ਪੜਚੋਲ ਕਰੋ
Advertisement
‘ਰਾਜ਼ੀ’ ਤੋਂ ਬਾਅਦ ਆਲਿਆ ਕਾਮੇਡੀ ਲਈ ਰਾਜੀ
ਮੁੰਬਈ: ਫਿਲਮ ‘ਰਾਜ਼ੀ’ ਦੀ ਕਾਮਯਾਬੀ ਤੋਂ ਬਾਅਦ ਹੁਣ ਇੱਕ ਵਾਰ ਫੇਰ ਆਲਿਆ ਭੱਟ ਨੇ ਇੱਕ ਹੋਰ ਫੀਮੇਲ ਡਾਇਰੈਕਟਰ ਨਾਲ ਹੱਥ ਮਿਲਾਇਆ ਹੈ। ਕੁਝ ਦਿਨ ਪਹਿਲਾਂ ਤੱਕ ਖ਼ਬਰ ਸੀ ਕਿ ਆਲਿਆ 'ਬਰੇਲੀ ਕੀ ਬਰਫੀ' ਫ਼ਿਲਮ ਦੀ ਡਾਇਰੈਕਟਰ ਅਸ਼ਵਿਨੀ ਅਈਅਰ ਤਿਵਾਰੀ ਦੀ ਅਗਲੀ ਫ਼ਿਲਮ ‘ਚ ਨਜ਼ਰ ਆ ਸਕਦੀ ਹੈ। ਹੁਣ ਇਹ ਖ਼ਬਰ ਵੀ ਪੱਕੀ ਹੋ ਗਈ ਹੈ। ਆਲਿਆ ਨੇ ਇਸ ਫ਼ਿਲਮ ਨਾਲ ਪਹਿਲੀ ਵਾਰ ਪਰਦੇ ‘ਤੇ ਕਾਮੇਡੀ ਕਰਦੀ ਨਜ਼ਰ ਆਵੇਗੀ।
ਇਸ ਕਾਮੇਡੀ ਫ਼ਿਲਮ ਦੀ ਸ਼ੂਟਿੰਗ 2019 ਦੇ ਅੱਧ ਤੱਕ ਸ਼ੁਰੂ ਹੋਵੇਗੀ। ਫ਼ਿਲਮ ਨੂੰ ਨਿਤੇਸ਼ ਤਿਵਾਰੀ ਨੇ ਨਿਖਿਲ ਮਲਹੋਤਰਾ ਨਾਲ ਮਿਲ ਕੇ ਲਿਖਿਆ ਹੈ। ਆਲਿਆ ਪਹਿਲਾਂ ਹੀ ਅਸ਼ਵਿਨੀ ਨਾਲ ਕੰਮ ਕਰਨਾ ਚਾਹੁੰਦੀ ਸੀ। ਆਲਿਆ ਨੇ ਅਸ਼ਵਿਨੀ ਦੀ ਤਾਰੀਫ ਕਰਦਿਆਂ ਕਿਹਾ, "ਅਸ਼ਵਿਨੀ ਸ਼ਾਨਦਾਰ ਡਾਇਰੈਕਟਰ ਹੈ। ਮੈਂ ਉਸ ਨਾਲ ਕੰਮ ਕਰਨ ਨੂੰ ਲੈ ਕੇ ਬੇਹੱਦ ਖੁਸ਼ ਹਾਂ ਕਿਉਂਕਿ ਇਹ ਫ਼ਿਲਮ ਮੈਨੂੰ ਸੀਰੀਅਸ ਫ਼ਿਲਮਾਂ ਤੋਂ ਇੱਕ ਬ੍ਰੇਕ ਦੇਵੇਗੀ।"
ਆਲਿਆ ਨੇ ਆਪਣੀ ਇਸ ਫ਼ਿਲਮ ਲਈ ਡਾਇਰੈਕਟਰ ਨੂੰ ਡੇਟਸ ਵੀ ਦੇ ਦਿੱਤੀਆਂ ਹਨ। 2019 ਦੀਆਂ ਗਰਮੀਆਂ ‘ਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਕਾਮੇਡੀ ਡ੍ਰਾਮਾ ‘ਚ ਆਲ਼ਿਆ ਇੱਕਦਮ ਵੱਖਰੇ ਅੰਦਾਜ਼ ‘ਚ ਨਜ਼ਰ ਆਵੇਗੀ।
ਜੇਕਰ ਆਲਿਆ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਅਜੇ ਉਸ ਨੇ ਜ਼ੋਯਾ ਅਖ਼ਤਰ ਦੀ ਮਿਊਜ਼ੀਕਲ ਡ੍ਰਾਮਾ ਫ਼ਿਲਮ ‘ਗੁਲੀ ਬੁਆਏ’ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ‘ਚ ਉਸ ਦੇ ਓਪੋਜਿੱਟ ਰਣਵੀਰ ਸਿੰਘ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਰਣਬੀਰ ਕਪੂਰ ਨਾਲ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ 'ਚ ਨਜ਼ਰ ਆਵੇਗੀ।
ਆਲਿਆ ਅਜੇ ਕਰਨ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਦੀ ਸੂਟਿੰਗ ‘ਚ ਬਿਜ਼ੀ ਹੈ ਜਿਸ ‘ਚ ਉਸ ਦੇ ਨਾਲ ਵਰੁਣ ਧਵਨ ਹਨ। ਫ਼ਿਲਮ ‘ਚ ਮਾਧੁਰੀ, ਸੰਜੇ ਦੱਤ, ਆਦਿਤੀਆ ਰਾਏ ਕਪੂਰ ਤੇ ਸੋਨਾਕਸ਼ੀ ਸਿਨ੍ਹਾ ਹਨ। ਸਿਰਫ ਇਹੀ ਨਹੀਂ ਆਲਿਆ ਸ਼ਾਹਰੁਖ ਦੀ ਫ਼ਿਲਮ ‘ਜ਼ੀਰੋ’ ‘ਚ ਵੀ ਗੈਸਟ ਅਪੀਅਰੈਂਸ ਦੇ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement