(Source: ECI/ABP News)
Amazon Prime ਬਣਿਆ ਅਕਸ਼ੇ ਕੁਮਾਰ ਦੀ ਫਿਲਮ 'ਰਾਮ ਸੇਤੁ' ਦਾ Co-Producer
ਇਸ ਫਿਲਮ ਦੀ ਕਹਾਣੀ ਭਾਰਤੀ ਸੱਭਿਆਚਾਰਕ ਤੇ ਇਤਿਹਾਸਕ ਵਿਰਾਸਤ ਵਿੱਚ ਡੂੰਘੀ ਜੁੜੀ ਹੋਈ ਹੈ। ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ‘ਰਾਮ ਸੇਤੂ’ ਜਲਦੀ ਹੀ ਭਾਰਤ ਤੇ 240 ਤੋਂ ਵੱਧ ਦੇਸ਼ਾਂ ਦੇ ਪ੍ਰਾਈਮ ਮੈਂਬਰਾਂ ਲਈ ਅਵੇਲੇਬਲ ਹੋਵੇਗੀ।
![Amazon Prime ਬਣਿਆ ਅਕਸ਼ੇ ਕੁਮਾਰ ਦੀ ਫਿਲਮ 'ਰਾਮ ਸੇਤੁ' ਦਾ Co-Producer Amazon Prime Video to turn Hindi film producer with Akshay Kumar’s ‘Ram Setu’ Amazon Prime ਬਣਿਆ ਅਕਸ਼ੇ ਕੁਮਾਰ ਦੀ ਫਿਲਮ 'ਰਾਮ ਸੇਤੁ' ਦਾ Co-Producer](https://feeds.abplive.com/onecms/images/uploaded-images/2021/03/17/c189a5f4c2a626b5ad3d35ddcbab5d7a_original.jpg?impolicy=abp_cdn&imwidth=1200&height=675)
ਮੁੰਬਈ: OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ਨੇ ਹੁਣ ਪ੍ਰੋਡਕਸ਼ਨ ਵਿੱਚ ਵੀ ਕਦਮ ਰੱਖ ਲਿਆ ਹੈ। ਐਮਾਜ਼ਾਨ ਪ੍ਰਾਈਮ ਹੁਣ ਅਕਸ਼ੇ ਕੁਮਾਰ ਦੀ ਫਿਲਮ 'ਰਾਮ ਸੇਤੂ' ਦਾ ਕੋ ਪ੍ਰੋਡਿਊਸਰ ਬਣ ਗਿਆ ਹੈ। ਇਸ ਫਿਲਮ ਵਿੱਚ ਅਕਸ਼ੈ ਕੁਮਾਰ ਨਾਲ ਜੈਕਲੀਨ ਫਰਨਾਂਡੀਜ਼ ਤੇ ਨੁਸਰਤ ਭਾਰੂਚਾ ਮੁੱਖ ਕਿਰਦਾਰ ਵਿੱਚ ਹਨ।
ਇਸ ਐਕਸ਼ਨ-ਐਡਵੈਂਚਰ ਫਿਲਮ ਨੂੰ ਅਭਿਸ਼ੇਕ ਸ਼ਰਮਾ ਡਾਇਰੈਕਟ ਕਰ ਰਹੇ ਹਨ। ਐਮਾਜ਼ਾਨ ਪ੍ਰਾਈਮ ਵੀਡੀਓ ਨੇ ‘ਰਾਮ ਸੇਤੂ, ਫਿਲਮ ਲਈ ਕੇਪ ਆਫ਼ ਗੁੱਡ ਫਿਲਮਸ, ਐਬੰਡੇਸ਼ੀਆ ਐਂਟਰਟੇਨਮੈਂਟ ਤੇ ਲਾਏਕਾ ਪ੍ਰੋਡਕਸ਼ਨ ਨਾਲ ਹੱਥ ਮਿਲਾ ਇਸ ਦੇ ਕੋ-ਪ੍ਰੋਡਿਊਸਰ ਬਣਨ ਦੀ ਅਨਾਊਸਮੈਂਟ ਕੀਤੀ ਹੈ।
ਇਸ ਫਿਲਮ ਦੀ ਕਹਾਣੀ ਭਾਰਤੀ ਸੱਭਿਆਚਾਰਕ ਤੇ ਇਤਿਹਾਸਕ ਵਿਰਾਸਤ ਵਿੱਚ ਡੂੰਘੀ ਜੁੜੀ ਹੋਈ ਹੈ। ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ‘ਰਾਮ ਸੇਤੂ’ ਜਲਦੀ ਹੀ ਭਾਰਤ ਤੇ 240 ਤੋਂ ਵੱਧ ਦੇਸ਼ਾਂ ਦੇ ਪ੍ਰਾਈਮ ਮੈਂਬਰਾਂ ਲਈ ਅਵੇਲੇਬਲ ਹੋਵੇਗੀ।
ਅਕਸ਼ੈ ਕੁਮਾਰ ਨੇ ਇਸ ਫਿਲਮ ਬਾਰੇ ਕਿਹਾ, "ਰਾਮ ਸੇਤੂ ਦੀ ਕਹਾਣੀ ਉਨ੍ਹਾਂ ਕੁਝ ਥੀਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਹਮੇਸ਼ਾਂ ਮੈਨੂੰ ਇੰਸਪਾਇਰ ਕੀਤਾ ਹੈ ਤੇ ਮੇਰੇ ਦਿਮਾਗ ਨੂੰ ਜਗਾਇਆ ਹੈ। ਇਹ ਕਹਾਣੀ ਤਾਕਤ, ਬਹਾਦਰੀ ਤੇ ਪਿਆਰ ਨੂੰ ਦਰਸਾਉਂਦੀ ਹੈ ਤੇ ਉਨ੍ਹਾਂ ਵੱਖਰੀਆਂ ਭਾਰਤੀ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਹੈ ਜਿਸ ਨੇ ਸਾਡੇ ਮਹਾਨ ਦੇਸ਼ ਦੀ ਨੈਤਿਕ ਤੇ ਸਮਾਜਿਕ ਤਾਣਾ-ਬਾਣਾ ਬਣਾਈ ਹੈ।
ਰਾਮ ਸੇਤੂ, ਅਤੀਤ, ਵਰਤਮਾਨ ਤੇ ਆਉਣ ਵਾਲੀਆਂ ਪੀੜ੍ਹੀਆਂ ਵਿਚਕਾਰ ਇੱਕ ਬ੍ਰਿਜ਼ ਹੈ। ਮੈਂ ਭਾਰਤੀ ਵਿਰਾਸਤ ਦੇ ਵੱਡੇ ਹਿੱਸੇ ਦੀ ਕਹਾਣੀ ਸੁਣਾਉਣ ਲਈ ਬਹੁਤ ਐਕਸਾਈਟਿਡ ਹਾਂ, ਖ਼ਾਸਕਰ ਨੌਜਵਾਨਾਂ ਨੂੰ ਇਸ ਫਿਲਮ ਦੀ ਕਹਾਣੀ ਨੂੰ ਸੁਣਨਾ ਚਾਹੀਦਾ ਹੈ। ਮੈਨੂੰ ਖੁਸ਼ੀ ਹੈ ਕਿ ਇਹ ਕਹਾਣੀ ਐਮਾਜ਼ਾਨ ਪ੍ਰਾਈਮ ਵੀਡੀਓ ਜ਼ਰੀਏ ਦੁਨੀਆ ਦੇ ਸਾਰੇ ਕੋਨਿਆਂ ਤੱਕ ਪਹੁੰਚੇਗੀ ਤੇ ਪੂਰੀ ਦੁਨੀਆ ਦੇ ਦਰਸ਼ਕਾਂ ਦਾ ਦਿਲ ਜਿੱਤ ਲਵੇਗੀ।”
ਫਿਲਮ 'ਰਾਮ ਸੇਤੁ' ਦੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ, ਐਮਾਜ਼ਾਨ ਪ੍ਰਾਈਮ ਵੀਡੀਓ ਦੁਨੀਆ ਭਰ ਵਿੱਚ ਇਸ ਦਾ ਇਕਸਾਰ ਸਟ੍ਰੀਮਿੰਗ ਪਾਰਟਨਰ ਹੋਵੇਗਾ।
ਇਹ ਵੀ ਪੜ੍ਹੋ: ਫ਼ਿਲਮ 'ਸੌਕਣ-ਸੌਕਣੇ' ਦੇ ਸੈੱਟ ਤੋਂ ਸਰਗੁਣ ਤੇ ਨਿਮਰਤ ਦਾ ਇੱਕ ਹੋਰ ਮਜ਼ੇਦਾਰ ਵੀਡੀਓ ਵਾਇਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)