Pushpa 2 Film Update: 'ਪੁਸ਼ਪਾ 2' ਲਈ ਤਿਆਰ ਆਲੂ ਅਰਜੁਨ, ਇਸ ਦਿਨ ਤੋਂ ਸ਼ੁਰੂ ਹੋਵੇਗੀ ਫਿਲਮ ਦੀ ਸ਼ੂਟਿੰਗ
ਫੈਨਸ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦਾ ਪਹਿਲਾ ਭਾਗ ਸੁਪਰਹਿੱਟ ਸਾਬਤ ਹੋਇਆ ਹੈ ਤੇ ਹੁਣ ਇਸ ਦੇ ਦੂਜੇ ਪਾਰਟ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
Allu Arjun to commence Pushpa 2 shoot in July; Makers aim for Summer 2023 release
ਮੁੰਬਈ: ਫਿਲਮ 'ਪੁਸ਼ਪਾ: ਦ ਰਾਈਜ਼' ਬਾਕਸ ਆਫਿਸ 'ਤੇ ਚੰਗੀ ਕਮਾਈ ਕਰਦੀ ਨਜ਼ਰ ਆਈ ਸੀ। ਫਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਸੀ। ਇਸ ਫਿਲਮ 'ਚ ਅੱਲੂ ਅਰਜੁਨ ਮੁੱਖ ਭੂਮਿਕਾ 'ਚ ਨਜ਼ਰ ਆਏ ਸੀ। ਫਿਲਮ ਵਿੱਚ ਉਸਦੇ ਕੈਰੇਕਟਰ ਦਾ ਨਾਂ ਪੁਸ਼ਪਰਾਜ ਸੀ। ਫਿਲਮ 'ਚ ਸਾਊਥ ਐਕਟਰ ਅੱਲੂ ਅਰਜੁਨ ਐਕਟਰਸ ਰਸ਼ਮਿਕਾ ਮੰਡਾਨਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਇਸ ਫਿਲਮ ਦੀ ਗ੍ਰੈਂਡ ਸਕਸੈਸ ਤੋਂ ਬਾਅਦ ਹੁਣ ਨਿਰਮਾਤਾ ਫਿਲਮ ਦੇ ਦੂਜੇ ਭਾਗ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
'ਪੁਸ਼ਪਾ: ਦ ਰਾਈਜ਼' ਦੇ ਭਾਗ 2 ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਅੱਲੂ ਅਰਜੁਨ ਟੀਮ ਦੇ ਨਾਲ ਜੁਲਾਈ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ਫਿਲਮ ਦਾ ਪਹਿਲਾ ਸ਼ੈਡਿਊਲ ਹੋਵੇਗਾ। ਜਿੱਥੇ ਪੁਸ਼ਪਾ 2 'ਤੇ ਕੰਮ ਪਹਿਲਾਂ ਹੀ ਲੋਕੇਸ਼ਨ ਸਕਾਊਟਿੰਗ ਤੇ ਸਕ੍ਰਿਪਟ ਦੇ ਲਿਹਾਜ਼ ਨਾਲ ਸ਼ੁਰੂ ਹੋ ਚੁੱਕਾ ਹੈ, ਅੱਲੂ ਅਰਜੁਨ ਜੂਨ-ਜੁਲਾਈ ਵਿੱਚ ਕੰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਨਿਰਮਾਤਾ ਇਸ ਫਿਲਮ ਨੂੰ ਅਗਲੇ ਸਾਲ ਯਾਨੀ ਗਰਮੀਆਂ 2023 'ਚ ਰਿਲੀਜ਼ ਕਰਨ ਦੀ ਪਲਾਨਿੰਗ ਬਣਾ ਰਹੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੁਸ਼ਪਾ ਦ ਰਾਈਜ਼ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸੰਗੀਤਕਾਰ ਦੇਵੀ ਸ਼੍ਰੀ ਪ੍ਰਸਾਦ ਨੇ ਬਹੁਤ-ਉਡੀਕ ਸੀਕਵਲ ਲਈ ਤਿੰਨ ਗੀਤ ਤਿਆਰ ਕੀਤੇ ਹਨ। ਇਸ ਸਬੰਧੀ ਰਿਪੋਰਟਾਂ ਦੀ ਮੰਨੀਏ ਤਾਂ ਡੀਐਸਪੀ ਫਿਲਮ 'ਪੁਸ਼ਪਾ: ਦ ਰੂਲ' ਜਾਂ 'ਪੁਸ਼ਪਾ 2' ਲਈ ਪਹਿਲਾਂ ਹੀ ਤਿੰਨ ਗਾਣੇ ਤਿਆਰ ਕਰ ਚੁੱਕੇ ਹਨ। ਕਿਉਂਕਿ ਫਿਲਮ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਕੋਈ ਯੋਜਨਾ ਨਹੀਂ ਸੀ, ਇਸ ਲਈ ਡੀਐਸਪੀ ਨੇ ਪਹਿਲਾਂ ਕੁਝ ਗੀਤ ਤਿਆਰ ਕੀਤੇ।
ਸੂਤਰ ਮੁਤਾਬਕ ਹੁਣ ਜਦੋਂ ਨਿਰਮਾਤਾ ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ, ਦੇਵੀ ਨੇ ਆਪਣੇ ਪਹਿਲਾਂ ਤੋਂ ਤਿਆਰ ਗੀਤਾਂ ਵਿੱਚ ਮਾਮੂਲੀ ਤਬਦੀਲੀਆਂ 'ਤੇ ਕੰਮ ਕੀਤਾ ਹੈ ਤੇ ਸੀਕਵਲ ਲਈ ਤਿੰਨ ਗੀਤ ਪੂਰੇ ਕੀਤੇ। ਖ਼ਬਰਾਂ ਦੀ ਮੰਨੀਏ ਤਾਂ ਪੁਸ਼ਪਾ ਦਾ ਦੂਜਾ ਭਾਗ ਧਮਾਕੇਦਾਰ ਹੋਣ ਵਾਲਾ ਹੈ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪੁਸ਼ਪਾ ਦੇ ਦੂਜੇ ਭਾਗ ਵਿੱਚ ਸਮੰਥਾ ਦੀ ਥਾਂ ਦਿਸ਼ਾ ਪਟਨੀ ਦਾ ਇੱਕ ਆਈਟਮ ਗੀਤ ਹੋਣ ਜਾ ਰਿਹਾ ਹੈ। ਸਮੰਥਾ ਦਾ ਓਏ ਅੰਤਵਾ ਗੀਤ ਸੁਪਰਹਿੱਟ ਸਾਬਤ ਹੋਇਆ।
'ਪੁਸ਼ਪਾ' 'ਚ ਚੰਦਨ ਤਸਕਰ ਦੇ ਰੂਪ 'ਚ ਨਜ਼ਰ ਆਏ ਅੱਲੂ ਅਰਜੁਨ 'ਪੁਸ਼ਪਾ: ਦ ਰੂਲ' 'ਚ ਹੋਰ ਵੀ ਜ਼ਬਰਦਸਤ ਭੂਮਿਕਾ 'ਚ ਨਜ਼ਰ ਆਉਣਗੇ। ਸੁਕੁਮਾਰ ਨੇ ਮੈਥਰੀ ਮੂਵੀ ਮੇਕਰ ਦੇ ਬੈਨਰ ਹੇਠ ਮੁਥਮਸੇਟੀ ਮੀਡੀਆ ਨਾਲ ਮਿਲ ਕੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ।
ਇਹ ਵੀ ਪੜ੍ਹੋ: ਸ਼ਿਲਪਾ ਸ਼ੈੱਟੀ ਦੇ ਸ਼ੋਅ 'ਚ ਹੋਇਆ ਖੁਲਾਸਾ ਰੈਪਰ ਬਾਦਸ਼ਾਹ ਇਸ ਮਾਨਸਿਕ ਬੀਮਾਰੀ ਦਾ ਹੋ ਚੁੱਕੇ ਸ਼ਿਕਾਰ