ਵਧਾਉਣ ਲਈ ਬਹੁਤ ਉਤਸੁਕ ਸੀ, ਪਰ ਮੈਂ ਹੁਣ ਅਜਿਹਾ ਨਹੀਂ ਕਰ ਸਕਾਂਗਾ, ਕਿਉਂਕਿ ਮੈਂ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ। ਮੈਂ ਆਰਾਮ ਕਰਾਂਗਾ। ਤੁਹਾਨੂੰ ਸ਼ੁਭਕਾਮਨਾਵਾਂ ਅਤੇ ਤੁਹਾਡੀ ਟੀਮ ਅਨੁਰਾਗ ਠਾਕੁਰ। ਮੈਨੂੰ ਉੱਥੇ ਮੌਜੂਦ ਹੋਣ ਦੀ ਕਮੀ ਮਹਿਸੂਸ ਹੋਵੇਗੀ।"
ਖ਼ਬਰਾਂ ਦੀ ਮੰਨੀਏ ਤਾਂ ਅਕਸ਼ੈ ਕੁਮਾਰ ਏ ਆਰ ਰਹਿਮਾਨ, ਆਰ ਮਾਧਵਨ, ਨਵਾਜ਼ੂਦੀਨ ਸਿੱਦੀਕੀ, ਨਯਨਤਾਰਾ, ਤਮੰਨਾ ਭਾਟੀਆ ਅਤੇ ਸ਼ੇਖਰ ਕਪੂਰ ਦੇ ਨਾਲ ਕਾਨਸ 2022 ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਅਕਸ਼ੈ ਕੁਮਾਰ ਇਸ ਤੋਂ ਪਹਿਲਾਂ ਅਪ੍ਰੈਲ 2021 ਵਿੱਚ ਕੋਰੋਨਾ ਪੌਜ਼ੇਟਿਵ ਹੋਏ ਸੀ। ਫਿਲਮ ਰਾਮ ਸੇਤੂ ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਕੋਰੋਨਾ ਪੌਜ਼ੇਟਿਵ ਹੋਏ ਸੀ। ਅਕਸ਼ੈ ਦੇ ਨਾਲ-ਨਾਲ ਰਾਮ ਸੇਤੂ ਦੇ ਚਾਲਕ ਦਲ ਦੇ ਕਈ ਲੋਕ ਵੀ ਕੋਰੋਨਾ ਪੌਜ਼ੇਟਿਵ ਹੋਏ। ਜਿਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਜਲਦ ਹੀ ਮਾਨੁਸ਼ੀ ਛਿੱਲਰ ਦੇ ਨਾਲ 'ਪ੍ਰਿਥਵੀਰਾਜ' 'ਚ ਨਜ਼ਰ ਆਉਣਗੇ। ਇਹ ਫਿਲਮ 3 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਕਸ਼ੈ ਪ੍ਰਿਥਵੀਰਾਜ ਅਤੇ ਮਾਨੁਸ਼ੀ ਸੰਯੋਗਿਤਾ ਦੀ ਭੂਮਿਕਾ 'ਚ ਨਜ਼ਰ ਆਉਣਗੇ। ਅਕਸ਼ੈ ਜਲਦੀ ਹੀ ਪ੍ਰਿਥਵੀਰਾਜ ਦੀ ਪ੍ਰਮੋਸ਼ਨ ਸ਼ੁਰੂ ਕਰਨ ਵਾਲੇ ਸੀ।
ਇਹ ਵੀ ਪੜ੍ਹੋ: KKR vs SRH: ਕੋਲਕਾਤਾ ਨੇ ਹੈਦਰਾਬਾਦ ਨੂੰ ਦਿੱਤਾ 178 ਦੌੜਾਂ ਦਾ ਟੀਚਾ, ਰਸਲ ਨੇ ਕੀਤੀ ਧਮਾਕੇਦਾਰ ਬੱਲੇਬਾਜ਼ੀ