ਪੜਚੋਲ ਕਰੋ
Advertisement
ਆਮਿਰ ਖ਼ਾਨ ਨੇ ਖ਼ੁਦ ਦੱਸਿਆ ਆਟੇ ਦੇ ਬੈਗ 'ਚ ਪੈਸੇ ਭੇਜਣ ਦਾ ਸੱਚ
ਆਮਿਰ ਨੇ ਲਿਖਿਆ 'ਮੈਂ ਆਟੇ ਦੇ ਬੈਗ 'ਚ ਪੈਸੇ ਭਰ ਕੇ ਭੇਜਣ ਵਾਲਾ ਸ਼ਖ਼ਸ ਨਹੀਂ ਹਾਂ। ਜਾਂ ਤਾਂ ਇਹ ਖ਼ਬਰਾਂ ਝੂਠ ਹਨ ਜਾਂ ਫਿਰ ਰੌਬਿਨਹੁੱਡ ਆਪਣੇ ਨਾਂ ਦਾ ਖ਼ੁਲਾਸਾ ਨਹੀਂ ਕਰਨਾ ਚਾਹੁੰਦੇ। ਤੁਸੀਂ ਲੋਕ ਆਪਣਾ ਖਿਆਲ ਰੱਖੋ, ਲਵ ਯੂ।'
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਸੋਸ਼ਲ ਮੀਡੀਆ ਜ਼ਰੀਏ ਦੱਸਿਆ ਕਿ ਉਨ੍ਹਾਂ ਖ਼ਿਲਾਫ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਆਮਿਰ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
ਆਮਿਰ ਨੇ ਲਿਖਿਆ 'ਮੈਂ ਆਟੇ ਦੇ ਬੈਗ 'ਚ ਪੈਸੇ ਭਰ ਕੇ ਭੇਜਣ ਵਾਲਾ ਸ਼ਖ਼ਸ ਨਹੀਂ ਹਾਂ। ਜਾਂ ਤਾਂ ਇਹ ਖ਼ਬਰਾਂ ਝੂਠ ਹਨ ਜਾਂ ਫਿਰ ਰੌਬਿਨਹੁੱਡ ਆਪਣੇ ਨਾਂ ਦਾ ਖ਼ੁਲਾਸਾ ਨਹੀਂ ਕਰਨਾ ਚਾਹੁੰਦੇ। ਤੁਸੀਂ ਲੋਕ ਆਪਣਾ ਖਿਆਲ ਰੱਖੋ, ਲਵ ਯੂ।'
ਦਰਅਸਲ, ਬੀਤੇ ਦਿਨੀਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਆਮਿਰ ਖ਼ਾਨ ਨੇ ਦਿੱਲੀ 'ਚ ਆਟੇ ਨਾਲ ਭਰੇ ਕੁਝ ਪੈਕੇਟ ਭੇਜੇ ਹਨ ਜਿਨ੍ਹਾਂ 'ਚ 15-15 ਹਜ਼ਾਰ ਰੁਪਏ ਲੁਕੋ ਕੇ ਭੇਜੇ ਹਨ। ਇਹ ਮਾਮਲਾ 23 ਅਪ੍ਰੈਲ ਦਾ ਦੱਸਿਆ ਜਾ ਰਿਹਾ ਸੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਕੀਤੀਆਂ ਜਾ ਰਹੀਆਂ ਸਨ। ਅਜਿਹੇ 'ਚ ਆਮਿਰ ਖ਼ਾਨ ਨੇ ਖੁਦ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਆਮਿਰ ਖਾਨ ਕੋਰੋਨਾ ਵਾਰੀਅਰਸ ਲਈ ਲਗਾਤਾਰ ਮਦਦ ਦਾ ਹੱਥ ਵਧਾ ਰਹੇ ਹਨ। ਹਾਲਾਂਕਿ ਉਹ ਇਸ ਗੱਲ ਦਾ ਖ਼ੁਲਾਸਾ ਨਹੀਂ ਕਰਨਾ ਚਾਹੁੰਦੇ ਕਿ ਉਨ੍ਹਾਂ ਪੀਐਮ ਰਿਲੀਫ਼ ਫੰਡ ਜਾਂ ਹੋਰ ਸੰਸਥਾਵਾਂ ਦੀ ਮਦਦ ਲਈ ਕਿੰਨੀ ਮਦਦ ਰਾਸ਼ੀ ਭੇਜੀ ਹੈ। ਉਨ੍ਹਾਂ ਦਾ ਮੰਨਣਾ ਕਿ ਇਹ ਬੇਹੱਦ ਨਿੱਜੀ ਚੀਜ਼ ਹੈ ਕਿਸ ਨੇ ਕਿਸ ਦੀ ਕਿੰਨੀ ਮਦਦ ਕੀਤੀ।Guys, I am not the person putting money in wheat bags. Its either a fake story completely, or Robin Hood doesn't want to reveal himself! Stay safe. Love. a.
— Aamir Khan (@aamir_khan) May 4, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement