(Source: ECI/ABP News/ABP Majha)
ਇਸ ਵੱਡੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਜਾ ਸਕਦੀ ਸੀ ਅਮਿਤਾਭ ਬੱਚਨ ਦੀ ਜਾਨ, ਜਾਣੋ ਪੂਰੀ ਕਹਾਣੀ
ਦਰਅਸਲ ਸ਼ੂਟਿੰਗ ਦੌਰਾਨ ਪੁਨੀਤ ਈਸਰ ਨੂੰ ਅਮਿਤਾਭ ਬੱਚਨ ਨਾਲ ਲੜਨਾ ਪਿਆ ਸੀ। ਪਰ ਸੀਨ ਦੌਰਾਨ ਪੁਨੀਤ ਈਸਰ ਨੇ ਅਮਿਤਾਭ ਨੂੰ ਬਹੁਤ ਜ਼ੋਰ ਨਾਲ ਮਾਰਿਆ। ਅਮਿਤਾਭ ਦੀ ਤਬੀਅਤ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਜਲਦਬਾਜ਼ੀ 'ਚ ਹਸਪਤਾਲ ਲਿਜਾਣਾ ਪਿਆ ਸੀ।
ਮੁੰਬਈ : ਸਦੀ ਦੇ ਮਹਾਨਾਇਕ ਅਮਿਤਾਭ ਬੱਚਨ (Amitabh Bachchan) ਸਾਲਾਂ ਤੋਂ ਫ਼ਿਲਮ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਅੱਜ ਜਿਹੜੇ ਮੁਕਾਮ 'ਤੇ ਉਹ ਹਨ, ਉੱਥੇ ਤਕ ਪਹੁੰਚਣਾ ਕਿਸੇ ਵੀ ਕਲਾਕਾਰ ਲਈ ਆਸਾਨ ਨਹੀਂ ਹੈ। ਖੁਦ ਅਮਿਤਾਭ ਬੱਚਨ ਨੇ ਵੀ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਮਿਹਨਤ ਕੀਤੀ ਹੈ। ਬਿੱਗ ਬੀ ਨੇ ਆਪਣੀ ਜ਼ਿੰਦਗੀ 'ਚ ਕੰਮ ਕਰਦੇ ਹੋਏ ਕਈ ਵਾਰ ਖ਼ਤਰਿਆਂ ਦਾ ਸਾਹਮਣਾ ਵੀ ਕੀਤਾ ਹੈ। ਉਸ ਨਾਲ ਜੁੜਿਆ ਇਕ ਕਿੱਸਾ ਇੰਨਾ ਖਤਰਨਾਕ ਹੈ ਕਿ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ।
ਅੱਜ ਹਰ ਨਿਰਦੇਸ਼ਕ ਅਮਿਤਾਭ ਬੱਚਨ ਨੂੰ ਆਪਣੀਆਂ ਫ਼ਿਲਮਾਂ 'ਚ ਕਾਸਟ ਕਰਨਾ ਚਾਹੁੰਦਾ ਹੈ, ਪਰ ਅਮਿਤਾਭ ਨੇ ਕਾਫੀ ਮਿਹਨਤ ਤੋਂ ਬਾਅਦ ਆਪਣੀ ਇਹ ਇਮੇਜ ਬਣਾਈ ਹੈ। ਇਸ ਦੇ ਲਈ ਉਨ੍ਹਾਂ ਨੂੰ ਬਹੁਤ ਕੁਝ ਕਰਨਾ ਪਿਆ। ਉਂਝ ਤਾਂ ਐਕਟਿੰਗ ਦੀ ਦੁਨੀਆ 'ਚ ਸ਼ੂਟਿੰਗ ਦੌਰਾਨ ਕਈ ਵਾਰ ਹਾਦਸੇ ਵਾਪਰਦੇ ਰਹਿੰਦੇ ਹਨ। ਪਰ ਅਜਿਹਾ ਘੱਟ ਹੀ ਹੁੰਦਾ ਹੈ ਕਿ ਸ਼ੂਟਿੰਗ ਦੌਰਾਨ ਅਦਾਕਾਰ ਦੀ ਜਾਨ ਖ਼ਤਰੇ 'ਚ ਪੈ ਜਾਵੇ। ਅਜਿਹਾ ਹੀ ਕੁਝ ਅਮਿਤਾਭ ਬੱਚਨ ਨਾਲ ਆਪਣੀ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਇਆ ਸੀ।
ਜਦੋਂ ਬਿੱਗ ਬੀ ਨਾਲ ਹੋਇਆ ਸੀ ਵੱਡਾ ਹਾਦਸਾ
ਅਮਿਤਾਭ ਬੱਚਨ ਖ਼ਾਸ ਤੌਰ 'ਤੇ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਇਕ ਸਮੇਂ ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਅਜਿਹੀ ਘਟਨਾ ਵਾਪਰੀ ਸੀ, ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ ਕਿ ਕੋਈ ਵੀ ਕੰਮ ਨੂੰ ਇੰਨਾ ਸਮਰਪਿਤ ਹੋ ਸਕਦਾ ਹੈ। ਲਗਭਗ 40 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਅਮਿਤਾਭ ਬੱਚਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਦੌਰਾਨ ਉਹ ਮੌਤ ਦੇ ਮੂੰਹ 'ਚੋਂ ਨਿਕਲ ਕੇ ਆਏ ਸਨ। 26 ਜੁਲਾਈ 1982 ਨੂੰ ਅਜਿਹੀ ਖਬਰ ਆਈ ਸੀ, ਜਿਸ ਨੂੰ ਸੁਣ ਕੇ ਅਮਿਤਾਭ ਬੱਚਨ ਦੇ ਪ੍ਰਸ਼ੰਸਕ ਵੀ ਡਰ ਗਏ ਸਨ।
'ਕੂਲੀ' ਸੂਟਿੰਗ ਇੰਸੀਡੈਂਟ
ਇਹ ਗੱਲ ਉਸ ਸਮੇਂ ਦੀ ਹੈ ਜਦੋਂ ਉਹ ਆਪਣੀ ਮਸ਼ਹੂਰ ਫਿਲਮ 'ਕੁਲੀ' ਦੀ ਸ਼ੂਟਿੰਗ ਕਰ ਰਹੇ ਸਨ। ਇਸ ਫ਼ਿਲਮ 'ਚ ਕਈ ਲੜਾਈ ਦੇ ਸੀਨ ਦਿਖਾਏ ਗਏ ਸਨ। ਇਕ ਸੀਨ ਦੌਰਾਨ ਅਮਿਤਾਭ ਬੱਚਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਹਾਲਤ ਇੰਨੀ ਖਰਾਬ ਸੀ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ ਸੀ। ਦਰਅਸਲ, ਇਸ ਸੀਨ 'ਚ ਪੁਨੀਤ ਈਸਰ ਨੂੰ ਅਮਿਤਾਭ ਬੱਚਨ ਨਾਲ ਲੜਨਾ ਪਿਆ ਸੀ। ਪਰ ਸੀਨ ਦੌਰਾਨ ਪੁਨੀਤ ਈਸਰ ਨੇ ਅਮਿਤਾਭ ਨੂੰ ਬਹੁਤ ਜ਼ੋਰ ਨਾਲ ਮਾਰਿਆ। ਇਸ ਤੋਂ ਬਾਅਦ ਅਮਿਤਾਭ ਦੀ ਤਬੀਅਤ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਜਲਦਬਾਜ਼ੀ 'ਚ ਹਸਪਤਾਲ ਲਿਜਾਣਾ ਪਿਆ ਸੀ। ਡਾਕਟਰ ਨੇ ਇਹ ਵੀ ਕਿਹਾ ਸੀ ਕਿ ਉਹ ਬਚ ਨਹੀਂ ਸਕਣਗੇ। ਉਸ ਦੌਰਾਨ ਬਿੱਗ ਬੀ ਦੇ ਫੈਨਜ਼ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਕਾਫੀ ਦੁਆਵਾਂ ਕੀਤੀਆਂ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।